ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੀ 39ਵੀਂ ਬਰਸੀ ਤੇ ਖੂਨ ਦਾਨ ਕੈਂਪ ਆਯੋਜਿਤ

09/10/2020 11:07:10 AM

ਜਲਾਲਾਬਾਦ (ਸੇਤੀਆ,ਟੀਨੂੰ,ਸੁਮਿਤ,ਬਜਾਜ, ਮਿੱਕੀ,ਨਿਖੰਜ): ਹਿੰਦ ਸਮਾਚਾਰ ਗਰੁੱਪ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੀ 39ਵੀਂ ਬਰਸੀ ਮੌਕੇ ਫਾਜ਼ਿਲਕਾ ਰੋਡ ਸਥਿਤ ਰਹਿਮਤ ਹਸਪਤਾਲ 'ਚ ਜਿੱਥੇ ਖੂਨਦਾਨ ਕੈਂਪ ਲਗਾਇਆ ਗਿਆ, ਉੱਥੇ ਹੀ ਥਾਣਾ ਸਿਟੀ ਨੇੜੇ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੇ ਆਦਮ ਕੱਦ ਤੇ ਬੁੱਤ ਤੇ ਵਿਧਾਇਕ ਰਮਿੰਦਰ ਆਵਲਾ ਨੇ ਕਾਂਗਰਸੀ ਆਗੂ ਜਰਨੈਲ ਸਿੰਘ ਮੁਖੀਜਾ, ਦਰਸ਼ਨ ਵਾਟਸ, ਸ਼ਾਮ ਸੁੰਦਰ ਮੈਣੀ, ਬਿੱਟੂ ਸੇਤੀਆ, ਵਿੱਕੀ ਧਵਨ, ਜਸਵਿੰਦਰ ਵਰਮਾ ਤੇ ਹੋਰਨਾਂ ਨਾਲ ਮਿਲਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੇ ਮਾਰਗ ਦਰਸ਼ਨ ਤੇ ਚੱਲਦੇ ਹੋਏ 'ਜਗ ਬਾਣੀ' ਪੰਜਾਬ ਕੇਸਰੀ ਜਨਤਕ ਸਮੱਸਿਆਵਾਂ ਨੂੰ ਮੁੱਢਲੇ ਤੌਰ 'ਤੇ ਉਠਾ ਰਿਹਾ ਹੈ ਅਤੇ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੀਆਂ ਸੇਵਾਵਾਂ ਤੇ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ। ਉਧਰ  ਕੈਂਪ ਦੇ ਉਦਘਾਟਨ ਦੌਰਾਨ ਸ਼ਹਿਰ ਦੇ ਪੱਤਵੰਤਿਆਂ ਨੇ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੀ ਤਸਵੀਰ ਦੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਦਿੱਤੀ।ਇਸ ਮੌਕੇ ਫਾਜ਼ਿਲਕਾ ਤੋਂ ਬਲੱਡ ਬੈਂਕ ਤੋਂ ਆਈ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ, ਜਿਨ੍ਹਾਂ 'ਚ ਮੈਡਮ ਆਸ਼ਾ ਡੋਡਾ, ਰਜਨੀਸ਼ ਕੁਮਾਰ ਐਲਟੀ, ਕੰਵਲਜੀਤ ਸਿੰਘ, ਰਣਜੀਤ ਸਿੰਘ, ਸੰਦੀਪ ਕੁਮਾਰ, ਅਜੇ ਕੁਮਾਰ ਤੇ ਵਿੱਕੀ ਕੁਮਾਰ ਮੌਜੂਦ ਸਨ। ਇਸ ਮੌਕੇ ਮਾਨਸਿਕ ਰੋਗੀ ਸਪੈਸ਼ਲਿਸਟ ਡਾ. ਸੁਮੀਰ ਕੁਮਾਰ ਠੱਕਰ, ਹਸਪਤਾਲ ਦੇ ਐੱਮ.ਡੀ. ਮਨਦੀਪ ਕੁਮਾਰ, ਕੈਮਿਸਟ ਐਸੋਸੀਏਸ਼ਨ ਪ੍ਰਧਾਨ ਪ੍ਰਦੀਪ ਕੁਮਾਰ, ਉਪ ਪ੍ਰਧਾਨ, ਰਾਜੇਸ਼ ਮੁਟਨੇਜਾ, ਬਲਦੇਵ ਥਿੰਦ, ਪ੍ਰੇਮ ਸਾਬਕਾ ਸਰਪੰਚ, ਰਮਨ ਕੁਮਾਰ ਸਰਪੰਚ ਮੰਨੇਵਾਲਾ, ਸਰਵਮਿੱਤਰ, ਰਾਜੂ ਅਹੂਜਾ, ਮਨੀਸ਼ ਮਲੂਜਾ, ਸੰਦੀਪ ਕੁਮਾਰ, ਸਾਹਿਲ ਖੁਰਾਨਾ, ਅਮਿਤ ਧਮੀਜਾ, ਅਭੇ ਸੇਤੀਆ, ਗੋਰਾ ਧਮੀਜਾ, ਕ੍ਰਿਸ਼ਨ ਟਿਵਾਨਾ ਪੰਕਜ ਸੇਠੀ ਤੋਂ ਇਲਾਵਾ ਜਗਬਾਣੀ ਦੇ ਸੀਨੀਅਰ ਪੱਤਰਕਾਰ ਨਰਿੰਦਰ ਕੁਮਾਰ, ਸੁਮਿਤ ਬਜਾਜ, ਕਰਮਜੀਤ ਸੰਧੂ,  ਉਚੇਚੇ ਤੌਰ ਹਾਜਰ ਸਨ। ਕੈਂਪ ਦਾ ਆਯੋਜਨ ਪੱਤਰਕਾਰ ਹਰੀਸ਼ ਸੇਤੀਆ ਦੀ ਰਹਿਨੁਮਾਈ ਹੇਠ ਲਗਾਇਆ ਗਿਆ। ਜਿਸ 'ਚ ਕਾਫੀ ਨੌਜਵਾਨ ਬਲੱਡ ਦਾਨ ਕਰਨ ਲਈ ਪਹੁੰਚੇ ਪਰ ਬਲੱਡ ਬੈਂਕ ਟੀਮ ਵਲੋਂ ਸਿਰਫ 20 ਯੂਨਿਟ ਹੀ ਬਲੱਡ ਲਿਆ ਗਿਆ। ਗੱਲਬਾਤ ਕਰਦਿਆਂ ਹਰੀਸ਼ ਸੇਤੀਆ ਨੇ ਦੱਸਿਆ ਕਿ 2014 ਤੋਂ ਲਗਾਤਾਰ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਇਹ 7ਵਾਂ ਖੂਨਦਾਨ ਕੈਂਪ ਹੈ।

ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਨਾਰੰਗ ਨੇ ਕਿਹਾ ਕਿ ਜਗਬਾਣੀ ਪੰਜਾਬ ਕੇਸਰੀ ਗਰੁੱਪ ਪਿਛਲੇ ਕਈ ਸਾਲਾਂ ਤੋਂ ਜਨਤਕ ਸਮੱਸਿਆਵਾਂ ਨੂੰ ਮੋਹਰੀ ਹੋ ਕੇ ਉਠਾਉਂਦਾ ਰਿਹਾ ਹੈ ਅਤੇ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਜਿੰਨ੍ਹਾਂ ਨੇ ਆਪਣਾ ਜੀਵਨ ਪੰਜਾਬ ਦੀ ਏਕਤਾ, ਭਾਈਚਾਰੇ ਤੇ ਵਾਰ ਦਿੱਤਾ, ਅਸੀਂ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਂਟ ਕਰਦੇ ਹਾਂ। ਇਸ ਮੌਕੇ ਡਾ. ਸੁਮੀਰ ਠੱਕਰ ਨੇ ਕਿਹਾ ਕਿ ਖੂਨਦਾਨ ਇਕ ਮਹਾਂਦਾਨ ਹੈ ਅਤੇ ਸਾਨੂੰ ਸਮਾਜ 'ਚ ਖੂਨ ਦਾਨ ਲਈ ਲੋਕਾਂ ਨੂੰ ਜਰੂਰ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਕੀਤਾ ਗਿਆ ਖੂਨ-ਦਾਨ ਕਿਸੇ ਲੋੜਵੰਦ ਦੀ ਜਿੰਦਗੀ ਬਚਾ ਸਕਦਾ ਹੈ।

Shyna

This news is Content Editor Shyna