ਸ਼ੈਲਰ ਇੰਡਸਟਰੀ ਨੂੰ ਬਚਾਉਣ ਲਈ ਪੀ. ਐਮ ਮੋਦੀ ਅੱਗੇ ਲਗਾਈ ਗੁਹਾਰ

05/15/2020 8:09:35 PM

ਸੰਗਰੂਰ,(ਸਿੰਗਲਾ)- ਦੇਸ਼ ਅੰਦਰ ਕੋਰੋਨਾ ਵਾਇਰਸ ਕਰਕੇ ਲਗਾਏ ਲਾਕਡਾਊਨ ਅਤੇ ਪੰਜਾਬ ਅੰਦਰ ਲੱਗੇ ਕਰਫਿਊ ਕਰਕੇ ਪੰਜਾਬ ਸਮੇਤ ਹਰ ਵਰਗ ਦੇ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ। ਜਿੱਥੇ ਆਪਣੇ ਕੰਮਕਾਰ ਨੂੰ ਲੈਕੇ ਛੋਟੇ ਵਪਾਰੀ ਚਿੰਤਤ ਹਨ, ਉੱਥੇ ਹੀ ਵੱਡੀ ਇੰਡਸਟਰੀਜ਼ ਵਾਲੇ ਲੋਕ ਵੀ ਆਪਣੇ ਕਾਰੋਬਾਰ ਨੂੰ ਲੈਕੇ ਗੰਭੀਰ ਚਿੰਤਾ ਵਿੱਚੋ ਲੰਘ ਰਹੇ ਹਨ। ਰਾਇਸ ਸ਼ੈਲਰ ਐਸੋਸੀਏਸ਼ਨ ਸਬ-ਡਵੀਜ਼ਨ ਧੂਰੀ ਦੇ ਸਰਪ੍ਰਸ਼ਤ ਅਸ਼ੋਕ ਕੁਮਾਰ ਜਿੰਦਲ ਨੇ ਸ਼ੋਸਲ ਮੀਡੀਆ ਰਾਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਗੁਹਾਰ ਲਗਾਈ ਹੈ ਕਿ ਇਸ ਸਮੇਂ ਪੰਜਾਬ ਦੀ ਸ਼ੈਲਰ ਇੰਡਸਟਰੀ ਬਹੁਤ ਹੀ ਮਾੜੇ ਦੌਰ 'ਚੋਂ ਲੰਘ ਰਹੀ ਹੈ। ਜੇਕਰ ਇਸ ਦੀ ਸਮੇਂ ਸਿਰ ਸਾਰ ਨਾ ਲਈ ਗਈ ਤਾਂ ਇਹ ਇੰਡਸਟਰੀ ਬਿਲਕੁਲ ਹੀ ਖਤਮ ਹੋ ਜਾਵੇਗੀ।

ਜਿੰਦਲ ਨੇ ਦੱਸਿਆ ਕਿ 31 ਮਾਰਚ ਤੋਂ ਪਹਿਲਾ ਸਪੇਸ ਨਾ ਹੋਣ ਕਰਕੇ ਰਾਇਸ ਦਾ ਭੁਗਤਾਨ ਨਹੀਂ ਹੋ ਸਕਿਆ ਅਤੇ ਉਸ ਤੋਂ ਬਾਅਦ ਕੋਰੋਨਾ ਦੀ ਮਹਾਂਮਾਰੀ ਆ ਗਈ, ਜਿਸ ਕਰਕੇ ਸਾਰਾ ਕੰਮਕਾਜ ਠੱਪ ਹੋ ਗਿਆ। ਜਦਕਿ ਹੁਣ ਰਾਇਸ ਦਾ ਭੁਗਤਾਨ ਸ਼ੁਰੂ ਹੋਇਆ ਹੈ ਤਾਂ ਤਾਪਮਾਨ ਵਧਣ ਕਰਕੇ ਰਾਇਸ ਦਾ ਕਸ ਘੱਟ ਗਿਆ ਹੈ। ਇਨ੍ਹੀਂ ਦਿਨੀਂ ਕਸ ਦੀ ਮਾਤਰਾ ਘੱਟਕੇ 67 ਪ੍ਰਤੀਸ਼ਤ ਦੀ ਥਾਂ 'ਤੇ 64 ਪ੍ਰਤੀਸ਼ਤ ਨਿਕਲ ਰਹੀ ਹੈ। ਇਸ ਤੋਂ ਇਲਾਵਾ ਲੇਬਰ ਦੇ ਰੇਟ ਵੀ ਦੁੱਗਣੇ ਹੋ ਗਏ ਹਨ ਜਦਕਿ ਇਸ ਦੇ ਉਲਟ ਰਾਮੈਟੀਰੀਅਲ ਦੇ ਰੇਟ ਵੀ 40 ਪ੍ਰਤੀਸ਼ਤ ਘੱਟ ਗਏ ਹਨ। ਅਸ਼ੋਕ ਕੁਮਾਰ ਜਿੰਦਲ ਨੇ ਪੀ.ਐਮ ਮੋਦੀ ਨੂੰ ਅਪੀਲ ਕੀਤੀ ਹੈ ਜੋ 20 ਲੱਖ ਕਰੋੜ ਰੁਪਏ ਦਾ ਵਿਸ਼ੇਸ ਪੈਕੇਜ਼ ਕੇਂਦਰ ਸਰਕਾਰ ਨੇ ਰੱਖਿਆ ਹੈ ਇਸ ਵਿੱਚ ਸ਼ੈਲਰ ਇੰਡਸਟਰੀ ਨੂੰ ਵਿਸ਼ੇਸ ਰਾਇਤਾ ਦਿੱਤੀਆ ਜਾਣ ਤਾਂ ਜੋ ਇਸ ਇੰਡਸਟਰੀ ਨੂੰ ਬਚਾਇਆ ਜਾ ਸਕੇ।


 


Deepak Kumar

Content Editor

Related News