ਮਹਿਲਾ ਸਰਪੰਚ ਦਾ ਦੋਸ਼; ਉਸਦੇ ਨੌਜਵਾਨ ਪੁੱਤ ਨੂੰ ਚਿੱਟੇ ਦਾ ਟੀਕਾ ਲਾ ਕੇ ਮਾਰਿਆ, ਦੋ ਗ੍ਰਿਫ਼ਤਾਰ

05/11/2021 10:35:59 AM

ਭਵਾਨੀਗੜ੍ਹ (ਕਾਂਸਲ, ਵਿਕਾਸ): ਬੀਤੀ 24 ਐਪ੍ਰਲ ਨੂੰ ਇਕ ਕਾਰ ’ਚੋਂ ਪਿੰਡ ਨਗਾਰਾ ਦੀ ਸਰਪੰਚ ਪਰਮਜੀਤ ਕੌਰ ਦੇ 24 ਸਾਲਾ ਨੌਜਵਾਨ ਪੁੱਤਰ ਦੀ ਲਾਸ਼ ਭੇਤਭਰੀ ਹਾਲਤ ’ਚ ਮਿਲੀ ਸੀ। ਜਿਸ ਦੇ ਸਬੰਧ ’ਚ ਪੁਲਸ ਨੇ ਸਰਪੰਚ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਪੁੱਤਰ ਦੀ ਮੌਤ ਲਈ ਕਥਿਤ ਜ਼ਿੰਮੇਵਾਰ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।

ਇਹ ਵੀ ਪੜ੍ਹੋ: ਮਾਨਸਾ ’ਚ ਵੱਡੀ ਵਾਰਦਾਤ, ਪ੍ਰੇਮ ਵਿਆਹ ਦੀ ਜ਼ਿੱਦ ’ਤੇ ਅੜੀ ਧੀ ਦਾ ਪਿਓ ਵਲੋਂ ਕਤਲ

ਇਸ ਸੰਬੰਧੀ ਜਾਣਕਾਰੀ ਦਿੰਦਿਆ ਸਥਾਨਕ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਲੰਘੀ 24 ਅਪ੍ਰੈਲ ਨੂੰ ਸੁਨਾਮ ਭਵਾਨੀਗੜ੍ਹ ਰੋੜ ਉਪਰ ਖੜੀ ਇਕ ਮਾਰੂਤੀ ਕਾਰ ’ਚੋਂ ਇਕ ਨੌਜਵਾਨ ਦੀ ਕਾਰ ਦੀ ਕੰਡਕਟਰ ਸੀਟ ਤੋਂ ਭੇਤਭਰੀ ਹਾਤਲ ’ਚ ਲਾਸ਼ ਮਿਲੀ ਸੀ। ਜਿਸ ਦੀ ਪਛਾਣ ਪਿੰਡ ਨਾਗਰਾ ਦੀ ਸਰਪੰਚ ਪਰਮਜੀਤ ਕੌਰ ਪਤਨੀ ਗਰਮੇਲ ਸਿੰਘ ਦੇ 24 ਸਾਲਾ ਨੌਜਵਾਨ ਪੁੱਤਰ ਹਰਕੀਰਤ ਸਿੰਘ ਦੇ ਤੌਰ ’ਤੇ ਹੋਈ ਸੀ। ਉਨ੍ਹਾਂ ਦੱਸਿਆ ਕਿ ਸਰਪੰਚ ਪਰਮਜੀਤ ਕੌਰ ਨੇ ਇਸ ਸੰਬੰਧੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਪੁੱਤਰ ਹਰਕੀਰਤ ਸਿੰਘ 24 ਅਪ੍ਰੈਲ ਨੂੰ ਸਵੇਰੇ ਆਪਣੀ ਕਾਰ ਰਾਹੀਂ ਪਿੰਡ ’ਚ ਸਥਿਤ ਬਾਬਾ ਸਿੱਧ ਦੀ ਸਮਾਧ ਉਪਰ ਮੱਥਾ ਟੇਕਣ ਲਈ ਗਿਆ ਸੀ ਪਰ ਕਾਫ਼ੀ ਸਮੇਂ ਤੱਕ ਜਦੋਂ ਉਹ ਘਰ ਵਾਪਸ ਨਹੀਂ ਆਇਆਂ ਤਾਂ ਉਸ ਨੇ ਆਪਣੇ ਪੁੱਤਰ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਕਥਿਤ ਤੌਰ ’ਤੇ ਰਾਜਿੰਦਰ ਸਿੰਘ ਉਰਫ ਗੱਗੂ ਦੇ ਘਰ ਭਵਾਨੀਗੜ੍ਹ ਵਿਖੇ ਹੈ ਅਤੇ ਕੁਝ ਸਮੇਂ ਬਾਅਦ ਆ ਜਾਵੇਗਾ। ਜਿਸ ਤੋਂ ਬਾਅਦ ਸ਼ਾਮ ਨੂੰ ਕਰੀਬ 6:30 ਵਜੇ ਉਸ ਨੂੰ ਸੂਚਨਾ ਮਿਲੀ ਕਿ ਉਸ ਦਾ ਪੁੱਤਰ ਆਪਣੀ ਕਾਰ ’ਚ ਸੁਨਾਮ ਭਵਾਨੀਗੜ੍ਹ ਰੋਡ ਉਪਰ ਫੱਗੂਵਾਲਾ ਕੈਚੀਆਂ ਨੇੜੇ ਆਪਣੀ ਕਾਰ ’ਚ ਪਿਆ ਹੈ ਅਤੇ ਜਿਸ ਨੂੰ ਜਦੋਂ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ:  ਬਠਿੰਡਾ ਦੇ ਡਾਕਟਰ ਦੀ ਦਰਿਆਦਿਲੀ ਨੂੰ ਸਲਾਮ, ਨਿੱਜੀ ਹਸਪਤਾਲ ’ਚ ਕੋਰੋਨਾ ਪੀੜਤਾਂ ਦਾ ਕਰੇਗਾ ਮੁਫ਼ਤ ਇਲਾਜ

