ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਪੰਜਾਬ ਮੰਗਦਾ ਜਵਾਬ’ ਤਹਿਤ ਕਾਂਗਰਸ ਖ਼ਿਲਾਫ਼ ਧਰਨਿਆਂ ਦਾ ਦੌਰ ਜਾਰੀ

04/05/2021 1:38:34 PM

 ਤਪਾ ਮੰਡੀ (ਮੇਸ਼ੀ,ਹਰੀਸ਼): ਸਥਾਨਕ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਸਰਕਲ ਤਪਾ ਵੱਲੋਂ ‘ਪੰਜਾਬ ਮੰਗਦਾ ਜਵਾਬ’ ਬੈਨਰ ਹੇਠ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਹਲਕਾ ਭਦੋੜ ਦੇ ਇੰਚਾਰਜ ਸਤਨਾਮ ਸਿੰਘ ਰਾਹੀ ਨੇ ਅਪਣੇ ਸੰਬੋਧਨ ਵਿੱਚ ਦੱਸਿਆ ਕਿ ਕਾਂਗਰਸ ਨੇ ਲੋਕਾਂ ਦੀਆਂ ਵੋਟਾ ਵਟੋਰਕੇ ਸਰੇਆਮ ਧੌਖਾ ਕੀਤਾ ਹੈ, ਹੁਣ ਤੱਕ ਵੀ ਚੋਣ ਵਾਅਦਿਆ ਵਿੱਚੋਂ ਇੰਕ ਵੀ ਪੂਰਾ ਤੱਕ ਨਹੀ ਕੀਤਾ, ਸਗੋਂ ਅਕਾਲੀ ਸਰਕਾਰ ਦੀਆਂ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਨੂੰ ਵੀ ਬੰਦ ਕਰਕੇ ਰੱਖ ਦਿੱਤਾ ਹੈ, ਇਸੇ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੜ ਵਿਧਾਨ ਸਭਾ ਚੋਣਾ ਲਈ ਪ੍ਰਸ਼ਾਂਤ ਕਿਸੋਰ ਨੂੰ ਸੱਦਕੇ ਝੂਠੇ ਵਾਅਦਿਆਂ ਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜੇਲ੍ਹ ’ਚ ਹੋਇਆ ਸੀ ਪੰਜਾਬ ਦੀ ਇਸ ਪਹਿਲੀ ਮਹਿਲਾ ਮੁੱਖ ਮੰਤਰੀ ਦਾ ਜਨਮ (ਵੀਡੀਓ)

ਸ਼੍ਰੋਮਣੀ ਅਕਾਲੀ ਦਲ ਜੋ ਕਿ ਲੋਕ ਹਿੱਤ ਫੈਸਲਿਆਂ ਦੀ ਲੜਾਈ ਲੜ ਰਿਹਾ ਹੈ, ਜਿਸ ਲਈ ਸੂਬੇ ਵਿੱਚ ਕਾਂਗਰਸ ਦੀਆਂ ਕਿਸਾਨ ਮਜਦੂਰ ਅਤੇ ਵਪਾਰੀ ਵਰਗ ਸਮੇਤ ਹੋਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਤੋਂ ਦਰਕਿਨਾਰ ਕੀਤਾ ਹੈ। ਜਿਸ ਕਰਕੇ ਅਗਾਮੀ ਸਮੇ ਦੋਰਾਨ ਲੋਕ ਕਾਂਗਰਸ ਦਾ ਬਿਸਤਰਾ ਗੋਲ ਕਰਨ ਦੀ ਤਿਆਰੀ ਵਿੱਚ ਹੈ। ਇਸ ਮੌਕੇ ਬਲਦੇਵ ਸਿੰਘ ਚੂੰਘਾ, ਤਰਲੋਚਨ ਬਾਂਸਲ, ਗੁਰਮੀਤ ਸਿੰਘ ਰੋੜ, ਸ਼ਿਵ ਲਾਲ ਮੋੜ ਆੜਤੀਆਂ, ਸੁਖਦੀਪ ਸਿੰਘ ਪੱਖੋ ਕਲਾਂ, ਜਸਵਿੰਦਰ ਕੌਰ ਸੇਰਗਿੱਲ, ਸੁਖਦੇਵ ਸਿੰਘ ਸਰਪੰਚ ਢਿੱਲਵਾਂ, ਟੀਟੂ ਦੀਕਸਤ ਆਦਿ ਵੱਡੀ ਗਿਣਤੀ ਵਿੱਚ ਅਕਾਲੀ ਆਹੁਦੇਦਾਰ ’ਤੇ ਵਰਕਰ ਹਾਜ਼ਰ ਸਨ।

ਇਹ ਵੀ ਪੜ੍ਹੋ: ਸਰਕਾਰੀ ਰਿਹਾਇਸ਼ ਵਿਵਾਦ ਵਾਲੇ ਮਾਮਲੇ ਦਾ ਬੀਬੀ ਭੱਠਲ ਨੇ ਦੱਸਿਆ ਪੂਰਾ ਸੱਚ

 


Shyna

Content Editor

Related News