ਮਿਲਾਵਟਖੋਰਾਂ ਖਿਲਾਫ ਸਮਾਜਸੇਵੀ ਅਤੇ ਜਨਤਕ ਜਥੇਬੰਦੀਆਂ ਮੈਦਾਨ ''ਚ SDM ਨੂੰ ਦਿੱਤਾ ਮੰਗ ਪੱਤਰ

10/12/2019 11:15:59 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ)—ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਹਲਕੇ 'ਚ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਖਿਲਾਫ ਹੁਣ ਜਨਤਕ ਅਤੇ ਸਮਾਜਸੇਵੀ ਜਥੇਬੰਦੀਆਂ ਨੇ ਸੰਘਰਸ਼ ਦਾ ਬਿਗੁਲ ਵਜਾਇਆ ਹੈ। ਇਸ ਸਬੰਧੀ ਸਮਾਜ ਸੇਵੀ ਸੰਸਥਾਵਾਂ ਅਤੇ ਭਰਾਤਰੀ ਜਥੇਬੰਦੀਆਂ ਨੇ ਅੱਜ ਐੱਸ. ਡੀ. ਐੱਮ. ਨਿਹਾਲ ਸਿੰਘ ਵਾਲਾ ਦੇ ਸੁਪਰਡੈਂਟ ਨੂੰ ਮੰਗ-ਪੱਤਰ ਦੇ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਤਿੱਖਾ ਸੰਘਰਸ਼ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ। ਇਸ ਤੋਂ ਪਹਿਲਾਂ ਜਥੇਬੰਦੀਆਂ ਦੀ ਮੀਟਿੰਗ ਦੀਪ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਹੋਈ, ਜਿਸ 'ਚ ਹਲਕੇ ਅੰਦਰ ਮਿਲਾਵਟਖੋਰਾਂ ਵੱਲੋਂ ਨਕਲੀ ਦੁੱਧ, ਦਹੀਂ, ਖੋਇਆ, ਪਨੀਰ, ਮਠਿਆਈ ਵੇਚਣ ਵਾਲਿਆਂ ਨਾਲ ਦੋ-ਹੱਥ ਕਰਨ ਦਾ ਫੈਸਲਾ ਕੀਤਾ ਗਿਆ।

ਡਾ. ਹਰਗੁਰਪ੍ਰਤਾਪ ਸਿੰਘ ਦੀਪ ਹਸਪਤਾਲ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਕੈਮੀਕਲ ਨਾਲ ਤਿਆਰ ਕੀਤੇ ਗਏ ਦੁੱਧ, ਦਹੀਂ, ਖੋਇਆ, ਪਨੀਰ, ਮਠਿਆਈ ਆਦਿ ਨਾਲ ਕੈਂਸਰ, ਕਾਲਾ ਪੀਲੀਆ ਵਰਗੀਆਂ ਹੋਰ ਭਿਆਨਕ ਬੀਮਾਰੀਆਂ ਹੁੰਦੀਆਂ ਹਨ। ਉਪਰੰਤ ਬਲਾਕ ਰੂਰਲ ਐੱਨ. ਜੀ. ਓਜ਼ ਕਲੱਬ ਐਸੋਸੀਏਸ਼ਨ ਨਿਹਾਲ ਸਿੰਘ ਦੇ ਪ੍ਰਧਾਨ ਗੁਰਚਰਨ ਸਿੰਘ ਰਾਜੂ ਪੱਤੋ ਨੇ ਕਿਹਾ ਕਿ ਜੇਕਰ ਵਿਭਾਗ ਛਾਪੇਮਾਰੀ ਕਰੇ ਤਾਂ ਸਮਾਜ ਸੇਵੀ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਅਸੂਲ ਮੰਚ ਪੰਜਾਬ ਦੇ ਮੈਂਬਰ ਇੰਦਰਜੀਤ ਸਿੰਘ ਰਣਸੀਂਹ ਕਲਾਂ, ਰੂਰਲ ਐੱਨ. ਜੀ. ਓਜ਼ ਕਲੱਬ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਦੇ ਮੈਂਬਰ ਮੋਹਣ ਲਾਲ ਹਿੰਮਤਪੁਰਾ, ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਭਲਾਈ ਟਰੱਸਟ ਪੰਜਾਬ ਦੇ ਆਗੂ ਡਾਕਟਰ ਜੁਗਰਾਜ ਸਿੰਘ ਨਿਹਾਲ ਸਿੰਘ ਵਾਲਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨਜ਼ ਦੇ ਸੂਬਾ ਮੀਤ ਪ੍ਰਧਾਨ ਡਾ. ਗੁਰਮੇਲ ਸਿੰਘ, ਬਲਾਕ ਰੂਰਲ ਐੱਨ. ਜੀ. ਓਜ਼ ਕਲੱਬ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਅਤੇ ਸਰਪ੍ਰਸਤ ਦਰਸ਼ਨ ਸਿੰਘ ਲੋਪੋਂ, ਸ਼ਹੀਦ ਬਾਬਾ ਜੀਵਨ ਸਿੰਘ ਜੀ ਵੈੱਲਫੇਅਰ ਕਲੱਬ ਰਣਸੀਂਹ ਕਲਾਂ ਅਤੇ ਨਿਰਮਲ ਸਿੰਘ ਨਿਹਾਲ ਰਣਸੀਂਹ ਕਲਾ, ਸੁਆਮੀ ਸ਼ੰਕਰਾ ਨੰਦ ਵੈੱਲਫੇਅਰ ਕਲੱਬ ਹਿੰਮਤਪੁਰਾ ਅਤੇ ਐੱਨ. ਜੀ.ਓ. ਮੈਂਬਰ ਬਲਜੀਤ ਸਿੰਘ ਬਿੱਟੂ ਹਿੰਮਤਪੁਰਾ, ਜ਼ਿਲਾ ਐੱਸ. ਸੀ. ਮੋਰਚਾ ਬੀ. ਜੇ. ਪੀ. ਮੋਗਾ ਦੇ ਮੀਤ ਪ੍ਰਧਾਨ ਚਮਕੌਰ ਸਿੰਘ ਕੌਰਾ, ਦਿਲਪ੍ਰੀਤ ਸਿੰਘ ਨੌਜਵਾਨ ਭਾਰਤ ਸਭਾ ਨਿਹਾਲ ਸਿੰਘ ਵਾਲਾ, ਅਲਾਇੰਸ ਇੰਟਰਨੈਸ਼ਨਲ ਕਲੱਬ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਮਨਪ੍ਰੀਤ ਸਿੰਘ, ਧੰਨਾ ਸਿੰਘ ਆਦਿ ਹਾਜ਼ਰ ਸਨ ।


Shyna

Content Editor

Related News