ਅਗਵਾ ਕਰਕੇ ਫਿਰੌਤੀ ਮੰਗਣ ਵਾਲਾ ਬਦਮਾਸ਼ ਤੇ ਉਸਦੀ ਸਾਥਣ ਗ੍ਰਿਫਤਾਰ

09/12/2019 6:13:15 PM

ਸੰਗਰੂਰ (ਬੇਦੀ, ਹਰਜਿੰਦਰ) : ਪੁਲਸ ਨੇ ਲੋਕਾਂ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਵਾਲੇ ਇਕ ਬਦਮਾਸ਼ ਤੇ ਉਸਦੀ ਸਾਥਣ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇਕ ਪਿਸਤੌਲ 315 ਬੋਰ ਅਤੇ 3 ਰੌਂਦ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਿੰਦਰ ਸਿੰਘ ਪੀ.ਪੀ.ਐੱਸ. ਕਪਤਾਨ ਪੁਲਸ (ਇੰਨ) ਨੇ ਦੱਸਿਆ ਕਿ ਡਾ. ਸੰਦੀਪ ਗਰਗ ਆਈ.ਪੀ.ਐੱਸ. ਐੱਸ.ਐੱਸ.ਪੀ. ਜ਼ਿਲਾ ਸੰਗਰੂਰ ਨੂੰ ਇਤਲਾਹ ਮਿਲੀ ਸੀ ਕਿ ਨਾਮੀ ਬਦਮਾਸ਼ ਬੀਰ ਬਹਾਦਰ ਸਿੰਘ ਉਰਫ ਕਾਲਾ ਪੁੱਤਰ ਸੁਖਦੇਵ ਸਿੰਘ ਵਾਸੀ ਭਾਠੂਆਂ ਵਲੋਂ ਸਮੇਤ ਆਪਣੇ ਸਾਥੀਆਂ ਨੂੰ ਬਲਕਾਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਭਾਠੂਆਂ, ਨਾਹਰ ਸਿੰਘ ਉਰਫ ਬਿੱਲੂ ਪੁੱਤਰ ਗੁਰਜੰਟ ਸਿੰਘ ਵਾਸੀ ਕੋਟੜਾ ਲਹਿਲ, ਹੰਸਾ ਸਿੰਘ ਵਾਸੀ ਪੀਪਲੀ ਥਾਣਾ ਸਦਰ ਮਾਨਸਾ, ਲੀਲਾ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਹਾਮਝੇੜੀ ਥਾਣਾ ਮੂਣਕ, ਸੰਦੀਪ ਵਾਸੀ ਮੂਣਕ ਅਤੇ ਹਰਵਿੰਦਰ ਸਿੰਘ ਉਰਫ ਸੋਮਾ ਪੁੱਤਰ ਅਜੈਬ ਸਿੰਘ ਵਾਸੀ ਭਾਠੂਆਂ ਅਤੇ ਮਹਿਲਾ ਸਾਥੀ ਸੰਗੀਤਾ ਉਰਫ ਸੰਤੋਸ਼ ਨਾਲ ਸਾਜ਼ਿਸ ਤਹਿਤ ਹਰੀਸ਼ ਕੁਮਾਰ ਵਾਸੀ ਹਨੂੰਮਾਨ ਕਲੋਨੀ ਫਰੀਦਾਬਾਦ ਨੂੰ ਮਿਤੀ 22-08-19 ਨੂੰ ਪਾਤੜਾਂ ਵਿਖੇ ਅਗਵਾ ਕਰਕੇ ਰੱਖਿਆ ਹੋਇਆ ਸੀ। ਜੋ ਬਹਾਦਰ ਸਿੰਘ ਉਰਫ ਕਾਲਾ ਉਕਤ ਦੇ ਸਾਥੀ ਨਾਹਰ ਸਿੰਘ ਉਰਫ਼ਫਬਿੱਲੂ ਨੂੰ ਫਿਰੌਤੀ ਮੰਗਣ ਗਏ ਨੂੰ ਫਰੀਦਾਬਾਦ (ਹਰਿਆਣਾ) ਪੁਲਸ ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ 'ਚ ਇਸ ਹਰੀਸ਼ ਕੁਮਾਰ ਨੂੰ ਆਪਣੀ ਗ੍ਰਿਫਤ 'ਚੋਂ ਛੱਡ ਦਿੱਤਾ ਗਿਆ ਸੀ, ਜਿਸਦੇ ਸਬੰਧ 'ਚ ਮੁਕੱਦਮਾ ਥਾਣਾ ਖੇੜੀਪੁਲ ਜ਼ਿਲਾ ਫਰੀਦਾਬਾਦ ਹਰਿਆਣਾ ਦਰਜ ਹੋਇਆ।

