ਮੰਡੀਆਂ ’ਚ ਰੁਲਦੀ ਫ਼ਸਲ ਦੇਖ ਕਿਸਾਨਾਂ ਨੇ ਸਰਕਾਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ

04/14/2022 4:29:08 PM

ਮਾਨਸਾ (ਚਾਹਲ) :  ਕਣਕ ਦੀ ਖਰੀਦ ਵਿੱਚ ਹੋ ਰਹੀ ਦੇਰੀ ਨੇ ਕਿਸਾਨਾਂ ਦੇ ਦਰਦ ਨੂੰ ਉਨ੍ਹਾਂ ਦੇ ਚਿਹਰਿਆਂ ’ਤੇ ਲਿਆ ਦਿੱਤਾ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਕਾਹਦੀ ਵਿਸਾਖੀ, ਅਸੀਂ ਮੰਡੀਆਂ 'ਚ ਰੁਲ ਰਹੇ ਹਾਂ। ਨਾਲ ਹੀ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫ਼ਸਲ ਦਾ ਦਾਣਾ ਖਰੀਦਣ ਦੇ ਦਾਅਵਾ ਤਾਂ ਕੀਤਾ ਸੀ ਪਰ ਮੰਡੀਆਂ ਵਿੱਚ ਦਿਖਾਈ ਦੇ ਰਹੇ ਕਣਕ ਦੇ ਵੱਡੇ ਵੱਡੇ ਢੇਰ ਅਤੇ ਕਈ ਕਈ ਦਿਨਾਂ ਤੋਂ ਫਸਲ ਲੈ ਕੇ ਮੰਡੀਆਂ ਵਿੱਚ ਬੈਠੇ ਕਿਸਾਨ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲਣ ਲਈ ਕਾਫੀ ਹਨ। ਉੱਧਰ ਮੰਡੀ ਅਧਿਕਾਰੀ ਜਲਦ ਲਿਫਟਿੰਗ ਦੀ ਸੱਮਸਿਆ ਦਾ ਹੱਲ ਹੋਣ ਦੀ ਗੱਲ ਕਹਿ ਰਹੇ ਹਨ। 

ਇਹ ਵੀ ਪੜ੍ਹੋ : ਵਿਸਾਖੀ ਵਾਲੇ ਦਿਨ ਖੇਤ ’ਚ ਕਣਕ ਕਟਵਾ ਰਹੇ ਕਿਸਾਨ ਹੋਏ ਭਾਵੁਕ, ਕੈਮਰੇ ਸਾਹਮਣੇ ਕਹੀ ਇਹ ਵੱਡੀ ਗੱਲ

ਮੰਡੀ ਵਿੱਚ ਕਣਕ ਲੈ ਕੇ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਕਿਸਾਨ ਵਿਸਾਖੀ ਦਾ ਮੇਲਾ ਦੇਖਣ ਤੋਂ ਬਾਅਦ ਹੀ ਕਣਕਾਂ ਦੀ ਵਾਢੀ ਕਰਦੇ ਸਨ, ਪਰ ਹੁਣ ਸਮਾਂ ਬਦਲਣ ਦੇ ਨਾਲ ਮਸ਼ੀਨੀ ਯੁੱਗ ਕਾਰਨ ਪਹਿਲਾਂ ਹੀ ਕਟਾਈ ਹੋਣ ਕਰਕੇ ਕਿਸਾਨ ਦੇ ਵਿਚ ਬੈਠੇ ਹਨ। ਉਨ੍ਹਾਂ ਕਿਹਾ ਕਿ ਅੱਜ ਵਿਸਾਖੀ ਦਾ ਤਿਉਹਾਰ ਹੈ ਅਤੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਖਰੀਦ ਪ੍ਰਬੰਧਾਂ ਦੀ ਪੋਲ ਖੁੱਲ ਚੁੱਕੀ ਹੈ ਕਿਉਂਕਿ ਹੈ ਸਰਕਾਰ ਦੇ ਅਧਿਕਾਰੀ ਤੇ ਕਰਮਚਾਰੀ ਸਰਕਾਰ ਦਾ ਸਾਥ ਨਹੀਂ ਦੇ ਰਹੇ ਹਨ।

ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ

ਜ਼ਿਲ੍ਹਾ ਮੰਡੀ ਅਧਿਕਾਰੀ ਰਜਨੀਸ਼ ਗੋਇਲ ਨੇ ਦੱਸਿਆ ਕਿ ਮਾਨਸਾ ਦੀਆਂ ਵੱਖ-ਵੱਖ ਮੰਡੀਆਂ ਵਿੱਚ 1 ਲੱਖ 86 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋ ਹੁਣ ਤੱਕ 1 ਲੱਖ 39 ਹਜ਼ਾਰ ਮੀਟ੍ਰਿਕ ਟਨ ਕਣਕ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਲੱਗਭਗ 25 ਹਜ਼ਾਰ ਮੀਟ੍ਰਿਕ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਖਰਾਬ ਹੋਣ ਸੰਬੰਧੀ ਐੱਫ.ਸੀ.ਆਈ. ਵੱਲੋਂ ਬਣਾਈ ਟੀਮ ਕੱਲ ਮਾਨਸਾ ਆਵੇਗੀ ਅਤੇ ਉਨਾਂ ਵੱਲੋਂ ਸੈਂਪਲ ਲੈਣ ਤੋਂ ਬਾਅਦ ਕਣਕ ਦੀ ਖਰੀਦ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਤੇ ਟਰੱਕ ਆਪ੍ਰੇਟਰਾਂ ਦੀ ਆਪਸੀ ਲੜਾਈ ਕਾਰਨ ਲਿਫਟਿੰਗ ਵਿੱਚ ਸੱਮਸਿਆ ਆ ਰਹੀ ਹੈ ਤੇ ਜਲਦ ਹੀ ਲਿਫਟਿੰਗ ਸ਼ੁਰੂ ਹੋ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Anuradha

This news is Content Editor Anuradha