ਨਸ਼ੀਲੇ ਪਦਾਰਥਾਂ ਸਮੇਤ 8 ਵਿਅਕਤੀ ਗ੍ਰਿਫਤਾਰ

02/07/2020 5:21:54 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ 7 ਵੱਖ-ਵੱਖ ਮਾਮਲਿਆਂ ਵਿਚ 2459 ਨਸ਼ੀਲੀਆਂ ਗੋਲੀਆਂ, 370 ਬੋਤਲਾਂ ਸ਼ਰਾਬ, 2 ਕਿਲੋ 180 ਗ੍ਰਾਮ ਚਰਸ ਸਮੇਤ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਥਾਣਾ ਸਿਟੀ 2 ਮਾਲੇਰਕੋਟਲਾ ਦੇ ਅਧਿਕਾਰੀ ਦਿਲਬਰ ਖਾਨ ਜਦੋਂ ਚੈਕਿੰਗ ਦੌਰਾਨ ਮਤੋਈ ਚੂੰਗੀ ਮਾਲੇਰਕੋਟਲਾ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਮੁਹੰਮਦ ਯਾਸੀਨ ਅਤੇ ਸ਼ਮਸ਼ੂਦੀਨ ਵਾਸੀ ਮਾਲੇਰਕੋਟਲਾ ਚਰਸ ਸੁਲਫਾ ਵੇਚਣ ਦੇ ਆਦੀ ਹਨ। ਉਹ ਅੱਜ ਵੀ ਇਕ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਸੁਲਫਾ ਵੇਚਣ ਆ ਰਹੇ ਹਨ। ਸੂਚਨਾ ਦੇ ਆਧਾਰ 'ਤੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 180 ਗ੍ਰਾਮ ਸੁਲਫਾ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਨਾਲ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਪਰਮਜੀਤ ਸਿੰਘ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਉਭੇਵਾਲਾ ਰੋਡ ਸੰਗਰੂਰ ਨੇੜੇ ਮੌਜੂਦ ਸੀ ਤਾਂ ਇਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਹੱਥ ਵਿਚ ਫੜਿਆ ਲਿਫਾਫਾ ਸੁੱਟ ਦਿੱਤਾ। ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 300 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਕਤ ਵਿਅਕਤੀ ਦੀ ਪਛਾਣ ਜੈਲ ਸਿੰਘ ਵਾਸੀ ਸੰਗਰੂਰ ਵਜੋਂ ਹੋਈ ਹੈ।

