ਸੰਗਰੂਰ ਜ਼ਿਲਾ ਜੇਲ ''ਚ ਮਿਲਿਆ ਤਿੰਨ ਹਵਾਲਾਤੀਆਂ ਤੋਂ ਨਸ਼ਾ

03/14/2020 4:48:06 PM

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ): ਜ਼ਿਲਾ ਸੰਗਰੂਰ ਜੇਲ 'ਚੋਂ ਤਿੰਨ ਹਵਾਲਾਤੀਆਂ ਤੋਂ ਨਸ਼ੇ ਦੀਆਂ ਗੋਲੀਆਂ ਅਤੇ ਮੋਬਾਇਲ ਬਰਾਮਦ ਹੋਏ ਹਨ। ਹਵਾਲਾਤੀਆਂ ਕੋਲੋਂ ਨਸ਼ੀਲੇ ਪਦਾਰਥ ਅਤੇ ਮੋਬਾਈਲ ਬਰਾਮਦ ਹੋਣ ਤੇ ਜੇਲ ਪ੍ਰਸ਼ਾਸ਼ਨ ਤੇ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ ਕਿ ਇੰਨੀ ਸੁਰੱਖਿਆ ਦੇ ਬਾਵਜੂਦ ਵੀ ਜੇਲ 'ਚ ਨਸ਼ਾ ਅਤੇ ਮੋਬਾਇਲ ਕਿਸ ਤਰ੍ਹਾਂ ਪੁੱਜ ਗਏ ਹਨ। ਪਿਛਲੇ ਮਹੀਨੇ ਸੰਗਰੂਰ ਜੇਲ ਦੇ ਇਕ ਅਧਿਕਾਰੀ ਤੋਂ ਵੀ ਨਸ਼ਾ ਬਰਾਮਦ ਕੀਤਾ ਗਿਆ ਸੀ।

ਪੰਜਾਬ ਦੀਆਂ ਜੇਲਾਂ 'ਚ ਨਸ਼ਾ ਵਿਕਣ ਦੀਆਂ ਚਰਚਾਵਾਂ ਆਮ ਤੌਰ 'ਤੇ ਸੁਰਖੀਆਂ ਵਿਚ ਰਹਿੰਦੀਆਂ ਹਨ। ਕਈ ਹਵਾਲਾਤੀਆਂ ਅਤੇ ਕੈਦੀਆਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਕੇ ਜੇਲ ਵਿਚ ਨਸ਼ਾ ਵਿਕਣ ਦੀ ਗੱਲ ਕਹੀ ਹੈ। ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਪ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਜੇਲ ਸੁਪਰਡੈਂਟ ਸੰਗਰੂਰ ਰਜਿੰਦਰ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਹਵਾਲਾਤੀ ਜਗਤਾਰ ਸਿੰਘ ਵਾਸੀ ਗੁਰਨੇ ਖੁਰਦ ਜ਼ਿਲਾ ਸੰਗਰੂਰ ਦੀ ਤਲਾਸ਼ੀ ਦੌਰਾਨ ਮੋਬਾਇਲ ਅਤੇ ਚਾਰਜਰ ਬਰਾਮਦ ਹੋਇਆ ਹੈ ਅਤੇ ਮੋਮੀ ਕਾਗਜ਼ 'ਚ ਬੰਨ੍ਹੀਆਂ ਦੋ ਨਸ਼ੀਲੀਆਂ ਪੁੜੀਆਂ ਬਰਮਾਦ ਹੋਈਆਂ ਹਨ। ਹਰਦੀਪ ਸਿੰਘ ਦੀ ਜੇਬ 'ਚੋਂ ਇਕ ਭੂਰੇ ਰੰਗ ਦੀ ਨਸ਼ੀਲੀ ਪੁੜੀ, ਸੰਦੀਪ ਸਿੰਘ ਦੀ ਤਲਾਸ਼ੀ ਦੌਰਾਨ ਜੇਬ 'ਚੋਂ ਦੋ ਚਿੱਟੇ ਲਿਫਾਫੇ ਵਿਚ ਬੰਨ੍ਹੀਆਂ ਦੋ ਚਿੱਟੇ ਰੰਗ ਦੇ ਲਿਫਾਫਿਆਂ 'ਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਜੇਲ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ ਤੇ ਉਕਤ ਤਿੰਨਾਂ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇਲ 'ਚ ਬਹੁਤ ਹੀ ਕੜੇ ਸੁਰੱਖਿਆ ਪ੍ਰਬੰਧ ਹੁੰਦੇ ਹਨ। ਬਿਨਾਂ ਜਾਂਚ ਤੋਂ ਕੋਈ ਵੀ ਚੀਜ ਜੇਲ 'ਚ ਅੰਦਰ ਨਹੀਂ ਜਾ ਸਕਦੀ। ਫਿਰ ਜੇਲ ਅੰਦਰ ਨਸ਼ਾ ਪੁੱਜ ਗਿਆ ਅਤੇ ਕਿਸ ਕਰਮਚਾਰੀ ਦੀ ਇਹ ਲਾਪਰਵਾਹੀ ਹੈ। ਉਸ ਵਿਰੁੱਧ ਕੀ ਕਾਰਵਾਈ ਕੀਤੀ ਜਾਵੇ। ਇਹ ਆਪਣੇ ਆਪ ਵਿਚ ਇਕ ਵੱਡਾ ਸਵਾਲ ਹੈ।


Shyna

Content Editor

Related News