ਸ਼ਮਿੰਦਰ ਜ਼ੀਰਾ ਦੀ ਅਗਵਾਈ ਹੇਠ 70 ਪਰਿਵਾਰਾਂ ਨੇ ''ਆਪ'' ''ਚ ਸ਼ਾਮਲ ਹੋ ਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

04/16/2021 10:55:17 AM

ਮਖੂ/ਜ਼ੀਰਾ (ਅਕਾਲੀਆਂਵਾਲਾ): ਆਮ ਆਦਮੀ ਪਾਰਟੀ ਵੱਲੋਂ ਜਿੱਥੇ ਬਿਜਲੀ ਦੀਆਂ ਵਧ ਰਹੀਆਂ ਦਰਾਂ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ ਉੱਥੇ ਜ਼ੀਰਾ ਵਿਧਾਨ ਸਭਾ ਹਲਕੇ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਸੀਨੀਅਰ ਆਗੂ ਸ਼ਮਿੰਦਰ ਸਿੰਘ ਜ਼ੀਰਾ ਸੰਯੁਕਤ ਸਕੱਤਰ ਯੂਥ ਵਿੰਗ ਪੰਜਾਬ ਨੇ ਕਿਹਾ ਕਿ ਪਾਰਟੀ ਦਾ ਗਰਾਫ ਇਸ ਕਦਰ ਵਧ ਰਿਹਾ ਹੈ ਕਿ ਆਏ ਦਿਨ ਸ਼ਾਮਲ ਹੋਣ ਵਾਲਿਆਂ ਦੀ ਲਾਈਨ ਲੰਬੀ ਹੋ ਰਹੀ ਹੈ। ਕਾਂਗਰਸ ਅਤੇ ਅਕਾਲੀ ਦਲ ਨਾਲ ਸਬੰਧਤ ਆਗੂ ਉਨ੍ਹਾਂ ਦੇ ਅਕਸਰ ਹੀ ਆਏ ਦਿਨ ਸੰਪਰਕ ਵਿੱਚ ਰਹਿੰਦੇ ਹਨ ਅਤੇ ਅਪੀਲਾਂ ਕਰ ਲਏ ਹਨ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰਵਾਈ ਜਾਵੇ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ 70 ਪਰਿਵਾਰਾਂ ਦਾ ਸੁਆਗਤ ਕਰਦਿਆਂ ਸ਼ਮਿੰਦਰ ਜ਼ੀਰਾ ਨੇ ਕਿਹਾ ਕਿ ਸ਼ਾਮਲ ਹੋਣ ਵਾਲੇ ਪਰਿਵਾਰਾਂ ਵਿੱਚ ਔਰਤਾਂ ਵੀ ਵੱਡੀ ਤਦਾਦ 'ਚ ਹਨ।

ਸ਼ਾਮਲ ਹੋਣ ਵਾਲੇ ਪਰਿਵਾਰਾਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਉਹ ਨੀਤੀਆਂ ਤੋਂ ਪ੍ਰਭਾਵਿਤ ਹਨ ਅਤੇ ਪੰਜਾਬ ਵਿੱਚ ਵੀ ਅਜਿਹਾ ਸਿਸਟਮ ਦੇਖਣ ਦੇ ਲਈ  ਉਹ ਉਤਾਵਲੇ ਹਨ ਅਤੇ ਉਹ ਸਮਝ ਰਹੇ ਹਨ ਕਿ ਅਜਿਹੀ ਕ੍ਰਾਂਤੀ ਤਦ ਹੀ ਸੰਭਵ ਹੋਵੇਗਾ ਜੇਕਰ ਅਸੀਂ ਆਮ ਆਦਮੀ ਪਾਰਟੀ ਨਾਲ ਜੁੜਾਂਗੇ। ਅੱਜ ਅਸੀਂ ਜ਼ੀਰਾ ਹਲਕੇ ਵਿਚ ਵੱਡੀਆਂ ਸੇਵਾਵਾਂ ਨਿਭਾਅ ਰਹੇ ਸ਼ਮਿੰਦਰ ਦੀ ਰਹਿਨੁਮਾਈ ਹੇਠ ਸ਼ਾਮਲ ਹੋਣ ਜਾ ਰਹੇ।ਸ਼ਾਮਲ ਹੋਣ ਵਾਲੀਆਂ ਔਰਤਾਂ ਵਿੱਚ ਰੋਜ਼ੀ, ਛਿੰਦੋ, ਅੰਗੂ, ਮੁਖਤਿਆਰੋ, ਪਰਮਜੀਤ ਕੌਰ, ਸਵਰਨ ਕੌਰ' ਜਸਪਾਲ ਕੌਰ, ਜਸਵਿੰਦਰ ਕੌਰ, ਮੁਖਤਿਆਰ ਕੌਰ ਦੇ ਨਾਮ ਸ਼ਾਮਲ ਹਨ। ਅਜੀਤ ਮਸੀਹ ਆਦਿ ਸ਼ਾਮਲ ਹੋਏ।ਸ਼ਮੂਲੀਅਤ ਸਮੇਂ ਪਰਿਵਾਰਾਂ ਨੇ  ਜ਼ੀਰਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਬਿਜਲੀ ਬਿੱਲਾਂ ਦੀਆਂ ਵਧ ਰਹੀਆਂ ਦਰਾਂ  ਨੂੰ ਲੈ ਕੇ  ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਅੱਜ ਗ਼ਰੀਬ ਆਦਮੀ ਪੂਰੀ ਤਰ੍ਹਾਂ ਪਿਸ ਰਿਹਾ ਹੈ ਕੇਂਦਰ ਅਤੇ ਰਾਜ ਸਰਕਾਰਾਂ ਦੋਵੇਂ ਹੀ ਗ਼ਰੀਬ ਅਤੇ ਮੱਧਵਰਗੀ ਪਰਿਵਾਰਾਂ ਦਾ ਦੀਵਾਲਾ ਕੱਢਣ 'ਤੇ ਤੁਲੀਆਂ ਹੋਈਆਂ  ਹਨ।

Shyna

This news is Content Editor Shyna