ਸੰਗਰੂਰ : ਪੁਲਸ ਦੇ ਹੱਥ ਲੱਗੀ ਵੱਡੀ ਕਾਮਯਾਬੀ, ਦੁਕਾਨਦਾਰ ਤੋਂ ਨਕਦੀ ਲੁੱਟਣ ਵਾਲੇ 3 ਲੁਟੇਰਿਆਂ ਨੂੰ ਕੀਤਾ ਕਾਬੂ

04/16/2022 3:31:10 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ ) : ਸੰਗਰੂਰ ਦੇ ਭਗਤਾ ਸਿੰਘ ਚੌਕ ਵਿਖੇ ਬੀਤੇ ਦਿਨੀਂ ਦੁਕਾਨਦਾਰ ਵਲੋਂ ਦੁਕਾਨ ਬੰਦ ਕਰਕੇ ਆਪਣੇ ਘਰ ਜਾਂਦੇ ਸਮੇਂ ਰਸਤੇ ’ਚ ਮੋਟਰਸਕਾਈਲ ਸਵਾਰਾਂ ਨੇ ਹਥਿਆਰ ਦੀ ਨੌਕ ’ਤੇ ਉਸ ਕੋਲੋਂ ਲੱਖਾਂ ਦੀ ਨਕਦੀ ਖੋਹ ਲਈ ਸੀ। ਪੁਲਸ ਨੇ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰਕੇ ਵੱਡੀ ਸਫਾਲਤਾ ਹਾਸਲ ਕੀਤੀ ਹੈ। ਸ੍ਰੀ ਮਨਦੀਪ ਸਿੰਘ ਸਿੱਧੂ, ਆਈ.ਪੀ.ਐੱਸ ਐੱਸ. ਐੱਸ. ਪੀ ਸੰਗਰੂਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਸੰਗਰੂਰ ਵਿਖੇ ਮਿਤੀ 10.04.2022 ਦੀ ਰਾਤ ਨੂੰ ਦੇਸ਼ ਰਾਜ ਐਂਡ ਸੰਨਜ਼ ਕਰਿਆਨਾ ਸਟੋਰ, ਨੇੜੇ ਭਗਤ ਸਿੰਘ ਚੌਕ ਸੰਗਰੂਰ ਦੇ ਮਾਲਕ ਇਸ਼ਾਨ ਕੁਮਾਰ ਪੱਤਰ ਤੇਜਿੰਦਰ ਕੁਮਾਰ ਵਾਸੀ ਪ੍ਰੇਮ ਬਸਤੀ ਸੰਗਰੂਰ ਅਤੇ ਉਨ੍ਹਾਂ ਦੇ ਵਰਕਰ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਸੰਗਰੂਰ ਵੱਲੋਂ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਜਾਂਦੇ ਸਮੇਂ ਰਸਤੇ ਵਿੱਚ ਤਿੰਨ ਨਾਮਾਲੂਮ ਮੋਟਰਸਾਇਕਲ ਸਵਾਰ ਨੌਜਵਾਨ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਉਨ੍ਹਾਂ ਪਾਸੋਂ 2 ਲੱਖ ਰੁਪਏ ਦੀ ਨਕਦੀ ਸਮੇਤ ਦੁਕਾਨ ਦੇ ਵਹੀ ਖਾਤੇ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਸਨ। ਜਿਸ ਦੇ ਆਧਾਰ ’ਤੇ ਮੁਕੱਦਮਾ ਨੰਬਰ 43 ਮਿਤੀ 11,04,2022 ਅ/ਧ 382, 341, 120-ਬੀ ਹਿੰ:ਦ: ਥਾਣਾ ਸਿਟੀ 1 ਸੰਗਰੂਰ ਦੇ ਰਜਿਸਟਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਘਰ ’ਚ ਦਾਖ਼ਲ ਹੋਏ ਪ੍ਰੇਮੀ ਨੇ ਘਰਵਾਲੇ ਸਾਹਮਣੇ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਕੀ ਹੈ ਮਾਮਲਾ

