ਸਕੂਲੀ ਵਿਦਿਆਰਥਣਾਂ ਦੀ ਨਵੀਂ ਪਹਿਲ, ਬਰਨਾਲਾ ਨੂੰ ਸਿੰਗਲ ਯੂਜ਼ ਪਲਾਸਟਿਕ ਮੁਕਤ ਕਰਨ ਲਈ ਵੰਡੇ ਥੈਲੇ

08/08/2022 4:51:11 PM

ਬਰਨਾਲਾ : ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਬਰਨਾਲਾ ਦੇ ਗਾਂਧੀ ਆਰਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਇਕ ਨਵੀਂ ਪਹਿਲ ਕੀਤੀ ਹੈ। ਬਰਨਾਲਾ ਦੇ  ਗਾਂਧੀ ਆਰਿਆ ਸਕੂਲ ਵੱਲੋਂ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੌਰਾਨ ਸਕੂਲੀ ਵਿਦਿਆਰਥਣਾਂ ਸਕੂਲ ਕੋਲ ਜਾਂਦੇ ਰਾਹਗੀਰਾਂ ਨੂੰ ਰੋਕ ਕੇ ਸੰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਵਾਤਾਵਰਨ ਨੂੰ ਬਚਾਵਾਂਗੇ ਤਾਂ ਹੀ ਸਾਡਾ ਭਵਿੱਖ ਸੁਰੱਖਿਅਤ ਹੋਵੇਗਾ। ਇਸ ਲਈ ਸਿੰਗਲ ਯੂਜ਼ ਪਲਾਸਟਿਕ ਦੀ ਬਜਾਏ ਥੈਲੇ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ- ਬਿਜਲੀ ਸੋਧ ਬਿੱਲ 'ਤੇ ਬੋਲੇ CM ਮਾਨ , 'ਸੜਕ ਤੋਂ ਸੰਸਦ ਤੱਕ ਲੜਾਂਗੇ ਅਧਿਕਾਰਾਂ ਦੀ ਲੜਾਈ'

ਇਸ ਮੁਹਿੰਮ ਤਹਿਤ ਸਕੂਲ ਵੱਲੋਂ ਹੁਣ ਤੱਕ ਲਗਭਗ ਹਲਕੇ ਵਿੱਚ 2000 ਥੈਲੇ ਵੰਡੇ ਗਏ ਹਨ ਅਤੇ ਇਸ ਦੇ ਨਾਲ ਹੀ ਲੋਕਾਂ ਵੱਲੋਂ ਮਿਲੇ ਸਹਿਯੋਗ ਮੁਤਾਬਕ ਸ਼ਹਿਰ 'ਚ 50 ਹਜ਼ਾਰ ਥੈਲੇ ਵੰਡਣ ਦਾ ਟਾਰਗੈਟ ਰੱਖਿਆ ਗਿਆ ਹੈ। ਇਸ ਨਾਲ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦਾ ਵਰਤੋਂ ਕਰਨ ਤੋਂ ਰੋਕਿਆ ਜਾ ਸਕਦਾ ਹੈ ਅਤੇ ਬਾਜ਼ਾਰ 'ਚ ਜਾਣ ਵਾਲੇ ਲੋਕ ਆਪਣੇ ਨਾਲ ਆਪਣਾ ਥੈਲਾ ਲੈ ਕੇ ਜਾਣਗੇ। ਦੱਸ ਦੇਈਏ ਕਿ ਸਕੂਲੀ ਵਿਦਿਆਰਥਣਾਂ 10-10 ਦੇ ਗਰੁੱਪਾਂ ਬਣਾ ਕੇ 15-15 ਮਿੰਟ ਲਈ ਸਕੂਲ ਦੇ ਬਾਹਰ ਲੋਕਾਂ ਨੂੰ ਜਾਗਰੂਕ ਕਰਦੀਆਂ ਹਨ ਅਤੇ ਪਲਾਸਟਿਕ ਵਰਤੋਂ ਕਿੰਨੀ ਹਾਨੀਕਾਰਕ ਹੈ ਬਾਰੇ ਦੱਸਦੀਆਂ ਹਨ। ਜ਼ਿਕਰਯੋਗ ਹੈ ਕਿ ਸਰਕਾਰ ਨੇ 1 ਜੁਲਾਈ ਤੋਂ ਸਿੰਗਲ ਯੂਜ ਪਲਾਸਟਿਕ 'ਤੇ ਰੋਕ ਲਾ ਦਿੱਤੀ ਸੀ। ਨਿਯਮਾਂ ਮੁਤਾਬਕ ਜੇਕਰ ਕੋਈ ਆਮ ਵਿਅਕਤੀ ਇਸ ਦੀ ਵਰਤੋਂ ਕਰਦਾ ਹੈ ਤਾਂ ਉਸ 'ਤੇ 500 ਤੋਂ 2000 ਅਤੇ ਇਸ ਦੇ ਉਤਪਾਦ ਅਤੇ ਵਿਕਰੀ ਕਰਨ ਵਾਲੇ ਨੂੰ 20 ਹਜ਼ਾਰ ਤੋਂ 1 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ 5 ਸਾਲ ਦੀ ਜੇਲ੍ਹ ਜਾਂ ਫਿਰ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਕਰਕੇ ਸਾਂਝੇ ਕਰੋ।


Simran Bhutto

Content Editor

Related News