ਫਿਰੋਜ਼ਪੁਰ ਦੇ ਇਸ ਘਰ ਨੂੰ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਨੇ ਬਣਾਇਆ ਸੀ ਗੁਪਤ ਟਿਕਾਣਾ

08/11/2022 3:06:47 PM

ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਦੇ ਤੁੜੀ ਬਾਜ਼ਾਰ ਦੇ ਇੱਕ ਘਰ ਦਾ ਆਜ਼ਾਦੀ ਸੰਗਰਾਮ ਨਾਲ ਡੂੰਘਾ ਸੰਬੰਧ ਹੈ। ਇਸ ਘਰ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਆਪਣੇ ਕ੍ਰਾਂਤੀਕਾਰੀ ਸਾਥੀਆਂ ਨਾਲ ਰਹਿੰਦੇ ਸਨ। ਦੱਸ ਦੇਈਏ ਕਿ ਇਸ ਘਰ ਨੂੰ ਸ਼ਹੀਦ ਭਗਤ ਸਿੰਘ ਦਾ ਗੁਪਤ ਟਿਕਾਣਾ ਕਿਹਾ ਜਾਂਦਾ ਹੈ ਕਿਉਂਕਿ ਇਸ ਘਰ ਵਿੱਚ ਰਹਿੰਦਿਆਂ ਸ਼ਹੀਦ-ਏ-ਆਜ਼ਮ ਨੇ ਅੰਗਰੇਜ਼ਾਂ ਨੂੰ ਝਾਂਸਾ ਦੇਣ ਲਈ ਆਪਣਾ ਨਾਂ ਬਦਲਿਆ ਸੀ। ਇਸ ਦੇ ਕਾਰਨ ਕਿਸੇ ਨੂੰ ਵੀ ਇਹ ਭਿਣਕ ਤੱਕ ਨਹੀਂ ਲੱਗੀ ਕੀ ਕੋਈ ਕ੍ਰਾਂਤੀਕਾਰੀ ਇਸ ਘਰ 'ਚ ਰਹਿ ਰਿਹਾ ਹੈ। ਇਸ ਘਰ ਦਾ ਜ਼ਿਕਰ ਇੱਕ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਆਪਣੀ ਕਿਤਾਬ ਸੀਕ੍ਰੇਟ ਹਾਈਡਆਉਟ ਆਫ਼ ਰੈਵੋਲਿਊਸ਼ਨਰੀਜ਼ ਨੇ ਕੀਤਾ ਹੈ। ਜਿਸ ਵਿੱਚ ਲਿਖਿਆ ਹੈ ਕਿ ਸ਼ਹੀਦ ਭਗਤ ਸਿੰਘ ਇਸ ਇਮਾਰਤ 'ਚ 10 ਅਗਸਤ 1928 ਤੋਂ ਫਰਵਰੀ 1929 ਤੱਕ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਗਤ ਸਿੰਘ ਇਸ ਇਮਾਰਤ 'ਚ ਗੁਪਤ ਰੂਪ ਵਿੱਚ ਆਜ਼ਾਦੀ ਸੰਗਰਾਮ ਦੀ ਯੋਜਨਾ ਬਣਾਉਂਦੇ ਸਨ।

ਇਹ ਵੀ ਪੜ੍ਹੋ- ਕਾਂਗਰਸ ਹਾਈਕਮਾਨ ਵੱਲੋਂ ਇਸ਼ਰਪ੍ਰੀਤ ਸਿੰਘ ਨੂੰ ਬਣਾਇਆ ਗਿਆ NSUI ਦੀ ਪੰਜਾਬ ਇਕਾਈ ਦਾ ਪ੍ਰਧਾਨ

