ਸਕੂਟਰੀ ਅਤੇ ਕਾਰ ਹਾਦਸੇ ’ਚ 1 ਜਨਾਨੀ ਦੀ ਮੌਤ, 1 ਜ਼ਖਮੀ

02/09/2021 6:22:04 PM

ਮੋਗਾ (ਅਜ਼ਾਦ) - ਪਿੰਡ ਲੰਡੇਕੇ ਦੇ ਨੇੜੇ ਬੇਕਾਬੂ ਸਕੂਟਰੀ ਖੰਭੇ ਅਤੇ ਕਾਰ ’ਚ ਟਕਰਾ ਜਾਣ ਕਾਰਣ ਸਕੂਟਰੀ ਸਵਾਰ ਇਕ ਮਹਿਲਾ ਦੀ ਮੌਤ ਹੋ ਗਈ, ਜਦਕਿ ਇਕ ਜ਼ਖਮੀ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਸਾਹਿਬ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚ ਗਏ, ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਨ ਲਈ ਆਲੇ-ਦੁਆਲੇ ਦੇ ਲੋਕਾਂ ਤੋਂ ਇਸ ਸਬੰਧ ’ਚ ਪੁੱਛ-ਗਿੱਛ ਕਰਨੀ ਸ਼ੁਰੂ ਕਰ ਦਿੱਤੀ। 

ਪੁਲਸ ਸੂਤਰਾਂ ਅਨੁਸਾਰ ਕਮਲਜੀਤ ਸਿੰਘ ਕੌਰ (27) ਨਿਵਾਸੀ ਪਿੰਡ ਫਿਰੋਜ਼ਵਾਲ ਵਾਡਾ ਅਤੇ ਹਰਵਿੰਦਰ ਕੌਰ ਨਿਵਾਸੀ ਧਰਮਕੋਟ, ਜੋ ਸੈਲੂਨ ਦਾ ਕੰਮ ਕਰਦੀ ਦੱਸੀ ਜਾ ਰਹੀ ਹੈ, ਆਪਣੀ ਸਕੂਟਰੀ ’ਤੇ ਜਾ ਰਹੀ ਸੀ ਤਾਂ ਅਚਾਨਕ ਸਕੂਟਰੀ ਬੇਕਾਬੂ ਹੋ ਕੇ ਇਕ ਖੰਭੇ ਅਤੇ ਕਾਰ ਨਾਲ ਜਾ ਟਕਰਾਈ, ਜਿਸ ਕਾਰਣ ਉਕਤ ਹਾਦਸਾ ਹੋਇਆ। ਸਹਾਇਕ ਥਾਣੇਦਾਰ ਸਾਹਬ ਸਿੰਘ ਨੇ ਦੱਸਿਆ ਕਿ ਜ਼ਖਮੀ ਮਹਿਲਾ ਹਰਵਿੰਦਰ ਕੌਰ ਨੂੰ ਪੀ.ਜੀ.ਆਈ ਚੰਡੀਗੜ੍ਹ ਦਾਖਲ ਕਰਵਾਉਣਾ ਪਿਆ, ਜਦਕਿ ਮ੍ਰਿਤਕ ਮਹਿਲਾ ਕਮਲਜੀਤ ਕੌਰ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਅਦ ਵਾਰਿਸਾਂ ਨੂੰ ਸੌਂਪ ਦਿੱਤੀ ਗਈ।


rajwinder kaur

Content Editor

Related News