ਸੰਗਰੂਰ ਤੇ ਬਰਨਾਲਾ ਇੰਡਸਟਰੀ ਚੈਂਬਰ ਨਾਲ ਉਦਯੋਗ ਮੰਤਰੀ ਨੇ ਕੀਤੀ ਮੀਟਿੰਗ

01/05/2020 4:16:19 PM

ਸੰਗਰੂਰ/ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸੰਗਰੂਰ ਇੰਡਸਟਰੀ ਚੈਂਬਰ ਨਾਲ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਚੰਡੀਗੜ੍ਹ ਵਿਚ ਮੀਟਿੰਗ ਕੀਤੀ। ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਸ਼ਾਮਲ ਹੋਏ।

ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੰਗਰੂਰ ਇੰਡਸਟਰੀ ਚੈਂਬਰ ਦੇ ਪ੍ਰਧਾਨ ਘਣਸ਼ਿਆਮ ਕਾਂਸਲ ਅਤੇ ਬਰਨਾਲਾ ਇੰਡਸਟਰੀ ਚੈਂਬਰ ਦੇ ਚੇਅਰਮੈਨ ਵਿਜੇ ਗਰਗ ਨੇ ਦੱਸਿਆ ਕਿ ਮੀਟਿੰਗ ਵਿਚ ਪੰਜਾਬ ਦੀ ਇੰਡਸਟਰੀ ਨੂੰ ਪ੍ਰਫੁਲਿਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇੰਡਸਟਰੀ ਚੈਂਬਰ ਦੇ ਆਗੂਆਂ ਨੇ ਵੀ ਇੰਡਸਟਰੀ ਨੂੰ ਵਧਾਉਣ ਲਈ ਸਰਕਾਰ ਨੂੰ ਸੁਝਾਅ ਦਿੱਤੇ। ਇਸ ਮੌਕੇ ਉਦਯੋਗ ਮੰਤਰੀ ਸੁੰਦਰ ਸ਼ਿਆਮ ਅਰੋੜਾ ਨੇ ਸੰਗਰੂਰ ਇੰਡਸਟਰੀ ਚੈਂਬਰ ਲਈ 8 ਕਰੋੜ 31 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸ ਗਰਾਂਟ ਨਾਲ ਇੰਡਸਟਰੀ ਏਰੀਏ ਦੀਆਂ ਸੜਕਾਂ ਵੀ ਬਣਾਈਆਂ ਜਾਣਗੀਆਂ।

ਬਰਨਾਲਾ ਇੰਡਸਟਰੀ ਚੈਂਬਰ ਦੇ ਚੇਅਰਮੈਨ ਵਿਜੇ ਗਰਗ ਨੇ ਉਦਯੋਗ ਮੰਤਰੀ ਨੂੰ ਦੱਸਿਆ ਕਿ ਬਰਨਾਲਾ ਜ਼ਿਲੇ ਵਿਚ ਕੋਈ ਵੀ ਇੰਡਸਟਰੀ ਏਰੀਆ ਨਹੀਂ। ਨਾ ਹੀ ਕੋਈ ਫੋਕਲ ਪੁਆਇੰਟ ਹੈ। ਜਿੱਥੇ ਨਵੀਂ ਇੰਡਸਟਰੀ ਲੱਗ ਸਕੇ, ਤਾਂ ਉਦਯੋਗ ਮੰਤਰੀ ਨੇ ਕਿ ਬਰਨਾਲਾ ਇੰਡਸਟਰੀ ਚੈਂਬਰ ਇਸ ਮਸਲੇ 'ਤੇ ਮੈਨੂੰ ਆਕੇ ਮੇਰੇ ਦਫ਼ਤਰ ਵਿਚ ਮਿਲੇ, ਜ਼ਿਲਾ ਬਰਨਾਲਾ ਦੀ ਇਸ ਸਮੱਸਿਆ ਦਾ ਹੱਲ ਵੀ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਰਾਜੇਸ਼ ਗਰਗ ਬੱਬੂ ਸੰਗਰੂਰ ਤੋਂ ਇਲਾਵਾ ਜ਼ਿਲਾ ਬਰਨਾਲਾ ਤੇ ਸੰਗਰੂਰ ਦੇ ਭਾਰੀ ਗਿਣਤੀ ਵਿਚ ਉਦਯੋਗਪਤੀ ਹਾਜ਼ਰ ਸਨ।


cherry

Content Editor

Related News