23 ਫਰਵਰੀ ਦੀ ਰੈਲੀ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ ਹੋਵੇਗੀ : ਢੀਂਡਸਾ

02/15/2020 5:18:48 PM

ਸੰਗਰੂਰ (ਬੇਦੀ) : ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ 23 ਫਰਵਰੀ ਨੂੰ ਇੱਥੇ ਢੀਂਡਸਾ ਸਮਰਥਕਾਂ ਵੱਲੋਂ ਕੀਤੀ ਜਾ ਰਹੀ ਰੈਲੀ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ ਇਸ ਸਬੰਧੀ ਆਨਾਜ ਮੰਡੀ ਦੇ ਆੜ੍ਹਤੀਆਂ ਨਾਲ ਬਕਾਇਦਾ ਮੀਟਿੰਗ ਵੀ ਕੀਤੀ। ਆੜ੍ਹਤੀਆਂ ਨੇ ਢੀਂਡਸਾ ਨੂੰ ਯਕੀਨ ਦਿਵਾਇਆ ਕਿ ਰੈਲੀ ਦੇ ਪ੍ਰਬੰਧਾਂ ਦੀ ਜਿੰਮੇਵਾਰੀ ਉਹ ਖੁਦ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਰੈਲੀ ਵਾਲੀ ਥਾਂ ਦਾ ਜਾਇਜ਼ਾ ਲੈਣ ਉਪਰੰਤ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਦਆਵਾ ਕੀਤਾ ਕਿ 23 ਫਰਵਰੀ ਨੂੰ ਹੋਣ ਵਾਲੀ ਪੰਥਕ ਰੈਲੀ ਜ਼ਿਲਾ ਸੰਗਰੂਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ ਹੋਵੇਗੀ। ਉਨ੍ਹਾਂ ਦੱਸਿਆ ਕਿ ਰੈਲੀ ਲਈ ਵਰਕਰ ਆਪਣੇ ਪੱਧਰ 'ਤੇ ਨੁੱਕੜ ਮੀਟਿੰਗਾਂ ਕਰ ਰਹੇ ਹਨ ਅਤੇ ਮੀਟਿੰਗਾਂ ਦਾ ਸਿਲਸਿਲਾ ਅਜੇ ਜਾਰੀ ਹੈ। ਇਸ ਮੌਕੇ ਆੜ੍ਹਤੀਆਂ ਵਿਚ ਅਮਨਦੀਪ ਬੀਨੂੰ, ਪ੍ਰਮੋਦ ਕੁਮਾਰ, ਗਿਰਧਾਰੀ ਲਾਲ, ਜਗਦੀਪ ਸਿੰਘ ਦੀਪ ਆਦਿ ਤੋਂ ਇਲਾਵਾ ਯੂਥ ਆਗੂ ਸਤਗੁਰ ਸਿੰਘ ਨਮੋਲ,ਚਮਨਦੀਪ ਸਿੰਘ ਮਿਲਖੀ,ਹਰਪ੍ਰੀਤ ਸਿੰਘ ਢੀਂਡਸਾ ਆਦਿ ਵੀ ਮੌਜੂਦ ਸਨ।


Chanda

Content Editor

Related News