ਐੱਸ.ਡੀ.ਐੱਮ. ਨੇ ਤਹਿਸੀਲ ਤੇ ਸੇਵਾ ਕੇਂਦਰ ਦਾ ਕੀਤਾ ਦੌਰਾ, ਮੁਲਾਜ਼ਮਾਂ ਨੂੰ ਦਿੱਤੀ ਇਹ ਹਦਾਇਤ

03/17/2022 10:29:11 AM

ਦਿੜ੍ਹਬਾ ਮੰਡੀ (ਅਜੈ) : ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਤੁਰੰਤ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਤੇ ਹਰ ਵਿਭਾਗ ਦੇ ਮੁਲਾਜ਼ਮ ਆਪਣੇ ਫਰਜ਼ਾਂ ਨੂੰ ਸਮਝਣ ਲੱਗੇ ਹਨ। ਸੀਨੀਅਰ ਅਫਸਰ ਆਪਣੇ ਅਧੀਨ ਪੈਂਦੇ ਦਫਤਰਾਂ ’ਚ ਲੋਕਾਂ ਦੇ ਲਟਕੇ ਕੰਮਾਂ ਨੂੰ ਨਿਪਟਾਉਣ ਤੇ ਨਵੇਂ ਕੰਮ ਸਮੇਂ ਸਿਰ ਕਰਵਾਉਣ ਦੇ ਉਦੇਸ਼ ਨਾਲ ਦੌਰੇ ਕਰਨ ਲੱਗ ਗਏ ਹਨ। ਦਿੜ੍ਹਬਾ ਤੋਂ ਦੂਜੀ ਵਾਰ ‘ਆਪ’ ਦੇ ਵਿਧਾਇਕ ਬਣੇ ਤੇ ਸਾਬਕਾ ਨੇਤਾ ਵਿਰੋਧੀ ਧਿਰ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੱਲ ਹੀ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਲੋਕਾਂ ਦੇ ਕੰਮਾਂ ਨੂੰ ਤਰਜੀਹ ਦੇਣ ਦੀ ਗੱਲ ਆਖੀ ਸੀ। ਉਨ੍ਹਾਂ ਲੋਕਾਂ ਦੇ ਕੰਮ ਸਹੀ ਤਰੀਕੇ ਨਾਲ ਨਾ ਕਰਨ ਦੀ ਸ਼ਿਕਾਇਤ ਆਉਣ ਵਾਲੇ ਅਫਸਰ ਖ਼ਿਲਾਫ਼ ਸਖਤ ਐਕਸ਼ਨ ਲੈਣ ਲਈ ਕਿਹਾ ਸੀ। ਇਸ ’ਤੇ ਅਮਲ ਕਰਦੇ ਹੋਏ ਅੱਜ ਪਹਿਲੀ ਵਾਰ ਦਿੜ੍ਹਬਾ ਦੇ ਐੱਸ.ਡੀ.ਐੱਮ. ਰਾਜੇਸ਼ ਸ਼ਰਮਾ ਵੱਲੋਂ ਅਚਾਨਕ ਦਿੜ੍ਹਬਾ ਤਹਿਸੀਲ ’ਚ ਚੈਕਿੰਗ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਤਹਿਸੀਲਦਾਰ, ਕਾਨੂੰਨਗੋ, ਸੇਵਾ ਕੇਂਦਰ ਸਮੇਤ ਹੋਰ ਵਿਭਾਗਾਂ ਦੇ ਕੰਮ ਦੀ ਚੈਕਿੰਗ ਕੀਤੀ।

ਇਹ ਵੀ ਪੜ੍ਹੋ : ਭਗਵੰਤ ਮਾਨ ਦੇ CM ਬਣਨ ’ਤੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਦਿੱਤੀ ਵਧਾਈ

ਐੱਸ.ਡੀ.ਐੱਮ. ਰਾਜੇਸ਼ ਸ਼ਰਮਾ ਨੇ ਸੇਵਾ ਕੇਂਦਰ ’ਚ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣਿਆਂ ਅਤੇ ਹਦਾਇਤ ਕੀਤੀ ਕਿ ਮਿੱਥੇ ਸਮੇਂ ’ਚ ਲੋਕਾਂ ਦਾ ਕੰਮ ਨੇਪਰੇ ਚਾੜਿਆ ਜਾਵੇ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸੰਗਰੂਰ ਦੀਆਂ ਵਿਸ਼ੇਸ਼ ਹਦਾਇਤਾਂ ਹਨ ਕਿ ਸਾਰਾ ਬਕਾਇਆ ਕੰਮ ਇਕ ਹਫਤੇ ਜਾਂ ਮਿੱਥੇ ਸਮੇਂ ’ਚ ਪੂਰਾ ਕਰ ਕੇ ਰਿਪੋਰਟ ਕੀਤੀ ਜਾਵੇ। ਕੰਮ ਨਾ ਕਰਨ ਵਾਲੇ ਮੁਲਾਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਇਹ ਪਹਿਲੀ ਵਾਰ ਹੋਇਆ ਹੈ ਕਿ ਐੱਸ.ਡੀ.ਐੱਮ. ਦੇ ਨਗਰ ਪੰਚਾਇਤ ਵੱਲੋਂ ਕਰਵਾਏ ਗਏ ਵਿਕਾਸ ਦਾ ਕੰਮਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਸ਼ਹਿਰ ’ਚ ਚੱਲ ਰਹੇ ਕੰਮ ਅਤੇ ਥੋੜੇ ਹੀ ਸਮੇਂ ’ਚ ਪੂਰੇ ਕੀਤੇ ਕੰਮਾਂ ਦਾ ਗਲੀ ਗਲੀ ਜਾ ਕੇ ਜਾਇਜ਼ਾ ਲਿਆ। ਇਸ ਮੌਕੇ ਤਹਿਸੀਲਦਾਰ ਵੀਨਾ ਰਾਣੀ, ਕਾਨੂੰਨਗੋ ਦਵਿੰਦਰ ਪਾਲ ਸਿੰਘ ਰਿੰਪੀ, ਭਗਵਾਨ ਦਾਸ ਤੇ ਸਟੈਨੋ ਰਣਜੀਤ ਸਿੰਘ ਹਾਜ਼ਰ ਸਨ।

ਇਹ ਵੀ ਪ਼ੜ੍ਹੋ : ਨਾਜਾਇਜ਼ ਰੇਤ ਮਾਈਨਿੰਗ ਖ਼ਿਲਾਫ਼ 'ਆਪ' ਵਿਧਾਇਕ ਦੀ ਰੇਡ, ਮੁਲਜ਼ਮਾਂ ਨੂੰ ਪਈਆਂ ਭਾਜੜਾਂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News