ਸੈਨੇਟਰੀ ਦੀ ਦੁਕਾਨ ਦੇ ਤਾਲੇ ਤੋੜ ਕੇ ਨਕਦੀ ਤੇ ਸਾਮਾਨ ਚੋਰੀ

03/22/2018 1:03:32 PM

ਭਾਮੀਆਂ ਕਲਾਂ (ਜਗਮੀਤ) - ਥਾਣਾ ਜਮਾਲਪੁਰ ਅਧੀਨ ਆਉਂਦੇ ਭਾਮੀਆਂ ਰੋਡ 'ਤੇ ਸਥਿਤ ਇਕ ਸੈਨੇਟਰੀ ਦੀ ਦੁਕਾਨ ਤੋਂ ਅਣਪਛਾਤੇ ਚੋਰਾਂ ਵੱਲੋਂ ਸ਼ਟਰ ਦੇ ਤਾਲੇ ਤੋੜ ਕੇ ਐੱਲ. ਈ. ਡੀ., ਡੀ. ਵੀ. ਆਰ. ਅਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਦੇ ਬਾਅਦ ਹਾਸਲ ਹੋਈ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ। 
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸੁਖਮਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਜੈਨ ਵਿਲਾ, ਭਾਮੀਆਂ ਖੁਰਦ ਨੇ ਦੱਸਿਆ ਕਿ ਬੀਤੀ 19 ਮਾਰਚ ਦੀ ਰਾਤ ਉਹ ਆਪਣੀ ਦੁਕਾਨ ਬੰਦ ਕਰ ਕੇ ਗਿਆ ਸੀ। ਜਦੋਂ ਦੂਸਰੀ ਸਵੇਰ ਦੁਕਾਨ ਖੋਲ੍ਹਣ ਲਈ ਆਇਆ ਤਾਂ ਦੇਖਿਆ ਕਿ ਸ਼ਟਰ ਦੇ ਤਾਲੇ ਟੁੱਟੇ ਹੋਏ ਹਨ ਅਤੇ ਅੰਦਰੋਂ ਇਕ ਐੱਲ. ਈ. ਡੀ., ਡੀ. ਵੀ. ਆਰ. ਅਤੇ ਲਗਭਗ 5 ਹਜ਼ਾਰ ਰੁਪਏ ਦੀ ਨਕਦੀ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ। ਜਿਸ ਦੇ ਬਾਅਦ ਉਸ ਨੇ ਸ਼ਿਕਾਇਤ ਥਾਣਾ ਪੁਲਸ ਨੂੰ ਦਿੱਤੀ। ਪੁਲਸ ਨੇ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ।