ਸੇਵਾਦਾਰ ਦਿੱਲੀ ਦੇ ਟਿੱਕਰੀ ਬਾਡਰ ਤੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਜਰੂਰੀ ਸਮਾਨ ਲੈ ਕੇ ਆਉਣ

12/17/2020 4:58:48 PM

ਸੰਦੌੜ(ਰਿਖੀ )- ਕੇਂਦਰ ਦੀ ਸਰਕਾਰ ਨੇ ਖੇਤੀ ਸੈਕਟਰ ਦੇ ਖ਼ਿਲਾਫ਼ ਬਣਾਏ ਜਬਰੀ ਕਾਨੂੰਨਾਂ ਦੇ ਵਿਰੋਧ ’ਚ ਦੇਸ ਭਰ ਦੇ ਕਿਸਾਨਾਂ ਵਿੱਚ ਗੁੱਸੇ ਦਾ ਜਵਾਲਾਮੁਖੀ ਫੁੱਟ ਚੁੱਕਾ ਹੈ ਜਿਸ ਦੇ ਮੱਦੇਨਜਰ ਰੋਜਾਨਾ ਪਿੰਡਾਂ ’ਚੋਂ ਵੱਡੀ ਗਿਣਤੀ ’ਚ ਨੋਜਵਾਨਾਂ ਕਿਸਾਨ ਵੀਰਾਂ ਨੇ ਵਹੀਰਾਂ ਘੱਤ ਕੇ ਆਪਣੇ ਪੁਰਖਿਆਂ ਦੀ ਜਾਨ ਤੋਂ ਪਿਆਰੀ ਜਮੀਨ ਨੂੰ ਬਚਾਉਣ ਲਈ ਇਸ ਹੱਕੀ ਅੰਦੋਲਨ ਦਾ ਹਿੱਸਾ ਬਣ ਰਹੇ ਹਨ। ਭਾਂਵੇ ਮੌਸਮ ਕਿਵੇਂ ਦਾ ਵੀ ਹੋਵੇ ਕਿਸਾਨਾਂ ਲਈ ਕੋਈ ਔਖਾ ਤੇ ਹੌਸਲੇ ਤੋੜਨ ਵਾਲਾ ਨਹੀਂ ਹੋ ਸਕਦਾ ਅਤੇ ਕਿਸਾਨਾਂ ਦਾ ਸਿਰਫ਼ ਇੱਕੋ-ਇੱਕ ਨਿਸ਼ਾਨਾ ਹੈ ਖੇਤੀ ਕਾਨੂੰਨ ਰੱਦ ਕਰਾਉਣਾ। ਇਸੇ ਸੰਘਰਸ਼ ਦਾ ਹਿੱਸਾ ਬਣਨ ਲਈ ਰੋਜ਼ਾਨਾ ਵੱਡੀ ਗਿਣਤੀ ’ਚ ਦੇਸ਼ ਭਰ ਦੇ ਕਿਸਾਨ ਦਿੱਲੀ ਪਹੁੰਚ ਰਹੇ ਹਨ ਇਸੇ ਕੜੀ ਤਹਿਤ ਪਿੰਡ ਝਨੇਰ ਵਾਸੀ  ਸਮਾਜ ਸੇਵੀ ਜਗਤਾਰ ਸਿੰਘ ਜੱਗੀ ਸਾਬਕਾ ਚੈਅਰਮੈਨ ਮਾਰਕੀਟ ਕਮੇਟੀ ਸੰਦੋੜ ਦੀ ਅਗਵਾਈ ’ਚ ਇਕ ਜਥਾ ਸੇਵਾ ਕਰਨ ਦਾ ਅਹਿਦ ਲੈ ਕੇ ਦਿੱਲੀ ਦੇ ਟਿੱਕਰੀ ਬਾਰਡਰ ਲਈ ਰਵਾਨਾ ਹੋਇਆ।

ਇਸ ਮੌਕੇ  ਜਗਤਾਰ ਸਿੰਘ ਜੱਗੀ ਝਨੇਰ ਨੇ ਟਿੱਕਰੀ ਬਾਰਡਰ ਤੇ ਪਹੁੱਚ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਮੰਤਰੀ ਮੰਡਲ ਜੁੜਲੀ ਨੇ ਕਿਸਾਨਾਂ ਵਿਰੁੱਧ ਆਰਡੀਨੈੱਸ ਜਾਰੀ ਕਰਕੇ ਦੱਸ ਦਿੱਤਾ ਹੈ ਕਿ ਭਾਜਪਾ ਸਰਕਾਰ ਕਿਸਾਨ ਨੂੰ ਉਜਾੜ ਕੇ ਅਡਾਨੀਆਂ ਅਬਾਨੀਆਂ ਨੂੰ ਖੁਸ ਕਰਨ ਤੇ ਤੁਲੀ ਹੋਈ ਹੈ। ਉਹਨਾਂ ਨੇ ਦਿੱਲੀ ਵਿਖੇ ਟਿੱਕਰੀ ਬਾਰਡਰ ਤੇ ਕਿਸਾਨਾਂ ਦੀ ਅੰਦੋਲਨ ਦੇ ਹਾਲਾਤ ਬਾਰੇ ਦੱਸਿਆ ਕੇ ਇੱਥੇ ਕਿਸੇ ਵਸਤੂ ਦੀ ਕੋਈ ਔਖ ਨਹੀਂ ਹੈ ਰੋਜ਼ਾਨਾ ਵੱਡੀ ਗਿਣਤੀ ਵਿੱਚ ਸੇਵਾਦਾਰ ਸਾਰੀਆਂ ਜਰੂਰੀ ਵਸਤੂਆਂ ਲੈ ਕੇ ਆ ਰਹੇ ਹਨ ਉਹਨਾਂ ਸੇਵਾਦਾਰਾਂ ਨੂੰ ਅਪੀਲ ਕਰਦਿਆਂ  ਕਿਹਾ ਕਿ ਇੱਥੇ  ਕਿਸਾਨੀ ਸੰਗਤ ਨੂੰ ਸਭ ਤੋਂ ਵੱਧ ਜਰੂਰੀ ਜੋ ਚੀਜਾਂ ਹਨ ਉਹ ਵੀ ਲਿਆਂਦੀਆਂ ਜਾਣ ।
ਕਿਹੜੀਆਂ-ਕਿਹੜੀਆਂ ਜਰੂਰੀ ਵਸਤਾਂ ਦੀ ਹੈ ਮੁੱਖ ਲੋੜ- ਬਜ਼ੁਰਗਾਂ ਦੇ ਇਸ਼ਨਾਨ ਨਿੱਘੇ ਪਾਣੀ ਕਰਨ ਲਈ ਬਾਲਣ, ਸੇਕਣ ਲਈ ਲੱਕੜੀਆਂ ਟਾਈਪ ਬਾਲਣ, ਕੱਪੜਿਆਂ ਲਈ ਵਾਸਿੰਗ ਮਸ਼ੀਨ ,ਤਰਪਾਲਾਂ ਤੇ ਬਾਸਾ, ਮੋਟੇ ਕੱਪੜੇ, ਰਜਾਈਆਂ, ਸ਼ੂਗਰ ਚੈੱਕ ਕਰਨ ਵਾਲਾ ਗਲੋਕੋ ਮੀਟਰ, ਆਦਿ ਦੀ ਮੁੱਖ ਲੋੜ ਹੈ ।


Aarti dhillon

Content Editor

Related News