ਲਹਿਰਾਗਾਗਾ ''ਚ ਪਰਾਲੀ ਦੀ ਸਮੱਸਿਆ ਹੋਈ ਹੱਲ, ਕਿਸਾਨ ਖੁਸ਼

10/18/2019 4:11:35 PM

ਲਹਿਰਾਗਾਗਾ/ਸੰਗਰੂਰ (ਅਨਿਲ, ਰਾਜੇਸ਼ ਕੋਹਲੀ) : ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਪ੍ਰਦੂਸ਼ਣ ਫੈਲਦਾ ਹੈ, ਉਥੇ ਹੀ ਇਹ ਧੂੰਆਂ ਕਈ ਹਾਦਸਿਆਂ ਅਤੇ ਬੀਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ। ਹੁਣ ਪਰਾਲੀ ਦੀ ਸਮੱਸਿਆ ਦਾ ਹੱਲ ਕੱਢਣ ਲਈ ਇਕ ਮਸ਼ੀਨ ਤਿਆਰ ਕੀਤੀ ਗਈ ਹੈ, ਜਿਸ ਨਾਲ ਪਰਾਲੀ ਦੀ ਕਟਾਈ ਕਰਕੇ ਗੱਠਾਂ ਬਣਾਈਆਂ ਜਾ ਰਹੀਆਂ ਹਨ ਅਤੇ ਅੱਗੇ ਫੈਕਟਰੀ ਵਿਚ ਵੇਚਿਆ ਜਾਣ ਲੱਗਾ ਹੈ। ਇਸ ਤਕਨੀਕ ਨਾਲ ਸੰਗਰੂਰ ਦੇ ਲਹਿਰਾਗਾਗਾ ਹਲਕੇ ਦੇ ਕਿਸਾਨਾਂ ਨੂੰ ਪਰਾਲੀ ਦੀ ਸਮੱਸਿਆ ਹੱਲ ਹੁੰਦੀ ਨਜ਼ਰ ਆ ਰਹੀ ਹੈ।

ਉਥੇ ਹੀ ਮਸ਼ੀਨ ਮਾਲਕ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਨੂੰ 1500 ਤੋਂ 2 ਹਜ਼ਾਰ ਰੁਪਏ ਪ੍ਰਤੀ ਏਕੜ ਸਬਸਿਡੀ ਦੇਵੇ ਤਾਂ ਕਿ ਕਿਸਾਨਾਂ ਦਾ ਖਰਚਾ ਪੂਰਾ ਹੋ ਸਕੇ ਅਤੇ ਅਜਿਹਾ ਕਰਨ ਨਾਲ ਪਰਾਲੀ ਨੂੰ ਸੜਨ ਤੋਂ ਬਚਾਇਆ ਜਾ ਸਕਦਾ ਹੈ।

cherry

This news is Content Editor cherry