ਕਿਹਾ ਜਾਂਦਾ ਹੈ ਕਿ ਭਗਤ ਸਿੰਘ ਇੱਥੇ ਆਪਣੇ ਸਾਥੀ ਏਅਰਗਨ ਤੋਂ ਨਿਸ਼ਾਨੇਬਾਜੀ ਸਿਖਦੇ ਸਨ। ਇੱਥੇ ਰਹਿੰਦਿਆਂ ਹੀ ਭਗਤ ਸਿੰਘ ਨੇ ਆਪਣੇ ਕੇਸ ਤੇ ਦਾੜ੍ਹੀ ਵੀ ਕੱਟੀ ਸੀ। ਕ੍ਰਾਂਤੀਕਾਰੀ ਸ਼ਿਵ ਵਰਮਾ ਨੇ ਇਸ ਘਰ ਵਿੱਚ ਕਿਤਾਬ ਦੇ ਵਿਸ਼ੇਸ਼ ਅੰਗਾਂ ਲਈ ਸਿਆਸੀ ਸ਼ਹੀਦਾਂ ਦੀਆਂ ਜੀਵਨੀਆਂ ਲਿਖੀਆਂ ਸਨ। ਜਿਸ ਵੇਲੇ ਭਗਤ ਸਿੰਘ ਇਸ ਇਮਾਰਤ ਵਿਚ ਰਹਿੰਦੇ ਸੀ ਤਾਂ ਕ੍ਰਾਂਤੀਕਾਰੀ ਚੋਰੀ-ਚੋਰੀ ਉਨ੍ਹਾਂ ਨੂੰ ਮਿਲਣ ਵੀ ਆਉਂਦੇ ਸਨ। ਇਸ ਤੋਂ ਬਾਅਦ ਕ੍ਰਾਂਤੀਕਾਰੀਆਂ ਨੇ ਰਾਵਲਪਿੰਡੀ ਤੋਂ ਠਿਕਾਣਾ ਬਦਲ ਕੇ ਫਿਰੋਜ਼ਪੁਰ ਆਉਂਣ ਲਈ ਲੇਖਰਾਜ ਤੋਂ ਮਕਾਨ ਕਿਰਾਏ 'ਤੇ ਲਿਆ ਸੀ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਕਰੀਬ 5 ਸਾਲ ਪਹਿਲਾਂ ਇਸ ਇਮਾਰਤ ਨੂੰ ਪ੍ਰਾਚੀਨ ਅਤੇ ਇਤਿਹਾਸਕ ਸਮਾਰਕ ਅਤੇ ਪੁਰਾਤੱਤਵ ਸਥਾਨਾਂ ਦੇ ਐਕਟ ਤਹਿਤ ਸੁਰੱਖਿਅਤ ਸਮਾਰਕ ਐਲਾਨਣ ਲਈ ਮੁੱਢਲੀ ਨੋਟੀਫਿਕੇਸ਼ਨ ਜਾਰੀ ਕੀਤੀ ਸੀ। ਇਸ ਤੋਂ ਇਲਾਵਾ ਕਈ ਸੰਸਥਾਵਾਂ ਨੇ ਇਸ ਨੂੰ ਅਜਾਇਬ ਘਰ ਵਿੱਚ ਤਬਦੀਲ ਕਰਨ ਦੀ ਵੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਡੀ.ਜੀ.ਪੀ ਪੰਜਾਬ ਦੇ ਸਖ਼ਤ ਬਿਆਨ, ਪੰਜਾਬ ਪੁਲਸ ਨੇ ਅੱਤਵਾਦ ਦਾ ਕੀਤਾ ਖ਼ਾਤਮਾ, ਤਾਂ ਗੈਂਗਸਟਰ ਕੀ ਚੀਜ਼ ਹਨ

ਜ਼ਿਕਰਯੋਗ ਹੈ ਕਿ ਇਸ ਇਮਾਰਤ ਦੇ ਮਕਾਨ ਮਾਲਕ ਲੇਖਰਾਜ ਭਗਤ ਸਿੰਘ ਦੇ ਜਾਣ ਤੋਂ ਬਾਅਦ ਵੀ ਇੱਥੇ ਰਹੇ। ਉਸ ਤੋਂ ਬਾਅਦ ਉਹ ਦਿੱਲੀ ਚਲੇ ਗਏ ਸੀ। ਉਨ੍ਹਾਂ ਮਗਰੋਂ ਘਰ ਦੀ ਦੇਖਭਾਲ ਕਰਨ ਵਾਲਾ ਕੋਈ ਵੀ ਨਹੀਂ ਸੀ ਤਾਂ ਕਰਕੇ ਲੋਕਾਂ ਨੇ ਇਕ ਟਰੱਸਟ ਬਣਾ ਕੇ ਇਸ ਦੀ ਸੰਭਾਲ ਕਰਨੀ ਸ਼ੁਰੂ ਕੀਤੀ ਪਰ ਆਪਸੀ ਤਾਲਮੇਲ ਘੱਟ ਹੋਣ ਕਾਰਨ ਟਰੱਸਟ ਵੀ ਜ਼ਿਆਦਾ ਦੇਰ ਟੀਕ ਨਹੀਂ ਸਕਿਆ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਇਮਾਰਤ ਨੂੰ ਵਿਕਸਿਤ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਸ ਸੰਬੰਧੀ ਕੋਈ ਕੰਮ ਨਹੀਂ ਕੀਤਾ ਗਿਆ। ਹੁਣ ਦੀ ਗੱਲ ਕੀਤੀ ਜਾਵੇ ਤਾਂ ਇਸ ਇਮਾਰਤ 'ਚ ਇਕ ਪਰਿਵਾਰ ਕਿਰਾਏ 'ਤੇ ਰਹਿੰਦਾ ਹੈ ਅਤੇ ਹੇਠਾਂ ਇਕ ਦੁਕਾਨ ਹੈ।  

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News