ਧੂਰੀ ਸ਼ੂਗਰ ਮਿੱਲ ਦੀ ਚਿਮਨੀ 'ਤੇ ਚੜ੍ਹੇ ਕਿਸਾਨ (ਵੀਡੀਓ)

10/10/2019 1:21:09 PM

ਧੂਰੀ/ਸੰਗਰੂਰ (ਦਵਿੰਦਰ ਖਿੱਪਲ, ਰਾਜੇਸ਼ ਕੋਹਲੀ) : ਗੰਨਾ ਕਿਸਾਨ ਧੂਰੀ ਸ਼ੂਗਰ ਮਿੱਲ ਵੱਲ ਬਣਦੀ ਬਕਾਇਆ ਰਕਮ ਨਾ ਮਿਲਣ ਦੇ ਰੋਸ ਵਜੋਂ ਅੱਜ ਮਿੱਲ ਦੀ ਚਿਮਨੀ 'ਤੇ ਚੜ੍ਹੇ ਗਏ ਹਨ, ਜਦਕਿ ਉਨ੍ਹਾਂ ਦੇ ਬਾਕੀ ਸਾਥੀਆਂ ਵਲੋਂ ਮਿੱਲ ਦੇ ਗੇਟ ਅੱਗੇ ਬੈਠ ਕੇ ਮਿੱਲ ਮਾਲਕਾਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।



ਕਿਸਾਨਾਂ ਦਾ ਕਹਿਣਾ ਹੈ ਕਿ ਗੰਨਾ ਮਿੱਲ ਵੱਲ ਉਨ੍ਹਾਂ ਦਾ ਸਾਢੇ 9 ਕਰੋੜ ਦਾ ਬਕਾਇਆ ਪੈਡਿੰਗ ਹੈ, ਜੋ ਮਿੱਲ ਵਲੋਂ 70-70 ਲੱਖ ਕਰਕੇ ਵਾਪਸ ਕੀਤਾ ਜਾਣਾ ਸੀ ਪਰ 2 ਕਿਸ਼ਤਾਂ ਪਾਉਣ ਤੋਂ ਬਾਅਦ ਮਿੱਲ ਮਾਲਕਾਂ ਨੇ ਰਕਮ ਭੇਜਣੀ ਬੰਦ ਕਰ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਸੰਘਰਸ਼ ਦਾ ਰਾਹ ਵਿੱਢਣਾ ਪੈ ਰਿਹਾ ਹੈ। ਕਿਸਾਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਚਿਮਨੀ 'ਤੇ ਚੜ੍ਹੇ ਕਿਸਾਨਾਂ ਦਾ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਮਿੱਲ ਮਾਲਕ ਜ਼ਿਮੇਵਾਰ ਹੋਣਗੇ। ਮੌਕੇ 'ਤੇ ਪਹੁੰਚੇ ਐੱਸ. ਐੱਚ.ਓ. ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਿਸੇ ਅਣਸੁਖਾਂਵੀ ਘਟਨਾ ਨੂੰ ਵਾਪਰਣ ਤੋਂ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ।

ਦੱਸ ਦੇਈਏ ਕਿ ਲੰਮੇ ਸਮੇਂ ਤੋਂ ਗੰਨਾ ਕਿਸਾਨ ਬਕਾਇਆ ਰਾਸ਼ੀ ਲਈ ਕਦੇ ਮਿੱਲਾਂ ਅੱਗੇ ਤੇ ਕਦੇ ਸੜਕਾਂ ਜਾਮ ਕਰਕੇ ਧਰਨੇ ਦੇ ਰਹੇ ਹਨ ਪਰ ਸਰਕਾਰ ਜਾਂ ਮਿੱਲ ਮਾਲਕਾਂ ਤੋਂ ਉਨ੍ਹਾਂ ਨੂੰ ਸਿਵਾਏ ਲਾਅਰਿਆਂ ਤੋਂ ਕੁਝ ਨਹੀਂ ਮਿਲ ਰਿਹਾ।

cherry

This news is Content Editor cherry