ਜ਼ੀਰਾ ਸ਼ਰਾਬ ਫੈਕਟਰੀ ''ਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨੇ ਪੇਸ਼ ਕੀਤੀ 26 ਪੰਨਿਆਂ ਦੀ ਰਿਪੋਰਟ

01/29/2023 1:42:14 AM

ਫਿਰੋਜ਼ਪੁਰ (ਸੰਨੀ ਚੋਪੜਾ) : ਹਲਕਾ ਜ਼ੀਰਾ ਦੇ ਪਿੰਡ ਮਨਸੂਰਵਾਲ ਵਿਖੇ ਚੱਲ ਰਹੀ ਸ਼ਰਾਬ ਫੈਕਟਰੀ ਨੂੰ ਲੈ ਕੇ ਇਕ 15 ਮੈਂਬਰੀ ਕਮੇਟੀ ਬਣਾਈ ਗਈ ਸੀ। ਸ਼ਨੀਵਾਰ ਕਮੇਟੀ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਨੇ ਫੈਕਟਰੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਫੈਕਟਰੀ ਮਾਲਕ ਅਦਾਲਤ ਵਿੱਚ ਚੁਣੌਤੀ ਦੇ ਸਕਦੇ ਹਨ। ਇਸ ਫੈਕਟਰੀ ਨੂੰ ਪੱਕੇ ਤੌਰ 'ਤੇ ਬੰਦ ਕਰਾਉਣ ਲਈ ਫੈਕਟਰੀ ਮਾਲਕਾਂ ਤੋਂ ਲੋਕਾਂ ਦੇ ਜਾਨ-ਮਾਲ ਅਤੇ ਵਾਤਾਵਰਣ ਦੇ ਨੁਕਸਾਨ ਦੀ ਭਰਪਾਈ ਵਜੋਂ ਹਰਜਾਨਾ/ਜੁਰਮਾਨਾ ਵਸੂਲਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ : ਵਿਆਹ ਸਮਾਗਮ ’ਚ ਨੌਜਵਾਨ ਨੂੰ ਦੌੜਾ-ਦੌੜਾ ਕੇ ਮਾਰਿਆ ਚਾਕੂ, ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਕੀਤਾ ਕਤਲ

ਉਨ੍ਹਾਂ ਦੀਆਂ ਸਾਰੀਆਂ ਗੈਰ-ਕਾਨੂੰਨੀ ਕਾਰਵਾਈਆਂ ਉਜਾਗਰ ਕੀਤੀਆਂ ਜਾਣ। ਇਸ ਮਕਸਦ ਲਈ ਹਾਈ ਕੋਰਟ, ਸੁਪਰੀਮ ਕੋਰਟ ਜਾਂ ਗ੍ਰੀਨ ਟ੍ਰਿਬਿਊਨਲ ਦੇ ਕਿਸੇ ਮੌਜੂਦਾ ਜਾਂ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਪੜਤਾਲੀਆ ਟੀਮਾਂ ਬਣਾਈਆਂ ਜਾਣ ਜੋ ਲੋਕਾਂ, ਪਸ਼ੂਆਂ ਅਤੇ ਜ਼ਮੀਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਸਕੇ। ਇਸ ਕੰਮ ਲਈ ਪੀਜੀਆਈ ਜਾਂ ਏਮਜ਼ ਤੋਂ ਮਾਹਿਰ ਡਾਕਟਰਾਂ ਦੀਆਂ ਟੀਮਾਂ ਫੈਕਟਰੀ ਦੇ ਆਲੇ-ਦੁਆਲੇ ਦੇ ਲਗਭਗ 50 ਪਿੰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਦਾ ਚੈੱਕਅਪ ਅਤੇ ਇਲਾਜ ਦਾ ਬੰਦੋਬਸਤ ਕਰਨ ਅਤੇ ਇਹ ਬੰਦੋਬਸਤ ਸਰਕਾਰੀ ਖਰਚੇ 'ਤੇ ਕੀਤਾ ਜਾਵੇ। ਨਾਲ ਹੀ ਇਹ ਟੀਮਾਂ ਸਾਲ 2022 ਵਿੱਚ ਫੈਕਟਰੀ ਦਾ ਸੁਆਹ ਯੁਕਤ ਚਾਰਾ ਖਾਣ ਨਾਲ ਕਰੀਬ 70 ਪਸ਼ੂਆਂ ਦੀਆਂ ਹੋਈਆਂ ਮੌਤਾਂ ਦੀ ਵੀ ਪਸ਼ੂ ਡਾਕਟਰਾਂ ਰਾਹੀਂ ਜਾਂਚ ਕਰਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News