ਇਸੇ ਤਰ੍ਹਾਂ ਨਾਲ ਐਂਟੀ ਨਾਰਕੋਟਿਕ ਸੈਲ ਸੰਗਰੂਰ ਦੇ ਪੁਲਸ ਅਧਿਕਾਰੀ ਕਰਮਜੀਤ ਸਿੰਘ ਜਦੋਂ ਗਸ਼ਤ ਦੌਰਾਨ ਇੰਦਰਾ ਬਸਤੀ ਸੁਨਾਮ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਭੋਲਾ ਸਿੰਘ ਵਾਸੀ ਸੁਨਾਮ ਨਸ਼ੀਲੀਆਂ ਗੋਲੀਆਂ ਅਤੇ ਸੁਲਫਾ ਵੇਚਣ ਦਾ ਆਦੀ ਹੈ ਤੇ ਉਸ ਕੋਲੋਂ ਪਾਲ ਕੌਰ ਵਾਸੀ ਸੁਨਾਮ ਨਸ਼ੀਲੀਆਂ ਗੋਲੀਆਂ ਅਤੇ ਸੁਲਫਾ ਸਪਲਾਈ ਕਰਨ ਲਈ ਲੈ ਕੇ ਆਉਂਦੀ ਹੈ। ਭੋਲਾ ਸਿੰਘ ਪੈਦਲ ਨਸ਼ੀਲੀਆਂ ਗੋਲੀਆਂ ਵੇਚਣ ਲਈ ਅਨਾਜ ਮੰਡੀ ਰੇਲਵੇ ਲਾਈਨ ਸਾਈਡ ਵੱਲ ਆਏੇਗਾ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਸ ਕੋਲੋਂ 980 ਨਸ਼ੀਲੀਆਂ ਗੋਲੀਆਂ ਅਤੇ 2 ਕਿਲੋ ਸੁਲਫਾ ਬਰਾਮਦ ਕੀਤਾ ਗਿਆ। ਪਾਲ ਕੌਰ ਦੀ ਗਿਰਫਤਾਰੀ ਅਜੇ ਬਾਕੀ ਹੈ। ਇਕ ਹੋਰ ਮਾਮਲੇ ਵਿਚ ਐਂਟੀ ਨਾਰਕੋਟਿਕ ਸੈਲ ਸੰਗਰੂਰ ਦੇ ਪੁਲਸ ਅਧਿਕਾਰੀ ਹਰਦੀਪ ਸਿੰਘ ਜਦੋਂ ਗਸ਼ਤ ਦੌਰਾਨ ਜਖੇਪਲ ਰੋਡ ਧਰਮਗੜ੍ਹ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਸ਼ਿਵ ਕੁਮਾਰ ਅਤੇ ਜਸਵੀਰ ਸਿੰਘ ਵਾਸੀ ਜਖੇਪਲ ਨਸ਼ੀਲੀਆਂ ਗੋਲੀਆਂ ਵੇਚਣ ਦੇ ਆਦੀ ਹਨ। ਉਹ ਅੱਜ ਵੀ ਨਸ਼ੀਲੀਆਂ ਗੋਲੀਆਂ ਵੇਚਣ ਲਈ ਧਰਮਗੜ੍ਹ ਨੂੰ ਜਾਣਗੇ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਨ੍ਹਾਂ ਕੋਲੋਂ 990 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਥਾਣਾ ਧਰਮਗੜ੍ਹ ਵਿਖੇ ਕੇਸ ਦਰਜ ਕੀਤਾ ਗਿਆ।

ਇਸੇ ਤਰ੍ਹਾਂ ਨਾਲ ਐਂਟੀ ਨਾਰਕੋਟਿਕ ਸੈਲ ਸੰਗਰੂਰ ਦੇ ਪੁਲਸ ਅਧਿਕਾਰੀ ਹਰਦੀਪ ਸਿੰਘ ਜਦੋਂ ਪਿੰਡ ਗਾਗਾ ਮੌਜੂਦ ਸੀ ਤਾਂ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਕੁਲਵਿੰਦਰ ਸਿੰਘ ਵਾਸੀ ਗਾਗਾ ਥਾਣਾ ਲਹਿਰਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 189 ਨਸ਼ੀਲੀਆਂ ਗੋਲੀਆ ਬਰਾਮਦ ਕੀਤੀਆਂ ਗਈਆਂ ਅਤੇ ਥਾਣਾ ਲਹਿਰਾ ਵਿਚ ਕੇਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਨਾਲ ਥਾਣਾ ਖਨੌਰੀ ਦੇ ਪੁਲਸ ਅਧਿਕਾਰੀ ਤਰਸੇਮ ਲਾਲ ਜਦੋਂ ਭਾਖੜਾ ਪੁਲ ਬਿਸ਼ਨਪੁਰਾ ਖੋਖਰ ਮੌਜੂਦ ਸੀ ਤਾਂ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਕਰਮ ਸਿੰਘ ਵਾਸੀ ਖੋਖਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 10 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਇਕ ਹੋਰ ਮਾਮਲੇ ਵਿਚ ਥਾਣਾ ਭਵਾਨੀਗੜ੍ਹ ਦੇ ਹੌਲਦਾਰ ਦਵਿੰਦਰ ਦਾਸ ਜਦੋਂ ਗਸ਼ਤ ਦੌਰਾਨ ਪਿੰਡ ਅਕਬਰਪੁਰ ਮੌਜੂਦ ਸੀ ਤਾਂ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਹਾਦਸਾਗ੍ਰਸ ਹੋਈ ਕਾਰ ਵਿਚੋਂ 360 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।


cherry

Content Editor

Related News