ਪੱਕੀ ਹੋਈ ਝੋਨੇ ਦੀ ਫਸਲ ਨੂੰ ਵਾਹ ਕੇ ਕੀਤਾ ਬਰਬਾਦ, 8 ਖਿਲਾਫ ਪਰਚਾ

10/05/2019 3:58:00 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੱਕੀ ਹੋਈ ਝੋਨੇ ਦੀ ਫਸਲ ਨੂੰ ਵਾਹ ਕੇ ਬਰਬਾਦ ਕਰਨ ਅਤੇ ਮੋਟਰ ਦਾ ਸਟਾਰਟਰ ਚੋਰੀ ਕਰਨ 'ਤੇ 8 ਵਿਅਕਤੀਆਂ ਖਿਲਾਫ ਥਾਣਾ ਸਦਰ ਸੰਗਰੂਰ ਵਿਚ ਕੇਸ ਦਰਜ ਕੀਤਾ ਗਿਆ ਹੈ।

ਥਾਣੇਦਾਰ ਨਵਦੀਪ ਸਿੰਘ ਨੇ ਦੱਸਿਆ ਕਿ ਮੁੱਦਈ ਸਰਬਜੀਤ ਕੌਰ ਵਾਸੀ ਮੰਗਵਾਲ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਮੁਲਜ਼ਮਾਂ ਹਰਬੰਸ ਸਿੰਘ, ਏਕਮ ਸਿੰਘ, ਗੁਰਵਿੰਦਰ ਸਿੰਘ ਵਾਸੀਆਨ ਮੰਗਵਾਲ, ਬਹਾਦਰ ਸਿੰਘ, ਗੁਰਜੰਟ ਸਿੰਘ, ਭੋਲਾ ਸਿੰਘ ਵਾਸੀਆਨ ਧੂਰਾ, ਕਾਲਾ ਸਿੰਘ ਅਤੇ ਗੁਰਮੀਤ ਸਿੰਘ ਵਾਸੀਆਨ ਧੂਰੀ ਨੇ ਉਸ ਦੀ 19 ਵਿੱਘੇ ਜ਼ਮੀਨ 'ਤੇ ਪੱਕੀ ਹੋਈ ਝੋਨੇ ਦੀ ਫਸਲ ਟਰੈਕਟਰਾਂ ਨਾਲ ਵਾਹ ਕੇ ਬਰਬਾਦ ਕਰ ਦਿੱਤੀ ਅਤੇ ਮੋਟਰ ਦਾ ਕੋਠਾ ਵੀ ਸੁੱਟ ਦਿੱਤਾ ਅਤੇ ਜਾਂਦੇ ਸਮੇਂ ਮੋਟਰ ਦਾ ਸਟਾਰਟਰ ਵੀ ਚੋਰੀ ਕਰ ਕੇ ਲੈ ਗਏ। ਪੁਲਸ ਨੇ ਮੁੱਦਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਉਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


cherry

Content Editor

Related News