ਸ਼੍ਰੋਮਣੀ ਅਕਾਲੀ ਦਲ ਦੀ ਪਵਿੱਤਰਤਾ ਨੂੰ ਬਾਦਲਾਂ ਨੇ ਨਾਪਾਕ ਕਰ ਦਿੱਤਾ : ਢੀਂਡਸਾ

09/25/2021 4:52:48 PM

ਸ਼ੇਰਪੁਰ/ਸੰਗਰੂਰ (ਸਿੰਗਲਾ): ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਕਿ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਸੋਚ ਬਹੁਤ ਹੀ ਪਾਕਿ ਪਵਿੱਤਰ ਸੀ। ਜਿਸ ਨੂੰ ਨਿੱਜਵਾਦ ਲਈ ਸੁਖਬੀਰ ਸਿੰਘ ਬਾਦਲ ਹੁਰਾਂ ਨੇ ਨਾਪਾਕ ਕਰ ਦਿੱਤਾ ਪਰ ਹੁਣ ਅਕਾਲੀ ਦਲ ਸੰਯੁਕਤ ਪਾਰਟੀ ਦੀ ਮੁੱਢਲੀ ਸੋਚ ਨੂੰ ਆਧਾਰ ਬਣਾ ਕੇ ਅੱਗੇ ਵਧੇਗਾ। ਉਨ੍ਹਾਂ ਕਿਹਾ ਕਿ ਧਰਮ ਦੀ ਅਗਵਾਈ ’ਚ ਹੀ ਲੋਕ ਪੱਖੀ ਸਿਆਸਤ ਹੋ ਸਕਦੀ ਹੈ ਕਿਉਂਕਿ ਧਰਮ ਤੋਂ ਸੇਧ ਲੈ ਕੇ ਚੱਲ ਰਿਹਾ ਵਿਅਕਤੀ ਕਦੇ ਵੀ ਲੋਕ ਭਾਵਨਾਵਾਂ ਦੇ ਉਲਟ ਫ਼ੈਸਲਾ ਨਹੀਂ ਲਵੇਗਾ ਅਤੇ ਇਹ ਪ੍ਰਕਿਰਿਆ ਹੀ ਚੰਗੇ ਸਮਾਜ ਦੀ ਸਿਰਜਣਾ ਲਈ ਸਹਾਈ ਸਿੱਧ ਹੋ ਸਕਦੀ ਹੈ।

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਹਲਕਾ ਮਹਿਲ ਕਲਾਂ ਤੋਂ ਸੰਤ ਸਮਾਜ ਦੇ ਆਗੂ ਸੰਤ ਸੁਖਵਿੰਦਰ ਸਿੰਘ ਟਿੱਬਾ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਹੋਣਗੇ। ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ‘ਸੰਤ ਜੀ’ ਦੀ ਧਾਰਮਿਕ ਤੇ ਰਾਜਸੀ ਖੇਤਰ ਵਿੱਚ ਵਿਲੱਖਣ ਪਹਿਚਾਣ, ਉਚ ਵਿਦਿਅਕ ਯੋਗਤਾ ਅਤੇ ਸਮਾਜ ਸੇਵੀ ਕੰਮਾਂ ਦੀ ਬਕਾਇਦਾ ਮੈਰਿਟ ਦੇ ਆਧਾਰ ’ਤੇ ਪਾਰਟੀ ਨੇ ਇਹ ਪਹਿਲੀ ਟਿਕਟ ਦੇਣ ਦਾ ਫੈਸਲਾ ਲਿਆ ਹੈ।ਢੀਂਡਸਾ ਨੇ ਸੰਤ ਸੁਖਵਿੰਦਰ ਸਿੰਘ ਟਿੱਬਾ ਨੇ ਕਿਹਾ ਕਿ ਉਹ ਲੋਕ ਪੱਖੀ ਸਿਆਸਤ ਦੇ ਹਾਮੀ ਹਨ ਜਿਸ ਕਰਕੇ ਲੋਕਾਂ ਵੱਲੋਂ ਬਖ਼ਸ਼ੀ ਤਾਕਤ ਦੀ ਲੋਕਾਂ ਦੇ ਭਲੇ ਲਈ ਹੀ ਵਰਤੋਂ ਕਰਨਗੇ। ਪ੍ਰੈੱਸ ਕਾਨਫਰੰਸ ਦੌਰਾਨ ਢੀਂਡਸਾ ਦੇ ਮੀਡੀਆ ਸਲਾਹਕਾਰ ਗੁਰਮੀਤ ਸਿੰਘ ਜੌਹਲ, ਟੀਟੂ ਪੀ.ਏ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਹਿਤਾਬ ਸਿੰਘ ਗੰਡੇਵਾਲ, ਪਾਰਟੀ ਦੇ ਸਰਕਲ ਪ੍ਰਧਾਨ ਮਹਿਕਮ ਸਿੰਘ ਦੀਦਾਰਗੜ੍ਹ, ਜਨਰਲ ਸਕੱਤਰ ਜਸਵੰਤ ਸਿੰਘ ਜੱਸੀ ਮਾਹਮਦਪੁਰ ਆਦਿ ਵੀ ਹਾਜ਼ਰ ਸਨ।

Shyna

This news is Content Editor Shyna