ਨਾ ਮੈਂ ਢੀਂਡਸਾ ਪਰਿਵਾਰ ਅਤੇ ਨਾ ਹੀ ਅਕਾਲੀ ਦਲ ਬਾਦਲ ਦਾ ਹਮਾਇਤੀ : ਫੱਗੂਵਾਲਾ

01/30/2020 1:33:44 PM

ਸੰਗਰੂਰ (ਬੇਦੀ) : ਪਿਛਲੇ ਦਿਨੀਂ ਅਕਾਲ ਕੌਂਸਲ ਮਸਤੂਆਣਾ ਦੇ ਮੈਂਬਰਾਂ ਵੱਲੋਂ ਪ੍ਰਸ਼ੋਤਮ ਸਿੰਘ ਨੂੰ ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਲੌਂਗੋਵਾਲ ਦਾ ਸਮਰਥਕ ਕਹਿਣ ਨੂੰ ਨਿਰਾ ਝੂਠ ਦਾ ਪੁਲੰਦਾ ਦੱਸਦਿਆਂ ਜਥੇਦਾਰ ਪ੍ਰਸ਼ੋਤਮ ਸਿੰਘ ਨੇ ਪ੍ਰੈੱਸਕਾਨਫਰੰਸ 'ਚ ਕਿਹਾ ਕਿ ਉਹ ਮਸਤੂਆਣਾ ਸਾਹਿਬ ਵਿਖੇ ਬਣ ਰਹੇ ਗੁਰਦੁਆਰਾ ਸਾਹਿਬ ਜੋ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹੂ-ਬ-ਹੂ ਨਕਲ ਨੂੰ ਦਰਸਾਉਂਦਾ ਹੈ, ਦਾ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਹਨ, ਜਿਸ ਸਬੰਧੀ ਉਹ ਭਾਈ ਲੌਂਗੋਵਾਲ ਜੋ ਕਿ ਐੱਸ. ਜੀ. ਪੀ. ਸੀ. ਦੇ ਮੌਜੂਦਾ ਪ੍ਰਧਾਨ ਹਨ, ਨੂੰ ਮੰਗ-ਪੱਤਰ ਸੌਂਪਣ ਗਏ ਸਨ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਹਾਕੇ ਪਹਿਲਾਂ ਜਾਰੀ ਹੋਇਆ ਹੁਕਮਨਾਮਾ ਲਾਗੂ ਕੀਤਾ ਜਾ ਸਕੇ।

ਉਨ੍ਹਾਂ ਮਸਤੂਆਣਾ ਦੇ ਕੌਂਸਲ ਵੱਲੋਂ ਉਨ੍ਹਾਂ 'ਤੇ ਐੱਸ.ਜੀ.ਪੀ.ਸੀ. ਪ੍ਰਧਾਨ ਦਾ ਸਮਰਥਕ ਹੋਣ ਦੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਨਾ ਤਾਂ ਢੀਂਡਸਾ ਦੇ ਹਮਾਇਤੀ ਹਨ ਅਤੇ ਨਾ ਹੀ ਬਾਦਲ ਅਕਾਲੀ ਦਲ ਦੇ। ਉਨ੍ਹਾਂ ਮਸਤੂਆਣਾ ਟਰੱਸਟ 'ਤੇ ਪਲਟ ਵਾਰ ਕਰਦਿਆਂ ਕਿਹਾ ਕਿ ਇਹ ਟਰੱਸਟ ਸੰਤ ਅਤਰ ਸਿੰਘ ਜੀ ਦੇ ਨਿਯਮਾਂ ਮੁਤਾਬਕ ਨਹੀਂ ਚੱਲਦਾ, ਕਿਉਂਕਿ ਸੰਤ ਅਤਰ ਸਿੰਘ ਅਨੁਸਾਰ ਟਰੱਸਟ ਦੇ ਮੈਂਬਰਾਂ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ। ਬੀਤੇ ਦਿਨੀਂ ਹੋਈ ਮੀਟਿੰਗ 'ਚ ਟਰੱਸਟ ਦੇ ਮੈਂਬਰਾਂ ਨੇ ਕਿਹਾ ਕਿ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਨਹੀਂ ਹੈ ਜੋ ਬਹੁਤ ਮੰਦਭਾਗੀ ਘਟਨਾ ਹੈ। ਇਕ ਸੁਆਲ ਦੇ ਜਵਾਬ 'ਚ ਜਥੇਦਾਰ ਫੱਗੂਵਾਲਾ ਨੇ ਕਿਹਾ ਕਿ ਇਕ ਪਾਸੇ ਤਾਂ ਸੁਖਦੇਵ ਸਿੰਘ ਢੀਂਡਸਾ ਕਹਿੰਦੇ ਹਨ ਕਿ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾ ਕੇ ਰਹਿਣਗੇ ਪਰ ਮੇਰਾ ਸੁਆਲ ਹੈ ਕਿ ਸੁਖਦੇਵ ਢੀਂਡਸਾ ਪਹਿਲਾਂ ਆਪ ਤਾਂ ਮਸਤੂਆਣਾ ਸਾਹਿਬ ਤੋਂ ਕਬਜ਼ਾ ਛੱਡ ਦੇਣ।


cherry

Content Editor

Related News