ਮਜ਼ਦੂਰਾਂ ਨੂੰ ਯੂ. ਪੀ. ਬਿਹਾਰ ਤੋਂ ਵਾਪਸ ਬੁਲਾਉਣ ਲਈ ਸਪੈਸ਼ਲ ਟਰੇਨਾਂ ਚਲਾਏ ਕੇਂਦਰ ਸਰਕਾਰ : ਸ਼ਾਮ ਅਰੋੜਾ

06/04/2020 8:39:48 PM

ਲੁਧਿਆਣਾ,(ਗੁਪਤਾ)- ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਦਾ ਅੱਜ ਨਗਰ ਦੇ ਲੋਕਾਂ ਵਲੋਂ ਲਾਰਜ ਇੰਡਸਟਰੀਅਲ ਡਿਵਲਪਮੈਂਟ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਰਮੇਸ਼ ਜੋਸ਼ੀ ਦੇ ਨਿਵਾਸ ਸਥਾਨ 'ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ 'ਚ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ 'ਤੇ ਸੁਵਿਧਾ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ 'ਚ ਦੋਵੇਂ ਹੀ ਪਾਰਟੀਆਂ ਮੁੱਦਾਹੀਣ ਹਨ ਅਤੇ ਮਜ਼ਦੂਰਾਂ ਦੇ ਪਲਾਇਨ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਗੈਰ ਜ਼ਿੰਮੇਦਰਾਨਾ ਦੋਸ਼ ਲਗਾ ਰਹੀਆਂ ਹਨ। 

ਅਰੋੜਾ ਨੇ ਕਿਹਾ ਕਿ ਪੰਜਾਬ 'ਚ ਕੰਮ ਧੰਦੇ ਸ਼ੁਰੂ ਹੋਣ ਦੀ ਵਜ੍ਹਾ ਨਾਲ ਜੋ 50 ਫੀਸਦੀ ਮਜ਼ਦੂਰ ਯੁ. ਪੀ. ਬਿਹਾਰ ਨੂੰ ਪਰਤੇ ਸਨ, ਉਹ ਵੀ ਵਾਪਸ ਆਉਣ ਦੀ ਇੱਛਾ ਜਤਾ ਰਹੇ ਹਨ, ਜਿਨ੍ਹਾਂ ਨੂੰ ਵਾਪਸ ਲਿਆਉਣ ਲਈ ਪੰਜਾਬ ਸਰਕਾਰ ਨੇ ਕੇਂਦਰ ਤੋਂ ਸਪੈਸ਼ਲ ਟਰੇਨਾਂ ਚਲਾਉਣ ਦੀ ਮੰਗ ਕੀਤੀ ਹੈ। ਪੰਜਾਬ ਦੇ ਉਦਯੋਗ ਧੰਦਿਆਂ ਨੂੰ ਚਲਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਲਘੂ ਅਤੇ ਮੱਧਮ ਉਦਯੋਗਾਂ ਨੂੰ ਸਭ ਤੋਂ ਪਹਿਲਾਂ ਖੋਲ੍ਹਿਆ, ਜਿਸ ਨਾਲ ਮਜ਼ਦੂਰਾਂ ਨੂੰ ਕੰਮ ਕਾਜ ਮਿਲਿਆ ਅਤੇ ਉਨ੍ਹਾਂ ਨੇ ਪਲਾਇਨ ਕਰਨ ਦਾ ਵਿਚਾਰ ਹੀ ਛੱਡ ਦਿੱਤਾ। 
ਅਰੋੜਾ ਨੇ ਕਿਹਾ ਕਿ 2017 ਦੀ ਪੰਜਾਬ ਸਰਕਾਰ ਦੀ ਨਵੀਂ ਉਦਯੋਗ ਪਾਲਿਸੀ ਦੇਸ਼ ਦੀ ਬਿਹਤਰੀਨ ਪਾਲਿਸੀ ਹੈ। ਐਮ. ਐਸ. ਐਮ. ਈ. ਦੇ ਲਈ ਫਿਕਸ ਚਾਰਜਸ ਨੂੰ ਸਰਕਾਰ ਨੇ 2 ਮਹੀਨੇ ਲਈ ਖਤਮ ਕਰ ਦਿੱਤਾ ਹੈ। ਪੰਜਾਬ ਸਰਕਾਰ ਮੱਧ ਵਰਗ ਦੇ ਲੋਕਾਂ ਨੂੰ ਸੁਵਿਧਾ ਦੇਣ ਦੇ ਉਦੇਸ਼ ਨਾਲ ਵੀ ਕਾਫੀ ਕੁੱਝ ਸੋਚ ਰਹੀ ਹੈ। ਅਰੋੜਾ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਮੁਸ਼ਿਕਲ ਸਮੇਂ 'ਚ ਉਸ ਨੇ ਮਜ਼ਦੂਰਾਂ ਦੇ ਕਲਿਆਣ ਲਈ ਈ. ਐਸ. ਆਈ. ਤੋਂ ਕੁੱਝ ਨਹੀਂ ਲਿਆ, ਜਦਕਿ ਕੈਪਟਨ ਸਰਕਾਰ ਨੇ ਮਜ਼ਦੂਰਾਂ ਦੇ ਖਾਤੇ 'ਚ 6 ਹਜ਼ਾਰ ਰੁਪਏ ਪਾਏ ਹਨ। ਇਸ ਮੌਕੇ ਲਾਰਜ ਇੰਡਸਟਰੀਅਲ ਡਿਵਲਪਮੈਂਟ ਬੋਰਡ ਦੇ ਚੇਅਰਮੈਨ ਰਮੇਸ਼ ਜੋਸ਼ੀ, ਸੁਰਿੰਦਰ ਸ਼ਰਮਾ, ਨੀਰਜ ਜੋਸ਼ੀ, ਸੰਜੇ ਸ਼ਰਮਾ, ਜੀ. ਐਸ. ਭਾਟੀਆ, ਰਜਤ ਸੂਦ, ਗਗਨਪਾਲ ਸ਼ਰਮਾ, ਰਜਿੰਦਰ ਸੋਈ, ਪ੍ਰੋ. ਜੋਸ਼ੀ, ਸੌਰਵ ਖਰਬੰਦਾ, ਪ੍ਰਵੇਸ਼ ਟਿੱਕਾ, ਕਮਲ ਬੀ ਕੇ ਅਗਰਵਾਲ, ਰਜਿੰਦਰ ਕਪੂਰ, ਸ਼ਾਮ ਲਾਲ ਸਪਰਾ, ਨੀਰਜ ਜੈਨ, ਅਸ਼ੋਕ, ਸ਼ੰਮੀ ਅਯਾਨ, ਰਜਿੰਦਰ ਪਲਟਾ, ਅਸ਼ੋਕ ਕੰਡਾ, ਰਾਜੀਵ ਖੋਸਲਾ, ਅਤੁਲ ਨੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਸਨਮਾਨ ਕੀਤਾ।

 


Deepak Kumar

Content Editor

Related News