ਸੀਵਰੇਜ ਦਾ ਪਾਣੀ ਟੋਭੇ ਦਾ ਰੂਪ ਧਾਰ ਘਰਾਂ ਦੀਆਂ ਨੀਹਾਂ ਤੱਕ ਅੱਪੜਿਆ,ਜਾਨੀ-ਮਾਲੀ ਨੁਕਸਾਨ ਦਾ ਖ਼ਦਸ਼ਾ

09/12/2020 5:48:08 PM

ਬੁਢਲਾਡਾ (ਬਾਂਸਲ): ਸ਼ਹਿਰ ਅੰਦਰ ਸੀਵਰੇਜ ਦੀ ਸਮੱਸਿਆ ਤੋਂ ਦਿਨੋਂ-ਦਿਨ ਲੋਕ ਤੰਗ ਹੋ ਰਹੇ ਹਨ। ਸ਼ਹਿਰ ਦੇ ਵਾਰਡ ਨੰਬਰ 12 'ਚ ਸੀਵਰੇਜ ਦੇ ਪਾਣੀ ਨੇ ਟੋਬੇ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਲੋਕਾਂ ਦੇ ਘਰਾਂ ਦੀਆਂ ਕੰਧਾਂ ਰਾਹੀਂ ਨੀਹਾਂ 'ਚ ਚਲਾ ਗਿਆ ਹੈ, ਜਿਸ ਨਾਲ ਕਿਸੇ ਵੀ ਸਮੇਂ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਾਰਡ ਵਾਸੀਆਂ ਮਿਸਤਰੀ ਭੂਰਾ ਸਿੰਘ, ਗੁਰਨਾਮ ਸਿੰਘ ਕੋਹਲੀ,ਸੁਨੀਲ ਮਹਿਤਾ, ਕਰਮਜੀਤ ਸਿੰਘ ਵਿਰਦੀ ਆਦਿ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਘਰਾਂ ਦੇ ਪਿਛਲੇ ਪਾਸੇ ਸੀਵਰੇਜ ਦਾ ਪਾਣੀ ਇਕੱਠਾ ਹੋ ਰਿਹਾ ਹੈ ਅਤੇ ਇਕ ਟੇਬੇ ਦਾ ਰੂਪ ਘਰ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਗੰਦਾ ਪਾਣੀ ਇਕੱਠਾ ਹੋਣ ਕਾਰਨ ਬਦਬੂਦਾਰ ਮਾਹੌਲ ਵਿੱਚ ਉਨ੍ਹਾਂ ਦਾ ਰਹਿਣਾ ਮੁਸ਼ਕਲ ਹੋ ਰਿਹਾ ਹੈ ਅਤੇ ਕਈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਾਣੀ ਉਨ੍ਹਾਂ ਦੇ ਘਰਾਂ ਦੀਆਂ ਨੀਹਾਂ ਦੇ ਅੰਦਰ ਵੀ ਚਲਾ ਗਿਆ ਹੈ ਜਿਸ ਨਾਲ ਕਿਸੇ ਵੀ ਸਮੇਂ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। 

ਇਹ ਵੀ ਪੜ੍ਹੋ:  ਸਰਗਰਮ ਕਾਰ ਚੋਰ ਗਰੋਹ ਨੇ ਘਰ ਮੂਹਰਿਓਂ ਨਵੀਂ ਕਰੇਟਾ ਕੀਤੀ ਛੂੰ ਮੰਤਰ, ਹਰਿਆਣੇ ਤੱਕ ਖੜਕੀਆਂ ਤਾਰਾਂ

ਵਾਰਡ ਵਾਸੀਆਂ ਨੇ ਕਿਹਾ ਕਿ ਇਸ ਸੰਬੰਧੀ ਕਈ ਵਾਰ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਚੁੱਕੇ ਹਾਂ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਇਸ ਪਾਣੀ ਨੂੰ ਇੱਥੋਂ ਕਢਵਾਇਆ ਜਾਵੇ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਕੁਲਦੀਪ ਵਿਰਦੀ, ਹਰਵਿੰਦਰ ਸ਼ੋਕੀ, ਅਵਤਾਰ ਸਿੰਘ, ਸੁੱਖਾ ਖੱਤਰੀ, ਪ੍ਰੇਮ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ:  ਮਾਤਮ 'ਚ ਬਦਲੀਆਂ ਖ਼ੁਸ਼ੀਆਂ,ਪੁੱਤ ਦੇ ਵਿਆਹ ਦੇ ਕਾਰਡ ਵੰਡਣ ਜਾ ਰਹੇ ਪਿਓ ਦੀ ਸੜਕ ਹਾਦਸੇ 'ਚ ਮੌਤ


Shyna

Content Editor

Related News