ਸਿੰਗਲਾ ਨੇ ਸਰਕਾਰ ਤੋਂ ਮੰਗੇ ਸ਼ਹਿਰ ਬੁਢਲਾਡਾ ਲਈ ਦੋ ਪਾਰਕ

08/07/2020 1:15:31 AM

ਬੁਢਲਾਡਾ,(ਮਨਜੀਤ) - ਸ਼ਹਿਰ ਦੇ ਉੱਘੇ ਸਮਾਜ ਸੇਵੀ ਤੇ ਮਨੁੱਖੀ ਅਧਿਕਾਰ ਕੌਂਸਲ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਸਿੰਗਲਾ ਨੇ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਬੁਢਲਾਡਾ ਸ਼ਹਿਰ ਇਸ ਵੇਲੇ ਲੋਕ ਸਹੂਲਤਾਂ ਵਜੋਂ ਲੰਮੇ ਸਮੇਂ ਤੋਂ ਜੂਝ ਰਿਹਾ ਹੈ। ਸ਼ਹਿਰ ਦੀਆਂ ਸੜਕਾਂ ਦੀ ਮਾੜੀ ਹਾਲਤ ਤੋਂ ਇਲਾਵਾ ਸ਼ਹਿਰ ਵਿੱਚ ਕੋਈ ਵੀ ਮਨੋਰੰਜਨ ਪਾਰਕ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਬੁਢਲਾਡਾ ਖੇਤਰ ਦੇ ਵਿਕਾਸ ਲਈ ੩.੮੮ ਲੱਖ ਦੀ ਗ੍ਰਾਂਟ ਦਾ ਜ਼ਿਕਰ ਕੀਤਾ। ਸਿੰਗਲਾ ਨੇ ਕਿਹਾ ਕਿ ਇਸ ਗ੍ਰਾਂਟ 'ਚੋਂ ਸੜਕਾਂ ਤੋਂ ਇਲਾਵਾ ਸ਼ਹਿਰ 'ਚ ਟ੍ਰੀਟਮੈਂਟ ਪਲਾਂਟ ਕੋਲ ਖਾਲੀ ਪਈ ੫-੬ ਏਕੜ ਜ਼ਮੀਨ 'ਚ ਪਾਰਕ ਅਤੇ ਦੂਜਾ ਵਾਟਰ ਵਰਕਸ 'ਚ ਮਾਨਸਾ ਦੇ ਸੈਂਟਰਲ ਪਾਰਕ ਦੀ ਤਰਜ 'ਤੇ ਬਣਾਇਆ ਜਾਵੇ। ਸਿੰਗਲਾ ਨੇ ਕਿਹਾ ਕਿ ਬੁਢਲਾਡਾ ਸ਼ਹਿਰ ਨੂੰ ਇਸ ਵੇਲੇ ਪਾਰਕਾਂ ਦੀ ਸਖਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਗੁਰੂ ਤੇਗ ਬਹਾਦਰ ਸਟੇਡੀਅਮ ਦੀ ਦੁਰਦਿਸ਼ਾ ਬਹੁਤ ਖਰਾਬ ਹੈ। ਉਸ ਨੂੰ ਵੀ ਅਪਗ੍ਰੇਡ ਕੀਤਾ ਜਾਵੇ ਅਤੇ ਸ਼ਹਿਰ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਘੁੰਮ ਰਹੇ ਪਸ਼ੂਆਂ ਦੀ ਵੀ ਸੰਭਾਲ ਕੀਤੀ ਜਾਵੇ, ਜੋ ਕਿ ਹਰ ਰੋਜ਼ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਸਿੰਗਲਾ ਨੇ ਕਿਹਾ ਕਿ ਉਨ੍ਹਾਂ ਕੰਮਾਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਸਰਕਾਰ ਵੱਲੋਂ ਭੇਜੇ ਗਏ ਪੈਸੇ ਗ੍ਰਾਂਟ 'ਚੋਂ ਪਹਿਲ ਦੇ ਅਧਾਰ 'ਤੇ ਇਨ੍ਹਾਂ ਕੰਮਾਂ 'ਤੇ ਖਰਚ ਕੀਤੇ ਜਾਣ ਤਾਂ ਜੋ ਸਾਰੇ ਸ਼ਹਿਰ ਨੂੰ ਇਸ ਤੋਂ ਫਾਇਦਾ ਮਿਲ ਸਕੇ।
 

Deepak Kumar

This news is Content Editor Deepak Kumar