ਆਮ ਆਦਮੀ ਪਾਰਟੀ ਨੂੰ ਝਟਕਾ, ''ਆਪ'' ਦੇ 12 ਵਰਕਰਾਂ ਨੇ ਫੜ੍ਹਿਆ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ

07/12/2020 5:32:06 PM

ਤਪਾ ਮੰਡੀ (ਸ਼ਾਮ,ਗਰਗ): ਸ਼੍ਰੋਮਣੀ ਅਕਾਲੀ ਦਲ ਹੀ ਪੰਥਕ ਤੇ ਪੰਜਾਬੀਆਂ ਦੀ ਮਾਂ ਪਾਰਟੀ ਹੈ, ਕਿਉਂਕਿ ਜਦੋਂ ਵੀ ਪੰਜਾਬ ਨੂੰ ਕੋਈ ਸਮੱਸਿਆ ਆਈ ਹੈ ਤਾਂ ਅਕਾਲੀ ਦਲ ਨੇ ਹਿੱਕ ਡਾਹ ਕੇ ਲੜਾਈ ਹੀ ਨਹੀਂ,ਸਗੋਂ ਪੰਜਾਬ ਦੇ ਹਿੱਤਾਂ ਲਈ ਹਿੱਕਾਂ ਡਾਹ ਕੇ ਕੁਰਬਾਨੀਆਂ ਕੀਤੀਆਂ ਹਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਐਡਵੋਕੇਟ ਸਤਨਾਮ ਸਿੰਘ ਰਾਹੀਂ ਹਲਕਾ ਇੰਚਾਰਜ ਸ੍ਰੋ.ਅ ਦਲ ਭਦੌੜ ਨੇ ਉਸ ਸਮੇਂ ਕੀਤਾ ਜਦ ਉਘੇ ਅਕਾਲੀ ਆਗੂ ਦਵਿੰਦਰ ਬੀਹਲਾ ਅਤੇ ਮਨਦੀਪ ਸਿੰਘ ਮਾਨ ਦੀ ਪ੍ਰੇਰਣਾ ਸਦਕਾ 12 ਦੇ ਕਰੀਬ ਪਾਰਟੀ ਵਰਕਰਾਂ ਰੋਮੀ ਸ਼ਰਮਾ,ਵਿਪੁਨ ਘਈ,ਲਲਿਤ ਘਈ,ਜਸਵਿੰਦਰ ਸਿੰਘ,ਤੇਜਿੰਦਰ ਭੁੱਲਰ,ਗਗਨ ਸ਼ਰਮਾ,ਲਾਭੀ ਖਾਂ,ਸਾਹਿਲਪ੍ਰੀਤ ਸਿੰਘ,ਪੁਸ਼ਪਿੰਦਰ ਸਿਧੂ,ਗਗਨ ਸੁਰੀਯਾ,ਚਰਨਜੀਤ ਸਿੰਘ,ਰਣਜੀਤ ਸਿੰਘ,ਜਗਸੀਰ ਸੀਰਾ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋ.ਅਕਾਲੀ ਦਲ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਹਲਕਾ ਇੰਚਾਰਜ ਨੇ ਪਾਰਟੀ ਛੱਡਕੇ ਆਏ ਨੋਜਵਾਨਾਂ ਨੂੰ ਸਿਰੋਪਾਉ ਦੇਕੇ ਸਨਮਾਨਿਤ ਕੀਤਾ ਅਤੇ ਪਾਰਟੀ 'ਚ ਹਰ ਤਰ੍ਹਾਂ ਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੋਕੇ ਸ੍ਰੋ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਉਗਰ ਸੈਨ ਮੋੜ,ਬੰਟੀ ਸਰਪੰਚ,ਯਾਦਵ ਸ਼ਰਮਾ,ਇਕਬਾਲ ਖਾਂ,ਮਹਿਰੋਸ਼ ਢੀਂਗਰਾ,ਬਲਰਾਜ ਸਿੰਘ,ਰਾਜਵਿੰਦਰ ਰਾਜੂ,ਗੁਲਾਬ ਸਿੰਘ,ਸਾਬਕਾ ਕੌਸ਼ਲਰ ਸੋਨੂੰ ਮੱਲੀ,ਚਰਨਜੀਤ ਸਿੰਘ ਆਦਿ ਹਾਜ਼ਰ ਸਨ।


Shyna

Content Editor

Related News