ਪਲਾਸਟਿਕ ਡੋਰ ਦੇ ਗੱਟੂਆਂ ਸਮੇਤ ਵਿਅਕਤੀ ਕਾਬੂ

01/27/2020 3:51:58 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ ਦਸ ਪਲਾਸਟਿਕ ਡੋਰ ਦੇ ਗੱਟੂਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਹਰਦੀਪ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਸ ਪਾਰਟੀ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਫਕੀਰ ਚੰਦ ਵਾਸੀ ਸੰਗਰੂਰ ਬਾਹਰੋਂ ਸਸਤੇ ਰੇਟ 'ਤੇ ਪਲਾਸਟਿਕ ਡੋਰ ਲਿਆ ਕੇ ਮਹਿੰਗੇ ਭਾਅ 'ਤੇ ਵੇਚਦਾ ਹੈ। ਸੂਚਨਾ ਦੇ ਆਧਾਰ 'ਤੇ ਰੇਡ ਕਰ ਕੇ ਉਸ ਕੋਲੋਂ 10 ਗੱਟੂ ਪਲਾਸਟਿਕ ਡੋਰ ਦੇ ਬਰਾਮਦ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।


Baljeet Kaur

Content Editor

Related News