ਇਸ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਨ ਸ੍ਰੀ ਪਰਵਿੰਦਰ ਸਿੰਘ ਚੀਮਾ ਪੀ.ਪੀ.ਐੱਸ ਐੱਸ.ਪੀ (ਇਨਵੈਸਟੀਗੇਸ਼ਨ)  ਸੰਗਰੂਰ ਦੀ ਅਗਵਾਈ ਵਿੱਚ ਸੀ.ਆਈ.ਏ. ਸੰਗਰੂਰ ਅਤੇ ਥਾਣਾ ਸਿਟੀ-। ਸੰਗਰੂਰ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿਸ ’ਤੇ ਦੋਵੇਂ ਪੁਲਸ ਟੀਮਾਂ ਸਖ਼ਤ ਮਿਹਨਤ ਕਰਦੇ ਹੋਏ, ਸੀ.ਸੀ.ਟੀ.ਵੀ.ਕੈਮਰੇ, ਸੋਰਸਾ ਰਾਹੀ, ਆਮ ਪਬਲਿਕ ਦੇ ਸਹਿਯੋਗ ਅਤੇ ਤਕਨੀਕੀ ਸਹਾਇਤਾ ਦੀ ਵਰਤੋਂ ਕਰਦੇ ਹੋਏ ਇਸ ਵਾਰਦਾਤ ਨੂੰ ਟਰੇਸ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਨਾਕਾਬੰਦੀ ਦੌਰਾਨ ਇਸ ਵਾਰਦ‍ਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਨ ਸਰਬਜੀਤ ਸਿੰਘ ਉਰਫ ਕਾਲੂ, ਗੁਰਪ੍ਰੀਤ ਰਾਮ ਉਰਫ ਡੱਡੂ ਅਤੇ ਅਕਾਸ਼ ਉਰਫ ਕਾਕਾ ਪੁੱਤਰ ਰਾਮਚੰਦ ਵਾਸੀ ਨੇੜੇ ਰੇਲਵੇ ਫਾਟਕ ਉੱਭਾਵਾਲ ਰੋਡ ਸੰਗਰੂਰ ਨੂੰ ਵਾਰਦਾਤ ਵਿੱਚ ਵਰਤੇ ਗਏ ਮੋਟਰਸਾਇਕਲ ਸਮੇਤ ਕਾਬੂ ਕੀਤਾ ਗਿਆ। ਇਨ੍ਹਾਂ ਪਾਸੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਕਰਨ ’ਤੇ ਇਹ ਸਾਹਮਣੇ ਆਇਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਸਾਰੀ ਸਾਜਿਸ਼ ਵਿਕਰਮ ਸਿੰਘ  ਪੁੱਤਰ ਧਰਮਪਾਲ ਵਾਸੀ ਸੰਗਰੂਰ ਨੇ ਬਣਾਈ ਸੀ। ਇਨ੍ਹਾਂ ਕੋਲੋਂ ਖੋਹ ਕੀਤੀ 2 ਲੱਖ ਰੁਪਏ ਦੀ ਨਗਦੀ ਵਿਚੋਂ 1 ਲੱਖ 36 ਹਜ਼ਾਰ ਰੁਪਏ, ਵਾਰਦਾਤ ਵਿਚ ਵਰਤਿਆ ਗਿਆ ਗੰਡਾਸਾ ਅਤੇ ਨਕਦੀ ਸਮੇਤ ਖੋਹ ਕੀਤੀਆਂ ਦੋ ਵਹੀਆ ਖਾਤਾ ਬਰਾਮਦ ਕਰਵਾਈਆਂ ਗਈਆਂ ਹਨ। 

ਇਹ ਵੀ ਪੜ੍ਹੋ : ਸ਼ਰਾਬ ਛੁਡਵਾਉਣ ਆਏ ਮਰੀਜ਼ ਦੀ ਹੋਈ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਗਾਏ ਗਲਤ ਦਵਾਈ ਦੇਣ ਦੇ ਦੋਸ਼

ਉਨ੍ਹਾਂ ਦੱਸਿਆ ਕਿ ਜੋ ਇਸ ਵਾਰਦਾਤ ਸਬੰਧੀ ਇਕ ਨਾਬਾਲਗ ਲੜਕੇ ਨੂੰ ਪੁੱਛਗਿੱਛ ਲਈ ਸ਼ਾਮਲ ਤਫ਼ਤੀਸ਼ ਕੀਤਾ ਗਿਆ ਹੈ ਅਤੇ ਇਸ ਵਾਰਦਾਤ ਦੇ ਮੁੱਖ ਸਾਜ਼ਿਸ਼ ਕਰਤਾ ਬਿਕਰਮ ਸਿੰਘ ਪੁੱਤਰ ਧਰਮਪਾਲ ਵਾਸੀ ਸੰਗਰੂਰ ਨੂੰ ਮੁਕੱਦਮੇ ਵਿਚ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਤਿੰਨ ਦੋਸ਼ੀਆਂ ਤੋਂ ਹੋਰ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ। ਜਿਸ ਕਰਕੇ ਇਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਪਾਸੋਂ ਲੁੱਟ ਖੋਹ ਦੀਆਂ ਵਾਰਦਾਤਾਂ ਬਾਰੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।  

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Anuradha

This news is Content Editor Anuradha