ਬੇਸਹਾਰਾ ਪਸ਼ੂਆਂ ਦੇ ਹੱਲ ਲਈ ਕੀਤੀ ਭੁੱਖ ਹੜਤਾਲ ਤੀਜੇ ਦਿਨ ਵੀ ਰਹੀ ਜਾਰੀ

08/23/2019 5:04:30 PM

ਸੰਗਰੂਰ (ਬੇਦੀ, ਹਰਜਿੰਦਰ) - ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਬੇਸਹਾਰਾ ਪਸ਼ੂਆਂ ਦੇ ਹੱਲ ਤੇ ਪ੍ਰਸ਼ਾਸਨ ਨੂੰ ਕੁੰਭਕਰਣੀ ਨੀਂਦ ਤੋਂ ਜਗਾਉਣ ਲਈ ਸੰਗਰੂਰ ਦੇ ਸਾਂਝਾ ਮੋਰਚਾ ਵਲੋਂ ਮਹਾਵੀਰ ਚੌਕ ਬਰਨਾਲਾ ਕੈਂਚੀਆ ਵਿਖੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ। ਹਰਜੀਤ ਸਿੰਘ ਸਿੱਧੂ ਦੀ ਅਗਵਾਈ 'ਚ ਕੀਤੀ ਜਾ ਰਹੀ ਭੁੱਖ ਹੜਤਾਲ 'ਚ ਅੱਜ 5 ਮੈਂਬਰ ਗੁਰਨਾਮ ਸਿੰਘ ਭਿੰਡਰ, ਬਲਵੰਤ ਸਿੰਘ ਜੋਗਾ, ਗੁਰਿੰਦਰ ਸਿੰਘ ਜੋਸੀ, ਮਨਪ੍ਰੀਤ ਸਿੰਘ ਅਨਮੋਲ, ਹਰਜੀਤ ਸਿੰਘ ਸਿੱਧੂ ਬੈਠੇ ਹੋਏ ਹਨ। ਵਿਨਰਜੀਤ ਸਿੰਘ ਗੋਲਡੀ ਸਾਬਕਾ ਚੇਅਰਮੈਨ ਪੀ.ਆਰ.ਟੀ.ਸੀ. ਨੇ ਇਸ ਧਰਨੇ 'ਚ ਸ਼ਾਮਲ ਹੋ ਕੇ ਆਪਣਾ ਸਮਰਥਨ ਦਿੱਤਾ। ਇਸ ਦੌਰਾਨ ਸੰਬੋਧਨ ਕਰਦੇ ਹੋਏ ਕਰਾਈਮ ਬਿਉਰੋ ਆਫ ਇਨਵੈਸਟੀਗੇਸ਼ਨ ਸਮਾਣਾ ਦਫਤਰ ਦੇ ਇੰਚਾਰਜ ਅਮਰੀਸ ਸਿੰਘ ਆਸਟਾ ਨੇ ਕਿਹਾ ਕਿ ਸੜਕਾਂ 'ਤੇ ਘੁੰਮਦੇ ਬੇਸਹਾਰਾ ਪਸ਼ੂਆਂ ਕਾਰਨ ਲੋਕਾਂ ਨੂੰ ਸਫਰ ਕਰਨ ਤੋਂ ਡਰ ਲੱਗਣ ਲਗ ਪਿਆ ਹੈ, ਕਿਉਂਕਿ ਇਹ ਪਸ਼ੂ ਦਰਜਨਾਂ ਲੋਕਾਂ ਨੂੰ ਜ਼ਖਮੀ ਅਤੇ ਲੱਖਾਂ ਰੁਪਏ ਦੇ ਵਾਹਨਾਂ ਦੀ ਭੰਨ ਤੋੜ ਕਰ ਚੁੱਕੇ ਹਨ।  ਇਸ ਮੌਕੇ ਜੇ.ਪੀ. ਗੋਇਲ, ਜਗਦੀਪ ਸਿੰਘ ਗੁੱਜਰਾ, ਕਰਾਇਮ ਬਿਉਰੋ ਆਫ ਇਨਵੈਸਟੀਗੇਸ਼ਨ ਸੰਗਰੂਰ ਦਫਤਰ ਦੇ ਸਹਾਇਕ ਇੰਚਾਰਜ ਸੁਸ਼ਮਾ ਅਰੋੜਾ ਮਨੀ ਕਥੂਰੀਆ ਰਕੇਸ਼ ਕੁਮਾਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

rajwinder kaur

This news is Content Editor rajwinder kaur