ਸ਼ੈਲਰ ਮਾਲਕਾਂ ਨੇ ਐੱਫ. ਸੀ. ਆਈ. ਦਫਤਰ ਸਾਹਮਣੇ ਲਾਇਆ ਧਰਨਾ

12/12/2018 2:59:47 AM

ਰਾਮਪੁਰਾ ਫੂਲ/ਭੁੱਚੋ ਮੰਡੀ, (ਰਜਨੀਸ਼, ਨਾਗਪਾਲ)- ਸ਼ੈਲਰ ਐਸੋਸੀਏਸ਼ਨ ਵਲੋਂ ਸਥਾਨਕ ਐੱਫ. ਸੀ. ਆਈ. ਦਫਤਰ ਸਾਹਮਣੇ ਧਰਨਾ ਲਾਇਆ ਗਿਆ। ਧਰਨੇ ਦੌਰਾਨ ਉਕਤ ਐਸੋਸੀਏਸ਼ਨ ਦੇ ਚੇਅਰਮੈਨ ਇੰਦਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਐੱਫ. ਸੀ. ਆਈ. ਦੇ ਅਧਿਕਾਰੀਆਂ ਦਾ ਵਿਭਾਗ ਦੀ ਮੈਨੇਜਮੈਂਟ ਨਾਲ ਕੋਈ ਝਗਡ਼ਾ ਚਲ ਰਿਹਾ ਹੋਣ ਕਾਰਨ ਉਕਤ ਵਿਭਾਗ ਦੇ ਅਧਿਕਾਰੀਆਂ ਵਲੋਂ ਸ਼ੈਲਰਾਂ ’ਚੋਂ ਚਾਵਲ ਨਹੀਂ ਚੁੱਕਿਆ ਜਾ ਰਿਹਾ। ਉਨ੍ਹਾਂ ਦੱÎਸਿਆ ਕਿ ਸਰਕਾਰੀ ਨਿਯਮਾਂ ਅਨੁਸਾਰ ਉਕਤ ਵਿਭਾਗ ਨੇ ਚਾਵਲ ਨੂੰ ਸ਼ੈਲਰਾਂ ’ਚੋਂ ਚੁੱਕ ਕੇ ਆਪਣੇ ਗੋਦਾਮਾਂ ’ਚ ਭਰਨਾ ਹੁੰਦਾ ਹੈ ਪਰ ਉਨ੍ਹਾਂ ਦੇ ਆਪਸੀ ਝਗਡ਼ੇ ਕਾਰਨ ਅਜੇ ਤੱਕ ਸਿਰਫ 5  ਫੀਸਦੀ ਹੀ ਚਾਵਲ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਰਚ ਤੱਕ ਸ਼ੈਲਰ ਮਾਲਕਾਂ ਵਲੋਂ ਚਾਲਕ ਦੀ ਪੈਡ਼ੀ ਦੀ ਫਸਲ ਦਾ ਇਕ-ਇਕ ਦਾਣਾ ਉਕਤ ਵਿਭਾਗ ਦੇ ਗੋਦਾਮਾਂ ਵਿਚ ਭਰਨਾ ਹੁੰਦਾ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਸਰਕਾਰ ਦੇ ਨਿਯਮਾਂ ਅਨੁਸਾਰ ਮਾਰਚ ਤੋਂ ਬਾਅਦ ਸ਼ੈਲਰਾਂ ’ਚ ਰਹਿੰਦੀ ਫਸਲ ’ਤੇ ਵਿਆਜ ਪੈਂਦਾ ਹੈ, ਜੋ ਸ਼ੈਲਰ ਮਾਲਕਾਂ ਨੂੰ ਭੁਗਤਨਾ ਪੈਂਦਾ ਹੈ। ਢਿੱਲੋਂ ਨੇ ਦੱਸਿਆ ਕਿ ਅਗਰ ਉਕਤ ਵਿਭਾਗ ਵਲੋਂ ਜਲਦ ਹੀ ਚਾਵਲਾਂ ਦੀ ਡਿਲੀਵਰੀ ਨਹੀਂ ਲਈ ਗਈ ਤਾਂ ਸ਼ੈਲਰ ਮਾਲਕ ਬਰਬਾਦ ਹੋ ਜਾਣਗੇ। ਉਨ੍ਹਾਂ ਸ਼ੈਲਰਾਂ ’ਚ ਪਏ ਚਾਵਲਾਂ ਨੂੰ ਚੁੱਕਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਇੰਝ ਨਹੀਂ ਹੁੰਦਾ ਤਾਂ ਸ਼ੈਲਰ ਮਾਲਕ ਐੱਫ. ਸੀ. ਆਈ. ਦੇ ਸੀਨੀਅਰ ਅਧਿਕਾਰੀਆਂ ਦਾ ਘਿਰਾਓ ਕਰਨ ’ਤੇ ਮਜਬੂਰ ਹੋ ਜਾਣਗੇ। ਇਸ ਮੌਕੇ ’ਤੇ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਬਾਹੀਆ, ਜਨਰਲ ਸਕੱਤਰ ਮਹੇਸ਼, ਸਨੀ ਬਾਹੀਆ, ਭੂਸ਼ਣ ਕੁਮਾਰ, ਕਾਕਾ ਪੀ. ਕੇ. ਬਿੱਟੂ, ਪੁਰਸ਼ੋਤਮ ਗਰਗ, ਯੋਗੇਸ਼ ਸਿੰਗਲਾ, ਸੰਜੇ ਗੋਇਲ, ਮੁਕੇਸ਼ ਕੁਮਾਰ, ਬਿੰਦਰਪਾਲ ਤੋਂ ਇਲਾਵਾ ਹੋਰ ਸ਼ੈਲਰ ਮਾਲਕ ਮੌਜੂਦ ਸਨ।