ਸਿਹਰਾ ਬੰਨ੍ਹ ਧਰਨੇ ’ਤੇ ਬੈਠਾ ਸਾਬਕਾ ਕੌਂਸਲਰ, ਕਾਂਗਰਸ ਦੇ ਹਲਕਾ ਇੰਚਾਰਜ 'ਤੇ ਲਾਏ ਇਹ ਇਲਜ਼ਾਮ

03/04/2021 3:59:36 PM

ਸ੍ਰੀ ਮੁਕਤਸਰ ਸਾਹਿਬ(ਰਿਣੀ/ਪਵਨ): ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 15 ਤੋਂ ਕੌਂਸਲਰ ਮਨਜੀਤ ਕੌਰ ਦੇ ਪਤੀ ਪਰਮਿੰਦਰ ਸਿੰਘ ਪਾਸ਼ਾ ਸਾਬਕਾ ਕੌਂਸਲਰ ਨੇ ਅੱਜ ਵਖਰੇ ਢੰਗ ਨਾਲ ਪ੍ਰਦਰਸ਼ਨ ਕਰਦਿਆਂ ਸਿਹਰਾ ਬੰਨ ਕੇ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਸਾਹਮਣੇ ਧਰਨਾ ਦਿੱਤਾ।ਇਸ ਮੌਕੇ ਪਾਸ਼ਾ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਹਲਕਾ ਇੰਚਾਰਜ ਕਰਨ ਕੌਰ ਬਰਾੜ ਵੱਲੋ ਉਨ੍ਹਾਂ ਦੇ ਵਾਰਡ ’ਚ ਨਗਰ ਕੌਂਸਲ ਵੱਲੋ ਪਾਸ ਕੀਤੇ ਕੰਮ ਹੀ ਨਹੀਂ ਕਰਵਾਉਣ ਦਿੱਤੇ ਜਾ ਰਹੇ। ਪਾਸ਼ਾ ਨੇ ਕਿਹਾ ਕਿ ਨਗਰ ਕੌਂਸਲ ਦੀ ਬੀਤੀ ਟਰਮ ਦੌਰਾਨ ਜਦ ਉਹ ਖੁਦ ਕੌਂਸਲਰ ਸਨ ਤਾਂ ਉਨ੍ਹਾਂ ਦੇ ਵਾਰਡ ਦੇ 19 ਲੱਖ ਰੁਪਏ ਦੇ ਗਲੀਆਂ ਦੇ ਕੰਮ ਪਾਸ ਕੀਤੇ ਗਏ ਸਨ। ਇਹ ਕੰਮਾਂ ਦਾ ਟੈਂਡਰ ਵੀ ਲਾ ਦਿੱਤਾ ਗਿਆ ਅਤੇ ਵਰਕ ਆਰਡਰ ਤੱਕ ਕਟ ਦਿੱਤੇ ਗਏ।

ਇਹ ਵੀ ਪੜ੍ਹੋ  ਮਲੋਟ 'ਚ ਕੈਪਟਨ ਖ਼ਿਲਾਫ਼ ਲੱਗੇ ਪੋਸਟਰਾਂ 'ਤੇ ਲਿਖੀ ਸ਼ਬਦਾਵਲੀ ਨੂੰ ਲੈ ਕੇ ਮਚਿਆ ਬਖੇੜਾ

