ਸੰਤ ਸਮਾਜ ਸੰਘਰਸ਼ ਕਮੇਟੀ ਵੱਲੋਂ ਹੋਰ ਜਥੇਬੰਦੀਆਂ ਦੇ ਸ਼ਹਿਯੋਗ ਨਾਲ ਨੈਸ਼ਨਲ ਹਾਈਵੇ ''ਤੇ ਚੱਕਾ ਜਾਮ ਕਰਕੇ ਕੀਤੀ ਨਾਅਰੇਬਾਜ਼ੀ

10/10/2020 3:19:00 PM

ਭਵਾਨੀਗੜ੍ਹ(ਕਾਂਸਲ)-ਸੰਤ ਸਮਾਜ ਸੰਘਰਸ਼ ਕਮੇਟੀ ਵੱਲੋਂ ਅੱਜ ਮਜ਼ਦੂਰ ਮੁਕਤੀ ਮੋਰਚਾ ਅਤੇ ਗੁਰੂ ਰਵਿਦਾਸ ਮੰਦਰ ਦੇ ਸ਼ਹਿਯੋਗ ਨਾਲ ਯੂ.ਪੀ. ਦੇ ਹਾਥਰਸ ਦੀ ਗੈਗਰੇਪ ਦੀ ਘਟਨਾ ਅਤੇ ਪੰਜਾਬ ਦੇ ਦਲਿਤ ਵਰਗ ਨਾਲ ਸਬੰਧਤ ਵਿਦਿਆਰਥੀਆਂ ਦੇ ਪੋਸਟ ਮੈਟਰਿਕ ਸਕਾਰਲਰਸ਼ਿਪ ਦੇ ਘਪਲੇ ਦੇ ਰੋਸ ਵੱਜੋਂ ਸਥਾਨਕ ਸ਼ਹਿਰ 'ਚ ਲੰਘਦੀ ਨੈਸ਼ਨਲ ਹਾਈਵੇ ਉਪਰ ਚੱਕਾ ਜਾਮ ਕਰਕੇ ਰੋਸ ਧਰਨਾ ਦਿੰਦਿਆਂ ਕੇਂਦਰ ਸਰਕਾਰ, ਪੰਜਾਬ ਸਰਕਾਰ, ਯੂ.ਪੀ. ਸਰਕਾਰ ਅਤੇ ਯੂ.ਪੀ ਪੁਲਸ ਵਿਰੁੱਧ ਨਾਅਰੇਬਾਜ਼ੀ ਕੀਤੀ।

PunjabKesari
ਇਸ ਮੌਕੇ ਆਪਣੇ ਸੰਬੋਧਨ 'ਚ ਬਿਕਰਮਜੀਤ ਸਿੰਘ, ਗੋਬਿੰਦ ਸਿੰਘ ਛਾਜਲੀ, ਬਲਵਿੰਦਰ ਕੌਰ ਰੇਤਗੜ੍ਹ, ਹਰਪ੍ਰੀਤ ਕੌਰ ਧੂਰੀ ਅਤੇ ਹੋਰ ਆਗੂਆਂ ਨੇ ਕਿਹਾ ਕਿ ਹਰ ਜਗ੍ਹਾ ਸਰਕਾਰ ਵੱਲੋਂ ਗਰੀਬ ਅਤੇ ਦਲਿਤਾਂ ਨੂੰ ਖੁੱਲ੍ਹੇ ਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂ.ਪੀ. ਦੇ ਹਾਥਰਸ ਵਿਖੇ ਇਕ ਦਲਿਤ ਵਰਗ ਦੀ ਲੜਕੀ ਨਾਲ ਗੈਂਗਰੇਪ ਕਰਕੇ ਉਸ ਨੂੰ ਬਹੁਤ ਹੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦੇਣ ਦੀ ਘਟਨਾ 'ਚ ਦੋਸ਼ੀਆਂ ਦਾ ਬਚਾਅ ਕਰਨ 'ਚ ਜੁੱਟੀ ਯੂ.ਪੀ ਸਰਕਾਰ ਅਤੇ ਪੁਲਸ ਵੱਲੋਂ ਪੀੜਤ ਪਰਿਵਾਰ ਨਾਲ ਬੇਇਨਸਾਫੀ ਕਰਕੇ ਸਿੱਧੇ ਤੌਰ 'ਤੇ ਦਲਿਤ ਵਰਗ ਨਾਲ ਧੱਕੇਸ਼ਾਹੀ ਕੀਤੀ ਹੈ ਅਤੇ ਦੂਜੇ ਪਾਸੇ ਪੰਜਾਬ 'ਚ ਦਲਿਤ ਵਰਗ ਨਾਲ ਸਬੰਧ ਵਿਦਿਆਰਥੀਆਂ ਲਈ ਆਈ ਪੋਸਟ ਮੈਟਰਿਕ ਸਕਾਰਲਰਸ਼ਿਪ ਵਜੀਫਾ ਰਾਸ਼ੀ 'ਚ ਕਥਿਤ ਤੌਰ 'ਤੇ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਕਰਨ ਵਾਲੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਨੀਲ ਚਿੱਟ ਦਿੱਤੇ ਜਾਣਾ ਵੀ ਗਰੀਬ ਅਤੇ ਦਲਿਤ ਵਰਗ ਨਾਲ ਬੇਇਨਸਾਫੀ ਕਰਨਾ ਹੈ।

PunjabKesariਜਿਸ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਯੂ.ਪੀ 'ਚ ਲੜਕੀ ਨਾਲ ਗੈਂਗ ਰੇਪ ਕਰਕੇ ਲੜਕੀ ਨੂੰ ਮੋਤ ਦੇ ਘਾਟ ਉਤਾਰਨ ਵਾਲੇ ਚਾਰੇ ਦੋਸ਼ੀਆਂ ਨੂੰ ਤੁਰੰਤ ਮੌਤ ਦੀ ਸਜ੍ਹਾ ਦਿੱਤੀ ਜਾਵੇ ਅਤੇ ਪੰਜਾਬ 'ਚ ਦਲਿਤ ਵਰਗ ਦੇ ਵਿਦਿਆਰਥੀਅ ਲਈ ਆਈ ਪੋਸਟ ਮੈਟਰਿਕ ਸਕਾਰਲਰਸ਼ਿਪ ਵਜੀਫਾ ਰਾਸ਼ੀ 'ਚ ਘਪਲੇਬਾਜ਼ੀ ਕਰਨ ਵਾਲੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਕੈਬਨਿਟ 'ਚ ਚਲਦਾ ਕੀਤਾ ਜਾਵੇ ਅਤੇ ਸਾਧੂ ਸਿੰਘ ਧਰਮਸੋਤ ਅਤੇ ਘਪਲੇਬਾਜ਼ੀ 'ਚ ਸ਼ਾਮਿਲ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਜੇਲ ਦੀਆਂ ਸਲਾਖਾਂ ਪਿਛੇ ਭੇਜਿਆ ਜਾਵੇ। ਇਸ ਮੌਕੇ ਤਰਸੇਮ ਬਾਵਾ, ਜਸਵੀਰ ਸਿੰਘ, ਲੱਖੀ ਵਾਲਮੀਕਿ, ਨਵਜੋਤ ਸਿੰਘ, ਭਰਪੂਰ ਸਿੰਘ, ਗੁਲਾਬ ਸਿੰਘ, ਹੈਪੀ ਸਿੰਘ, ਬੱਬੂ ਘੁੰਡਰ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ।


Aarti dhillon

Content Editor

Related News