ਕੌਮੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਸੰਗਰੂਰ ਬੱਸ ਸਟੈਂਡ ਕੀਤਾ ਜਾਮ

03/28/2022 8:48:57 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਅੱਜ ਇਥੇ 10 ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਆਜ਼ਾਦ ਫੈਡਰੇਸ਼ਨਾਂ ਦੇ ਸੱਦੇ ’ਤੇ ਸਕੀਮ ਵਰਕਰਾਂ, ਮਿਡ ਡੇ ਮੀਲ, ਆਂਗਣਵਾੜੀ ਯੂਨੀਅਨ, ਆਸ਼ਾ ਵਰਕਰਾਂ, ਬੈਂਕ, ਐੱਲ. ਆਈ. ਸੀ. ਤੋਂ ਇਲਾਵਾ ਪ੍ਰਾਈਵੇਟ ਇੰਡਸਟਰੀ ਵਰਕਰਾਂ ਨੇ ਹੜਤਾਲ਼ ਕਰਨ ਉਪਰੰਤ ਬੱਸ ਸਟੈਂਡ ਸੰਗਰੂਰ ਦੇ ਗੇਟ ’ਤੇ ਸਾਥੀ ਸੁਖਦੇਵ ਸ਼ਰਮਾ ਏਟਕ, ਮਨਦੀਪ ਕੁਮਾਰੀ (ਸੀਟੂ), ਦੇਵ ਰਾਜ ਵਰਮਾ ਦੀ ਪ੍ਰਧਾਨਗੀ ਹੇਠ ਵਿਸ਼ਾਲ ਧਰਨਾ ਦਿੱਤਾ। ਹੜਤਾਲ ਦੀਆਂ ਮੁੱਖ ਮੰਗਾਂ ’ਚ 44 ਕਿਰਤ ਕਾਨੂੰਨਾਂ ਨੂੰ ਤੋੜ ਕੇ ਬਣਾਏ 4 ਲੇਬਰ ਕੋਡ ਤੁਰੰਤ ਵਾਪਸ ਕੀਤੇ ਜਾਣ, ਸਕੀਮ ਵਰਕਰਾਂ ਨੂੰ ਪੱਕਾ ਕੀਤਾ ਜਾਵੇ, ਘੱਟ ਤੋਂ ਘੱਟ ਉਜਰਤ 25000 ਰੁਪਏ ਕੀਤੀ ਜਾਵੇ ਤੇ ਪ੍ਰੋਵੀਜ਼ਨਾਂ ਰਾਹੀਂ ਦੇਸ਼ ਨੂੰ ਵੇਚਣਾ ਬੰਦ ਕੀਤਾ ਜਾਵੇ। ਕਿਸਾਨਾਂ ਨਾਲ ਅੰਦੋਲਨ ਦੀ ਸਮਾਪਤੀ ਦੇ ਕੀਤੇ ਵਾਅਦੇ ਤੁਰੰਤ ਪੂਰੇ ਕੀਤੇ ਜਾਣ। ਬੀ.ਬੀ.ਐੱਮ.ਬੀ. ਦੇ ਵਿਧਾਨ ’ਚ ਕੀਤੀਆਂ ਸੋਧਾਂ ਵਾਪਸ ਲਈਆਂ ਜਾਣ। ਨਵੀਂ ਪੰਜਾਬ ਸਰਕਾਰ ਸਰਕਾਰੀ ਮੁਲਾਜ਼ਮਾਂ ਦੇ ਮਸਲੇ ਹੱਲ ਕਰੇ, ਆਂਗਣਵਾੜੀ, ਆਸ਼ਾ, ਮਿਡ ਡੇ ਮੀਲ ਵਰਕਰਾਂ ਦੀ ਤਨਖਾਹ ਵਾਧੇ ਮੁਤਾਬਕ ਦੁੱਗਣੀ ਕੀਤੀ ਜਾਵੇ, ਐੱਨ. ਪੀ. ਐੱਸ. ਰੱਦ ਕਰਕੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ।

ਇਹ ਵੀ ਪੜ੍ਹੋ : ਮੰਡੀਆਂ ’ਚ ਰੁਲਣ ਦਾ ਬੀਤਿਆ ਜ਼ਮਾਨਾ, ਪੁੱਤਾਂ ਵਾਂਗ ਪਾਲ਼ੀ ਫਸਲ ਦਾ ਚੁੱਕਾਂਗੇ ਇਕ-ਇਕ ਦਾਣਾ : ਭਗਵੰਤ ਮਾਨ

