ਸਕੂਟੀ ਚੋਰ ਗਿਰੋਹ ਕਾਬੂ, 20 ਸਕੂਟੀਆਂ ਬਰਾਮਦ

03/18/2021 4:41:33 PM

ਬਠਿੰਡਾ (ਜ.ਬ.): ਪੁਲਸ ਦੇ ਸਪੈਸ਼ਨ ਸੈੱਲ ਨੇ ਇਕ ਸਕੂਟੀ ਚੋਰ ਗਿਰੋਹ ਨੂੰ ਕਾਬੂ ਕਰ ਲਿਆ, ਜਿਸ ਪਾਸੋਂ ਚੋਰੀ ਦੀਆਂ 20 ਸਕੂਟੀਆਂ ਬਰਾਮਦ ਹੋਈਆਂ ਹਨ।ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਇਹ ਸਕੂਟੀਆਂ ਉਨ੍ਹਾਂ ਨੇ ਬਠਿੰਡਾ ਸਣੇ ਕੋਟਕਪੂਰਾ, ਫਰੀਦਕੋਟ ਆਦਿ ਨੇੜਲੇ ਖੇਤਰਾਂ ’ਚੋਂ ਚੋਰੀ ਕੀਤੀਆਂ ਸਨ।ਐੱਸ.ਐੱਸ.ਪੀ. ਭੁਜਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਸਪੈਸ਼ਲ ਸੈਲ ਦੇ ਇੰਚਾਰਜ ਤਰਜਿੰਦਰ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਹਰਿੰਦਰ ਸਿੰਘ ਨੂੰ ਉਦੋਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਇਕ ਸੂਚਨਾ ਦੇ ਅਧਾਰ ’ਤੇ ਚੋਰੀ ਦੀਆਂ ਸਕੂਟੀਆਂ ਵੇਚਣ ਦੀ ਫਿਰਾਕ ਵਿਚ ਘੁੰਮ ਰਹੇ ਮੁਲਜ਼ਮ ਗੁਰਤੇਜ ਸਿੰਘ ਵਾਸੀ ਥਾਂਦੇਵਾਲਾ ਜ਼ਿਲਾ ਮੁਕਤਸਰ ਨੂੰ ਗ੍ਰਿਫ਼ਤਾਰ ਕਰ ਲਿਆ।

ਪੁੱਛਗਿੱਛ ਦੌਰਾਨ ਉਕਤ ਸਕੂਟੀ ਚੋਰੀ ਦੀ ਪਾਈ ਗਈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਜੀ.ਟੀ. ਰੋਡ ’ਤੇ ਸਥਿਤ ਇਕ ਗੋਦਾਮ ’ਚ ਛਾਪਾਮਾਰੀ ਕੀਤੀ ਤਾਂ ਉਦੋਂ 19 ਹੋਰ ਸਕੂਟੀਆਂ ਬਰਾਮਦ ਹੋਈਆਂ, ਜੋ ਚੋਰੀ ਦੀਆਂ ਸਨ। ਉਕਤ ਵਿਰੁੱਧ ਥਾਣਾ ਥਰਮਲ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆਹੈ। ਜਦਕਿ ਹੋਰ ਪੁੱਛਗਿੱਛ ਵੀ ਜਾਰੀ ਹੈ। ਕਿਉਂਕਿ ਗਿਰੋਹ ਵਿਚ ਹੋਰ ਸਾਥੀ ਵੀ ਹਨ, ਜਿਨ੍ਹਾ ਦੀ ਗ੍ਰਿਫ਼ਤਾਰੀ ਕਰਨੀ ਹਾਲੇ ਬਾਕੀ ਹੈ।


Shyna

Content Editor

Related News