ਸੰਗਰੂਰ ਪੁਲਸ ਵਲੋਂ ਹਥਿਆਰਾਂ ਸਮੇਤ 3 ਵਿਅਕਤੀ ਗ੍ਰਿਫਤਾਰ

06/09/2020 7:35:25 PM

ਸੰਗਰੂਰ,(ਬੇਦੀ) : ਸ਼ਹਿਰ 'ਚ ਪੁਲਸ ਨੇ ਹਥਿਆਰਾਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਤੋਂ ਪੁਲਸ ਨੇ 2 ਪਿਸਤੌਲ ਦੇਸੀ ਅਤੇ 4 ਜਿੰਦਾ ਕਾਰਤੂਸ 315 ਬੋਰ ਬਰਾਮਦ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆ ਮੋਹਿਤ ਅਗਰਵਾਲ ਪੀ. ਪੀ. ਐਸ. ਡੀ. ਐਸ. ਪੀ. ਡੀ. ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱÎਸਿਆ ਕਿ ਇੰਸ: ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਮੁਖਬਰੀ ਦੇ ਅਧਾਰ 'ਤੇ ਐਸ. ਆਈ. ਮੇਜਰ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਮੁਕੱਦਮਾ ਆਰਮ ਐਕਟ ਤਹਿਤ ਥਾਣਾ ਸਿਟੀ ਮਲੇਰਕੋਟਲਾ 1 ਮੁਕੱਦਮਾ ਦਰਜ ਕਰਕੇ ਬਾਹੱਦ ਆਦਮਵਾਲ ਪਿੰਡ ਤੋਂ ਮਲੇਰਕੋਟਲਾ ਰੋਡ, ਤਾਰਾ ਕਾਨਵੈਂਟ ਸਕੂਲ ਦੇ ਨੇੜੇ ਨਾਕਾਬੰਦੀ ਕੀਤੀ ਗਈ।

ਇਸ ਦੌਰਾਨ ਮੁਹੰਮਦ ਅਜਮਲ ਉਰਫ ਐਕਟਰ ਪੁੱਤਰ ਮੁਹੰਮਦ ਅਤੀਕ ਵਾਸੀ ਇਫਤਖਾਰਗੰਗ, ਨਵੀ ਅਬਾਦੀ ਸਰਹੰਦੀ ਗੇਟ ਮਲੇਰਕੋਟਲਾ, ਮੁਹੰਮਦ ਸਾਹਿਲ ਪੁੱਤਰ ਮੁਹੰਮਦ ਮਨੀਰ ਵਾਸੀ ਨਾਭਾ ਰੋਡ ਫੈਜ ਨਗਰ ਥਾਣਾ ਅਮਰਗੜ੍ਹ, ਮੁਹੰਮਦ ਸਾਜਿਦ ਪੁੱਤਰ ਮੁਹੰਮਦ ਬਾਬੂ ਵਾਸੀ ਮੁਹੱਲਾ ਮਾਲੇਰ, ਗੁਜਰਾਂਵਾਲਾ ਮਲੇਰਕੋਟਲਾ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 2 ਪਿਸਤੌਲ ਦੇਸੀ, 4 ਜਿੰਦਾ ਕਾਰਤੂਸ ਤੇ ਇੱਕ ਕਾਰ ਟਾਟਾ ਸਫਾਰੀ ਬਰਾਮਦ ਕੀਤੀ ਗਈ। ਉਕਤ ਦੋਸ਼ੀਆਂ ਖਿਲਾਫ਼ ਪਹਿਲਾਂ ਵੀ ਮਲੇਰਕੋਟਲਾ ਦੇ ਥਾਣਿਆਂ 'ਚ ਆਰਮਜ ਐਕਟ ਤੇ ਹੋਰ ਵੱਖ-ਵੱਖ ਧਰਾਵਾਂ ਤਹਿਤ ਮਾਮਲੇ ਦਰਜ ਹਨ।


 


Deepak Kumar

Content Editor

Related News