ਵੋਟਾਂ ਤੋਂ ਪਹਿਲਾਂ ਇਹ ਕਿਹਾ ਗਿਆ ਕਿ ਵੋਟਾਂ ਤੋਂ ਬਾਅਦ ਕੰਮ ਸ਼ੁਰੂ ਕਰਵਾ ਦਿੱਤੇ ਜਾਣਗੇ ਜਦਕਿ ਉਨ੍ਹਾਂ ਦੇ ਕੰਮਾਂ ਦੇ ਬਰਾਬਰ ਪਾਸ ਕੀਤੇ ਕੰਮ ਹੋਰਾਂ ਵਾਰਡਾਂ ’ਚ ਜਿਥੇ ਕਾਂਗਰਸੀ ਕੌਂਸਲਰ ਹੈ ਵਿਚ ਵੋਟਾਂ ਤੋਂ ਪਹਿਲਾਂ ਸ਼ੁਰੂ ਕਰਵਾ ਦਿੱਤੇ ਗਏ। ਪਰ ਹੁਣ ਜਦ ਵੋਟਾਂ ਪੈ ਗਈਆਂ ਨਤੀਜਿਆਂ ’ਚ ਉਹਨਾਂ ਦੀ ਪਤਨੀ ਮਨਜੀਤ ਕੌਰ ਵਾਰਡ ਦੇ ਕੌਂਸਲਰ ਚੁਣੇ ਗਏ ਹਨ ਹੁਣ ਵੀ ਇਹ ਕੰਮ ਸ਼ੁਰੂ ਨਹੀਂ ਕਰਵਾਏ ਜਾ ਰਹੇ। ਪਾਸ਼ਾ ਨੇ ਦੱਸਿਆ ਕਿ ਕਥਿਤ ਤੌਰ ’ਤੇ ਉਨ੍ਹਾਂ ਨੂੰ ਅਫਸਰ ਸਿੱਧੇ ਤੌਰ ਤੇ ਕਹਿ ਰਹੇ ਹਨ ਕਿ ਇਹ ਕੰਮ ਕਾਂਗਰਸੀ ਹਲਕਾ ਇੰਚਾਰਜ ਕਰਨ ਕੌਰ ਬਰਾੜ ਦੇ ਕਹਿਣ ਤੇ ਹੀ ਸ਼ੁਰੂ ਨਹੀਂ ਹੋ ਰਹੇ। ਪਾਸ਼ਾ ਨੇ ਕਿਹਾ ਕਿ ਇਹ ਧਕੇਸ਼ਾਹੀ ਉਹ ਬਰਦਾਸ਼ਤ ਨਹੀਂ ਕਰਨਗੇ ਅਤੇ ਜੇਕਰ ਸੋਮਵਾਰ ਤੱਕ ਕੰਮ ਸ਼ੁਰੂ ਨਾ ਹੋਏ ਤਾਂ ਉਹ ਮੰਗਲਵਾਰ ਤੋਂ ਭੁੱਖ ਹੜਤਾਲ ਤੇ ਵਾਰਡ ਚ ਬੈਠ ਜਾਣਗੇ। 

ਇਹ ਵੀ ਪੜ੍ਹੋ  ਮਾਮਲਾ ਗੰਡਾਖੇੜੀ ਨਹਿਰ ’ਚ ਡੇਢ ਸਾਲ ਪਹਿਲਾਂ ਡੁੱਬ ਕੇ ਮਰੇ ਬੱਚਿਆਂ ਦਾ, ਮਾਂ ਹੀ ਨਿਕਲੀ ਅਸਲ ਕਾਤਲ

ਸਿਹਰਾ ਬੰਨ੍ਹ ਕੇ ਪਹਿਲਾਂ ਵੀ ਕਰ ਚੁੱਕੇ ਪ੍ਰਦਰਸ਼ਨ 
ਪਰਮਿੰਦਰ ਸਿੰਘ ਪਾਸ਼ਾ ਨੇ ਦੱਸਿਆ ਕਿ ਸਿਹਰਾ ਬੰਨ੍ਹ ਕੇ ਪ੍ਰਦਰਸ਼ਨ ਕਰਨ ਦੀ ਕਵਾਇਦ ਉਨ੍ਹਾਂ ਦੇ ਪਰਿਵਾਰ ’ਚ ਹੈ। ਪਹਿਲਾਂ ਕਾਲਜ ਸਮੇਂ ਉਨ੍ਹਾਂ ਦੇ ਪਿਤਾ ਨੇ ਸਾਬਕਾ ਵਿਧਾਇਕ ਬਲਦੇਵ ਸਿੰਘ ਬਲਮਗੜ੍ਹ ਨੇ ਉਸ ਸਮੇਂ ਡੀ.ਐਸ.ਪੀ. ਦੇ ਵਿਰੁੱਧ ਸਿਹਰਾ ਬੰਨ੍ਹ ਪ੍ਰਦਰਸ਼ਨ ਕੀਤਾ ਸੀ, ਫਿਰ ਪਰਮਿੰਦਰ ਪਾਸ਼ਾ ਨੇ ਵੀ ਇਕ ਵਾਰ ਡਿਪਟੀ ਕਮਿਸ਼ਨਰ ਵਿਰੁੱਧ ਸਿਹਰਾ ਬੰਨ੍ਹ ਪ੍ਰਦਰਸ਼ਨ ਕੀਤਾ ਸੀ ਅਤੇ ਹੁਣ ਫਿਰ ਤੋਂ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਕੀਤਾ ਗਿਆ।

ਇਹ ਵੀ ਪੜ੍ਹੋ  ਡੀ.ਐੱਸ.ਪੀ.ਦੇ ਨਾਂ 'ਤੇ ਫੇਸਬੁੱਕ ਜ਼ਰੀਏ ਠੱਗੀ ਮਾਰਨ ਦੀ ਆੜ 'ਚ ਸ਼ਾਤਿਰ ਲੋਕ,ਕਰ ਰਹੇ ਪੈਸਿਆਂ ਦੀ ਮੰਗ

Shyna

This news is Content Editor Shyna