ਮਾਮਲਾ ਸਕੈਨ ਸੈਂਟਰ ’ਤੇ ਰੇਡ ਕਰਨ ਦਾ: ਕ੍ਰਾਈਮ ਬ੍ਰਾਂਚ ਦੇ ਸਬ-ਇੰਸਪੈਕਟਰ ਸਮੇਤ ਪੰਜ ਖ਼ਿਲਾਫ਼ ਮਾਮਲਾ ਦਰਜ

10/29/2021 2:55:15 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਸਕੈਨ ਸੈਂਟਰ ’ਤੇ ਰੇਡ ਕਰਨ, ਰਿਸ਼ਵਤ ਦੀ ਮੰਗ ਕਰਨ ਅਤੇ ਤੋੜਫੋੜ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਪੁਲਸ ਨੇ ਕ੍ਰਾਈਮ ਬ੍ਰਾਂਚ ਦੇ ਸਬ ਇੰਸਪੈਕਟਰ ਸਮੇਤ ਪੰਜ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਸਕੈਨ ਸੈਂਟਰ ਦੇ ਸੰਚਾਲਕ ਦੇ ਬਿਆਨਾਂ ’ਤੇ ਦਰਜ ਹੋਇਆ ਹੈ। ਡਾ ਸ਼ਾਮ ਸ਼ੁੰਦਰ ਗੋਇਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਬਠਿੰਡਾ ਰੋਡ ’ਤੇ ਗੋਇਲ ਸੁਪਰ ਸਕੈਨ ਸੈਂਟਰ ਹੈ। ਉਸ ਦੇ ਸੈਂਟਰ ’ਤੇ 15 ਮਈ 2017 ਨੂੰ ਇੱਕ ਟੀਮ ਨੇ ਆ ਰੇਡ ਕੀਤੀ।

ਉਨ੍ਹਾਂ ਨੇ ਕਿਹਾ ਕਿ ਉਹ ਰਾਜਸਥਾਨ ਤੋਂ ਆਏ ਹਨ। ਉਹ ਸਮੇਂ ਕਹਿਣ ਲੱਗੇ ਕਿ ਸਾਨੂੰ ਪਤਾ ਲੱਗਾ ਹੈ ਕਿ ਤੁਸੀਂ ਆਪਣੇ ਸੈਂਟਰ ਵਿਚ ਲਿੰਗ ਜਾਂਚ ਕਰਦੇ ਹੋ। ਜਿਸ ਲਈ ਅਸੀਂ ਤੁਹਾਡੇ ’ਤੇ ਕੇਸ ਕਰਾਂਗੇ। ਜੇਕਰ ਅਜਿਹਾ ਨਹੀਂ ਚਾਹੁੰਦੇ ਤਾ 50 ਹਜ਼ਾਰ ਰੁਪਏ ਦਿਓ। ਬਾਅਦ ਵਿਚ ਉਹ ਕੇਸ ਵਿਚੋਂ ਕੱਢਣ ਲਈ 10 ਲੱਖ ਰੁਪਏ ਦੀ ਮੰਗ ਕਰਨ ਲੱਗੇ। ਕਲੀਨਿਕ ਅੰਦਰ ਦਾਖਲ ਸਬੰਧੀ ਕੋਈ ਅਥਾਰਿਟੀ ਲੈਟਰ ਦਿਖਾਉਣ ਲਈ ਕਿਹਾ ਤਾਂ ਉਸ ਕਲੀਨਿਕ ਵਿਚ ਤੋੜਫੋੜ ਕਰਨ ਲੱਗੇ। ਉਹ ਸੀ.ਸੀ.ਟੀ.ਵੀ. ਰਿਕਾਰਡਿੰਗ, 27 ਹਜ਼ਾਰ ਰੁਪਏ ਨਗਦ, ਕਲੀਨਿਕ ਦੇ ਦਫ਼ਤਰ ਵਿਚੋਂ 9 ਹਜ਼ਾਰ ਅਤੇ ਅਲਟਰਸਾਉਂਡ ਦੀ ਮਸ਼ੀਨ, ਇੱਕ ਪਰਸ, ਸੋਨੇ ਦੀ ਚੈਨ, ਘੜੀ ਆਦਿ ਲੈ ਗਏ। ਥਾਣਾ ਸਿਟੀ ਪੁਲਸ ਨੇ ਜਾਂਚ ਕਰਨ ਉਪਰੰਤ ਵਿਕਰਮ ਸੇਵਵੰਤ ਇੰਚਾਰ ਕ੍ਰਾਂਈਮ ਬ੍ਰਾਂਚ, ਰਜਿੰਦਰ ਸਿੰਘ ਕਾਂਸਟੇਬਲ, ਵਿਜੈਪਾਲ ਕਾਂਸਟੇਬਲ ਵਾਸੀ ਐਨ.ਐਚ.ਐਮ. ਬਿਲਡਿੰਗ ਸਵਾਸਥ ਭਵਨ ਨੇੜੇ ਸੈਕਟਰੀਏਟ ਰਾਜਸਥਾਨ, ਰਣਜੀਤ ਸਿੰਘ ਕੋਆਰਡੀਨੇਟਰ ਪੀ.ਸੀ. ਪੀ.ਐਨ.ਡੀ.ਟੀ. ਸੈੱਲ ਹਨੂੰਮਾਨਗੜ੍ਹ ਅਤੇ ਮਹਿਮੂਦ ਖਾਨ ਵਾਸੀ ਪੀ.ਐਨ.ਡੀ.ਟੀ. ਸੈੱਲ ਹਨੂੰਮਾਨਗੜ੍ਹ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਦਕਿ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।

Shyna

This news is Content Editor Shyna