ਉਕਤ ਇਤਲਾਹ ਮਿਲਣ 'ਤੇ ਜ਼ਿਲਾ ਸੰਗਰੂਰ ਦੇ ਏਰੀਆ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਹਰਿੰਦਰ ਸਿਘ ਐੱਸ.ਪੀ. ਇੰਨ ਸੰਗਰੂਰ, ਮੋਹਿਤ ਅਗਰਵਾਲ ਡੀ.ਐੱਸ.ਪੀ ਇੰਨ. ਸੰਗਰੂਰ ਦੀ ਰਹਿਨੁਮਾਈ ਅਤੇ ਜੇਰੇ ਨਿਗਰਾਨੀ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਬਹਾਦਰ ਸਿੰਘ ਵਾਲਾ, ਸੀ.ਆਈ.ਏ. ਦੀ ਟੀਮ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪਰਮਜੀਤ ਸਿੰਘ ਸੀ.ਆਈ.ਏ. ਬਹਾਦਰ ਸਿੰਘ ਵਾਲਾ ਨੇ ਸਮੇਤ ਪੁਲਸ ਪਾਰਟੀ ਦੇ ਮੌੜਾਂ ਪਾਸ ਮੁਖਬਰ ਦੀ ਇਤਲਾਹ 'ਤੇ ਬੀਰ ਬਹਾਦਰ ਸਿੰਘ ਉਰਫ ਕਾਲਾ ਉਕਤ ਨੂੰ ਸਮੇਤ ਉਸਦੀ ਮਹਿਲਾਂ ਸਾਥੀ ਸੰਗੀਤਾ ਉਰਫ ਸੰਤੋਸ਼ ਪਤਨੀ ਪ੍ਰਮੋਦ ਬਡਗੁੱਜਰ ਵਾਸੀ ਪਿੰਡ ਬੱਲਮਗੜ੍ਹ ਜ਼ਿਲਾ ਫਰੀਦਾਬਾਦ ਹਰਿਆਣਾ ਨੂੰ ਕਾਬੂ ਕੀਤਾ। ਉਨ੍ਹਾਂ ਦੋਵਾਂ ਕੋਲੋਂ ਇੱਕ ਪਿਸਤੌਲ 315 ਬੋਰ ਦੇਸੀ ਸਮੇਤ 1 ਰੌਂਦ ਜਿੰਦਾ ਤੇ 2 ਰੌਂਦ 315 ਬੋਰ ਜਿੰਦਾ ਬਰਾਮਦ ਹੋਣ ਤੇ ਅਸਲਾ ਐਕਟ ਤਹਿਤ ਥਾਣਾ ਛਾਜਲੀ ਮਾਮਲਾ ਦਰਜ ਕੀਤਾ।

ਵੱਖ-ਵੱਖ ਥਾਣਿਆਂ 'ਚ 17 ਮੁਕੱਦਮੇ ਦਰਜ
ਬੀਰ ਬਹਾਦਰ ਸਿੰਘ ਉਰਫ਼ ਕਾਲਾ ਪੁੱਤਰ ਸੁਖਦੇਵ ਸਿੰਘ ਵਾਸੀ ਭਾਠੂਆਂ ਖਿਲਾਫ ਜਿਲ੍ਹਾ ਪਟਿਆਲਾ, ਸੰਗਰੂਰ, ਮਾਨਸਾ ਅਤੇ ਜੀਂਦ ਹਰਿਆਣਾ ਵਿਖੇ ਲੋਕਾਂ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦੇ 17 ਮੁਕੱਦਮੇ ਦਰਜ ਹਨ। ਇਸ ਤੋਂ ਇਲਾਵਾ ਬੀਰ ਬਹਾਦਰ ਦਾ ਨਾਂਅ ਜਿਲ੍ਹਾ ਸੰਗਰੂਰ ਦੇ ਗੈਂਗਸਟਰਾਂ ਦੀ ਲਿਸਟ 'ਚ ਵੀ ਹੈ।

 

Baljeet Kaur

This news is Content Editor Baljeet Kaur