ਜਿਸ ਤੋਂ ਬਾਅਦ ਸਰਪੰਚ ਪਰਮਜੀਤ ਕੌਰ ਨੇ ਪੜਤਾਲ ਰਾਹੀ ਪਤਾ ਕੀਤਾ ਕਿ ਉਸ ਦੇ ਮੁੰਡੇ ਹਰਕੀਰਤ ਸਿੰਘ ਨੂੰ ਰਾਜਿੰਦਰ ਸਿੰਘ ਉਰਫ ਗੱਗੂ ਅਤੇ ਮਨਾਗਰ ਸਿੰਘ ਨੇ ਕਥਿਤ ਤੌਰ ’ਤੇ ਰਾਣੀ ਕੌਰ ਪਾਸੋਂ ਨਸ਼ੀਲਾ ਪਦਾਰਥ ਚਿੱਟਾ ਹਾਸਲ ਕਰਕੇ ਟੀਕਾ ਲਗਾਇਆ ਹੈ। ਜਿਸ ਕਾਰਨ ਉਸ ਦੇ ਪੁੱਤਰ ਹਰਕੀਰਤ ਦੀ ਮੌਤ ਹੋ ਗਈ ਹੈ। ਪੁਲਸ ਨੇ ਪਰਮਜੀਤ ਕੌਰ ਦੇ ਬਿਆਨਾਂ ਦੇ ਅਧਾਰ  ’ਤੇ ਰਾਜਿੰਦਰ ਸਿੰਘ ਉਰਫ ਗੱਗੂ ਪੁੱਤਰ ਗੁਰਤੇਜ ਸਿੰਘ, ਰਾਣੀ ਕੌਰ ਪਤਨੀ ਗਰਤੇਜ ਸਿੰਘ ਵਾਸੀਅਨ ਹਰਕ੍ਰਿਸ਼ਨਪੁਰਾ ਹਾਲ ਅਬਾਦ ਭਵਾਨੀਗੜ੍ਹ ਅਤੇ ਮਨਾਗਰ ਸਿੰਘ ਵਾਸੀ ਹਰਕ੍ਰਿਸ਼ਨਪੁਰਾ ਵਿਰੁੱਧ ਮਾਮਲਾ ਦਰਜ ਕਰਕੇ ਇਨ੍ਹਾਂ ’ਚੋਂ ਇਕ ਨੂੰ ਗ੍ਰਿਫਤਾਰ ਕਰਕੇ ਬਾਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀਆਂ ਹੈਰਾਨੀਜਨਕ ਨੀਤੀਆਂ, ਕੋਈ ਵੈਕਸੀਨ ਨੂੰ ਤਰਸ ਰਿਹੈ ਤੇ ਕੋਈ ਲਗਵਾਉਣ ਲਈ ਤਿਆਰ ਨਹੀਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


Shyna

Content Editor

Related News