ਪਿੰਡ ਪੰਜੇ ਕੇ ਉਤਾੜ ''ਚ ਸਰਪੰਚ ਦੀ ਪਿੰਡ ਵਾਸੀਆਂ ਨੇ ਕੀਤੀ ਕੁੱਟਮਾਰ

04/17/2020 9:40:53 PM

ਗੁਰੂਹਰਸਹਾਏ,(ਆਵਲਾ): ਦੇਸ਼ 'ਚ ਲਾਕਡਾਊਨ ਤੇ ਪੰਜਾਬ 'ਚ ਚੱਲ ਰਹੇ ਕਰਫ਼ਿਊ ਦੇ ਤਹਿਤ ਸ਼ਹਿਰ ਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਇਸ ਦੀ ਪਾਲਣਾ ਨਹੀ ਕਰ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਪਿੰਡ ਪੰਜੇ ਕੇ ਉਤਾੜ 'ਚ ਦੇਖਣ ਨੂੰ ਮਿਲੀ। ਪਿੰਡ ਪੰਜੇ ਕੇ ਉਤਾੜ ਦੇ ਸਰਪੰਚ (ਬਾਬਾ ਤਾਰੇ ਵਾਲੇ ਖੂਹ) ਨਿਵਾਸੀ ਨੇ ਦੱਸਿਆ ਕਿ ਪਿੰਡ ਅੰਦਰ ਹੀ ਕਈ ਲੋਕ ਤਾਸ਼ ਖੇਡ ਰਹੇ ਸਨ ਜਦ ਉਸ ਵੱਲੋ ਤਾਸ਼ ਖੇਡਣ ਵਾਲੇ ਲੋਕਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਕਰਫ਼ਿਊ ਕੋਰੋਨਾ ਵਾਇਰਸ ਦੀ ਬਿਮਾਰੀ ਜੋ ਕਿ ਆਪਣੇ ਦੇਸ਼ ਅਤੇ ਪੰਜਾਬ ਅੰਦਰ ਤੇਜ਼ੀ ਨਾਲ ਫੈਲ ਰਹੀ ਹੈ, ਉਸ ਨੂੰ ਰੋਕਣ ਲਈ ਕਰਫ਼ਿਊ ਲੱਗਾ ਹੋਇਆ ਸੀ। ਤੁਸੀਂ ਤਾਸ਼ ਖੇਡਣਾ ਬੰਦ ਕਰੋ ਅਤੇ ਆਪਨੇ ਘਰ ਚਲੇ ਜਾਓ। ਤਾਸ਼ ਖੇਡ ਰਹੇ ਕਈ ਲੋਕਾਂ ਵੱਲੋ ਸਰਪੰਚ ਨਾਲ ਗਾਲੀ ਗਲੌਚ ਕੀਤੀ ਅਤੇ ਫਿਰ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ। ਜ਼ਖਮੀ ਸਰਪੰਚ ਨੂੰ ਉਸ ਦੇ ਵਾਰਸਾਂ ਵੱਲੋ ਸ਼ਹਿਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਇਸ ਦੌਰਾਨ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ।
ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

Deepak Kumar

This news is Content Editor Deepak Kumar