ਸਕਿਓਰਿਟੀ ਗਾਰਡ ਦੀ ਬੰਦੂਕ ''ਚੋਂ ਅਚਾਨਕ ਚੱਲੀ ਗੋਲੀ, ਇਕ ਜ਼ਖਮੀ

09/20/2019 9:46:51 PM

ਮੁਕਤਸਰ ਸਾਹਿਬ,(ਤਨੇਜਾ): ਕੋਟਕਪੂਰਾ ਬਾਈਪਾਸ 'ਤੇ ਦਿ ਨੋਬਲ ਕੋਆਪਰੇਟਿਵ ਅਰਬਨ ਥੇਟਰ ਐਂਡ ਕ੍ਰੇਡਿਟ ਸੁਸਾਇਟੀ 'ਚ ਬਤੌਰ ਸਕਿਓਰਿਟੀ ਗਾਰਡ ਵਲੋਂ ਅਚਾਨਕ ਗੋਲੀ ਚੱਲ ਗਈ। ਜਾਣਕਾਰੀ ਮੁਤਾਬਕ ਹੁਕਮ ਚੰਦ ਨਿਵਾਸੀ ਗੋਨਿਆਣਾ ਰੋਡ ਬਤੌਰ ਸਕਿਓਰਿਟੀ ਗਾਰਡ ਕੰਮ ਕਰਦਾ ਹੈ। ਜਿਸ ਕੋਲ ਇਕ 315 ਬੋਰ ਦੀ ਇਕ ਬੰਦੂਕ ਸੀ। ਸ਼ੁੱਕਰਵਾਰ ਨੂੰ ਉਹ ਸੁਸਾਇਟੀ ਦੇ ਗੇਟ 'ਤੇ ਡਿਊਟੀ ਕਰ ਰਿਹਾ ਸੀ ਤੇ ਉਥੇ ਬੈਠਾ ਫੌਨ 'ਤੇ ਗੱਲ ਕਰ ਰਿਹਾ ਸੀ। ਇਸ ਦੌਰਾਨ ਫੋਨ 'ਤੇ ਗੱਲਬਾਤ ਕਰਦੇ ਅਚਾਨਕ ਉਸ ਦਾ ਹੱਥ ਬੰਦੂਕ ਦੇ ਟ੍ਰਿਗਰ ਨੂੰ ਛੂਹ ਗਿਆ ਤੇ ਅਚਾਨਕ ਗੋਲੀ ਚੱਲ ਗਈ। ਜਿਸ ਕਾਰਨ ਗੋਲੀ ਗੇਟ ਦੇ ਬਾਹਰ ਸ਼ੀਸ਼ੇ 'ਚ ਜਾ ਕੇ ਲੱਗੀ ਤੇ ਸ਼ੀਸ਼ੇ ਨੂੰ ਪਾਰ ਕਰਦੀ ਗੋਲੀ ਦੇ ਕੁੱਝ ਛਰੇ ਬਾਹਰ ਜਾ ਰਹੇ ਉਦੇਕਰਨ ਨਿਵਾਸੀ ਅੰਮ੍ਰਿਤਪਾਲ ਸਿੰਘ ਨੂੰ ਜਾ ਲੱਗੇ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਲਿਜਾਇਆ ਗਿਆ। ਸੂਚਨਾ ਮਿਲਦੇ ਹੀ ਸਕਿਓਰਿਟੀ ਗਾਰਡ ਨੂੰ ਥਾਣਾ ਸਿਟੀ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਸਿਟੀ ਇੰਚਾਰਜ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਪੀੜਤ ਅੰਮ੍ਰਿਤਪਾਲ ਸਿੰਘ ਦੇ ਬਿਆਨਾ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।