ਮਾਸਕ ਨਾ ਲਗਾਉਣ ਵਾਲਿਆਂ ਦੇ ਪੁਲਸ ਨੇ ਕੱਟੇ ਚਲਾਨ

05/24/2020 3:38:02 PM

ਤਪਾ ਮੰਡੀ (ਸ਼ਾਮ,ਗਰਗ): ਐਸ.ਐਸ.ਪੀ ਬਰਨਾਲਾ ਸ੍ਰੀ ਸੰਦੀਪ ਗੋਇਲ ਦੇ ਨਿਰਦੇਸ਼ਾਂ 'ਤੇ ਡੀ.ਐਸ.ਪੀ ਤਪਾ ਸ੍ਰ.ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਥਾਣਾ ਮੁੱਖੀ ਨਰਾਇਣ ਸਿੰਘ ਵਿਰਕ ਨੇ ਬਾਹਰਲੀਆਂ ਕੈਂਚੀਆਂ 'ਤੇ ਨਾਕਾ ਲਾਕੇ ਲਾਕਡਾਊਨ ਦੌਰਾਨ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬਿਨਾਂ ਮਾਸਕ ਲੋਕਾਂ ਦੇ ਮੌਕੇ 'ਤੇ ਚਲਾਨ ਕੱਟ ਕੇ ਨਗਦ ਭਰਵਾਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਡੀਐੱਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜਿਹਨਾਂ ਗੱਡੀਆਂ ਵਿਚ ਜ਼ਿਆਦਾ ਸਵਾਰੀਆਂ ਬੈਠੀਆਂ ਸਨ ਉਹਨਾਂ ਦੇ ਚਲਾਨ ਕੱਟ ਕੇ ਉਹਨਾਂ ਨੂੰ ਨਾਲ-ਨਾਲ ਅੱਗੇ ਲਈੇ ਅਜਿਹੀ ਗ਼ਲਤੀ ਨਾ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। 

ਉਹਨਾਂ ਦੱਸਿਆ ਕਿ ਦੋ ਪਹੀਆ ਵਾਹਨਾਂ ਵਾਲੇ ਚਾਲਕ ਜੋ ਮਾਸਕ ਨਹੀਂ ਪਾ ਕੇ ਆਏ ਸਨ ਉਹਨਾਂ ਦੇ ਵੀ ਚਲਾਨ ਕੱਟੇ ਗਏ ਹਨ। ਉਹਨਾਂ ਦੱਸਿਆ ਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਬੀਤੇ ਲੱਗਭਗ ਦੋ ਮਹੀਨੇ ਤੋਂ ਪੰਜਾਬ ਅੰਦਰ ਸਖ਼ਤੀ ਨਾਲ ਕਰਫ਼ਿਊ ਲਾਗੂ ਕੀਤਾ ਹੋਇਆ ਸੀ ਜਿਸ ਵਿੱਚ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦਿੰਦਿਆਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਢਿੱਲ ਦਿੱਤੀ ਗਈ ਹੈ। ਕੁਝ ਦੁਕਾਨਦਾਰਾਂ ਇਹਨਾਂ ਹੁਕਮਾਂ ਦੀਆਂ ਧੱਜੀਆਂ ਉਡਾਕੇ ਸਵੇਰੇ 6 ਵਜੇ ਤੋਂ ਪਹਿਲਾਂ ਦੁਕਾਨਾਂ ਖੋਲ੍ਹ ਕੇ ਬੈਠੇ ਨਜ਼ਰ ਆਉਂਦੇ ਹਨ ਅਤੇ ਕੁਝ ਦੁਕਾਨਦਾਰ ਸ਼ਾਮ 7 ਵਜੇ ਤੱਕ ਬੈਠੇ ਰਹਿੰਦੇ ਹਨ।

ਉਹਨਾਂ ਦੁਕਾਨਦਾਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਦੁਕਾਨਾਂ 'ਤੇ ਭੀੜ ਇਕੱਠੀ ਨਾ ਹੋਣ ਅਤੇ ਗ੍ਰਾਹਕ ਨੂੰ ਵੀ ਦੋ ਫੁੱਟ ਦੀ ਦੂਰੀ 'ਤੇ ਹੋ ਕੇ ਸਮਾਨ ਲੈਣ ਲਈ ਕਿਹਾ ਜਾਵੇ। ਇਹਨਾਂ ਨੂੰ ਲੈਕੇ ਦੁਕਾਨਾਂ ਦੇ ਬਾਹਰ ਚੱਕਰ ਬਣਾਏ ਜਾਣ। ਅੱਜ ਸ਼ਹਿਰ ਮੁਕੰਮਲ ਤੌਰ 'ਤੇ ਬੰਦ ਰਿਹਾ ਅਤੇ ਸ਼ੁੰਨਸ਼ਾਨ ਛਾਈ ਰਹੀ। ਉਹਨਾਂ ਨੇ ਇਹਨਾਂ ਦੁਕਾਨਦਾਰਾਂ 'ਤੇ ਸਖਤੀ ਵਰਤਦਿਆਂ ਕਿਹਾ,''ਜੇਕਰ ਕੋਈ ਦੁਕਾਨਦਾਰ ਪ੍ਰਸ਼ਾਸਨ ਸਰਕਾਰੀ ਨਿਯਮਾਂ ਦੀ ਕੋਈ ਪਰਵਾਹ ਨਹੀਂ ਕਰ ਰਹੇ ਤਾਂ ਅਜਿਹੇ ਲੋਕਾਂ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇਗਾ।''


Vandana

Content Editor

Related News