ਇਹ ਵੀ ਪੜ੍ਹੋ : ਵਿਰੋਧੀ ਧਿਰ ਦੇ ਨੇਤਾ ਦੀ ਚੋਣ ’ਤੇ ਸੁਖਪਾਲ ਖਹਿਰਾ ਦਾ ਵੱਡਾ ਬਿਆਨ

ਇਸ ਇਕੱਠ ਨੂੰ ਕਿਸਾਨ ਆਗੂ ਸਾਥੀ ਮੇਜਰ ਸਿੰਘ ਪੁੰਨਾਂਵਾਲ, ਹਰਦੇਵ ਸਿੰਘ ਬਖਸ਼ੀਵਾਲਾ, ਭੁਪਿੰਦਰ ਸਿੰਘ ਲੌਂਗੋਵਾਲ, ਰੋਹੀ ਸਿੰਘ ਮੰਗਵਾਲ, ਮੱਘਰ ਸਿੰਘ ਉੱਭਾਵਾਲ, ਸੁਖਦੇਵ ਸਿੰਘ ਉੱਭਾਵਾਲ, ਜਰਨੈਲ ਸਿੰਘ ਜਹਾਂਗੀਰ, ਊਧਮ ਸਿੰਘ ਸੰਤੋਖਪੁਰਾ, ਫਕੀਰ ਸਿੰਘ ਟਿੱਬਾ, ਦਰਸ਼ਨ ਸਿੰਘ ਕਿਲਾ ਹਕੀਮਾਂ ਨੇ ਸੰਬੋਧਨ ਕਰਦਿਆਂ ਟਰੇਡ ਯੂਨੀਅਨਾਂ ਦੀ ਹੜਤਾਲ ਦਾ ਸਮਰਥਨ ਕਰਦਿਆਂ ਲੜਾਈ ’ਚ ਨਾਲ ਨਾਲ ਰਹਿਣ ਦਾ ਵਿਸ਼ਵਾਸ ਦਿਵਾਇਆ।  ਬਤੌਰ ਸਕੱਤਰ ਇੰਦਰਪਾਲ ਸਿੰਘ ਸੀਟੂ ਅਤੇ ਸੀਤਾ ਰਾਮ ਸ਼ਰਮਾ ਏਟਕ, ਸਰਬਜੀਤ ਸਿੰਘ ਸੀਟੀਯੂ ਨੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਭੂਪ ਚੰਦ ਚੰਨੋ, ਮੇਲਾ ਸਿੰਘ, ਨਵਜੀਤ ਸਿੰਘ ਤੇ ਸਤਬੀਰ ਸਿੰਘ ਤੁੰਗਾਂ, ਨੌਜਵਾਨ ਆਗੂ ਨਿਰਮਲ ਸਿੰਘ ਬਟਰੇਆਣਾ, ਨਰੇਸ਼ ਕੁਮਾਰ ਸ਼ਰਮਾ ਅਤੇ ਗੁਰਦੀਪ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਮਹਿੰਦਰ ਸਿੰਘ ਭੱਠਲ, ਜੋਗਿੰਦਰ ਸਿੰਘ ਔਲਖ, ਸ਼ੰਗਾਰਾ ਬਲਿਆਲ, ਸੰਜੀਵ ਮਿੰਟੂ, ਸਰਬਜੀਤ ਧਾਲੀਵਾਲ, ਬਹਾਲ ਬੇਨੜਾ ਜਮਹੂਰੀ ਅਧਿਕਾਰ ਸਭਾ ਯਸ਼ਪਾਲ ਸ਼ਰਮਾ ਬਿਜਲੀ ਬੋਰਡ ਆਗੂ, ਰਘਵਿੰਦਰ ਭਵਾਨੀਗੜ੍ਹ ਆਦਿ ਆਗੂ ਹਾਜ਼ਰ ਸਨ।

ਇਹ ਵੀ ਪੜ੍ਹੋ : ਅਮਿਤ ਸ਼ਾਹ ਦੇ ਬਿਆਨ ਨੇ ਪੰਜਾਬ ’ਚ ਭਖ਼ਾਈ ਸਿਆਸਤ, ਚੰਡੀਗੜ੍ਹ ਮੁੱਦੇ ’ਤੇ ਰਾਸ਼ਟਰਪਤੀ ਨੂੰ ਮਿਲੇਗਾ ਅਕਾਲੀ ਦਲ 

Manoj

This news is Content Editor Manoj