ਸੀਵਰੇਜ ਸਿਸਟਮ ਦਾ ਕੰਮ ਆਰੰਭ ਕਰਵਾਉਣ ਸਬੰਧੀ ਐੱਸ. ਡੀ. ਐੱਮ. ਨੂੰ ਦਿੱਤਾ ਮੰਗ-ਪੱਤਰ

04/13/2018 2:52:22 PM

ਜੈਤੋ (ਜਿੰਦਲ) - ਰੇਲਵੇ ਲਾਈਨ ਪਾਰ ਵਾਰਡ ਨੰਬਰ-15, 16 ਅਤੇ 17 'ਚ ਸੀਵਰੇਜ ਸਿਸਟਮ ਦਾ ਕੰਮ ਜਲਦੀ ਕਰਵਾਉਣ ਸਬੰਧੀ ਇਨ੍ਹਾਂ ਵਾਰਡਾਂ ਦੇ ਮਿਊਂਸੀਪਲ ਕੌਂਸਲਰਾਂ ਡਾ. ਬਲਵਿੰਦਰ ਸਿੰਘ, ਵਿੱਕੀ ਕੁਮਾਰ ਅਤੇ ਵੀਨਾ ਦੇਵੀ ਵੱਲੋਂ ਸੰਘਰਸ਼ ਆਰੰਭ ਕੀਤਾ ਹੋਇਆ ਹੈ। ਇਸ ਸੰਘਰਸ਼ ਤਹਿਤ ਉਕਤ ਕੌਂਸਲਰਾਂ ਵੱਲੋਂ ਵਾਰਡ ਦੇ ਪਤਵੰਤੇ ਸੱਜਣਾਂ ਦੀ ਮੌਜੂਦਗੀ 'ਚ ਤਹਿਸੀਲ ਜੈਤੋ ਦੇ ਸਬ-ਡਵੀਜ਼ਨ ਮੈਜਿਸਟਰੇਟ ਡਾ. ਮਨਦੀਪ ਕੌਰ ਨੂੰ ਇਕ ਮੰਗ-ਪੱਤਰ ਦਿੱਤਾ ਗਿਆ। 
ਇਸ ਮੰਗ-ਪੱਤਰ 'ਚ ਉਨ੍ਹਾਂ ਲਿਖਿਆ ਹੈ ਕਿ ਲਾਇਨੋਂ ਪਾਰ ਉਕਤ ਸਾਰੇ ਵਾਰਡ ਸ਼ਹਿਰ ਦਾ ਅਨਿੱਖੜਵਾਂ ਹਿੱਸਾ ਹਨ। ਇੱਥੇ ਜ਼ਿਆਦਾਤਰ ਗਰੀਬ ਲੋਕ ਰਹਿੰਦੇ ਹਨ। ਲੋਕ ਸੀਵਰੇਜ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਸਰਕਾਰ ਵੱਲੋਂ ਗ੍ਰਾਂਟਾਂ ਮਿਲ ਜਾਣ ਦੇ ਬਾਵਜੂਦ ਅਜੇ ਤੱਕ ਇੱਥੇ ਸੀਵਰੇਜ ਦੀਆਂ ਪਾਈਪਾਂ ਵਿਛਾਉਣ ਦਾ ਕੰਮ ਆਰੰਭ ਨਹੀਂ ਕੀਤਾ ਗਿਆ। ਗੰਦਗੀ ਕਾਰਨ ਬੀਮਾਰੀਆਂ ਫ਼ੈਲਣ ਦਾ ਡਰ ਬਣਿਆ ਹੋਇਆ ਹੈ। ਇਸ ਸਮੇਂ ਆਗੂ ਕੇਵਲ ਕੁਮਾਰ, ਹੰਸ ਰਾਜ, ਜਰਨੈਲ ਸਿੰਘ, ਹਰਬੰਸ ਲਾਲ, ਵਿੱਕੀ, ਅਜੇ, ਰਾਹੁਲ ਆਦਿ ਮੌਜੂਦ ਸਨ। ਉਕਤ ਕੌਂਸਲਰਾਂ ਅਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਵਾਰਡਾਂ ਵਿਚ ਸੀਵਰੇਜ ਸਿਸਟਮ ਦਾ ਕੰਮ ਤੁਰੰਤ ਆਰੰਭ ਕੀਤਾ ਜਾਵੇ।