ਹੈਵੀ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਾਂ ''ਤੇ 2 ਲੱਖ 35 ਹਜ਼ਾਰ ਠੱਗੇ

01/25/2020 5:18:35 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਹੈਵੀ ਡਰਾਈਵਿੰਗ ਲਾਇਸੈਂਸ ਬਿਨਾਂ ਕਿਸੇ ਟਰਾਇਲ ਤੋਂ ਬਣਾਉਣ ਦਾ ਝਾਂਸਾ ਦੇ ਕੇ 2 ਲੱਖ 35 ਹਜ਼ਾਰ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਪੁਲਸ ਨੇ ਇਕ ਨੂੰ ਨਾਮਜ਼ਦ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ।

ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਚਮਕੌਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸੰਜੀਵ ਸਿੰਘ ਵਾਸੀ ਹਰਸੇਮਾਨਸਰ ਨੇ ਬਿਆਨ ਦਰਜ ਕਰਵਾਏ ਕਿ ਉਸ ਨੇ 18 ਨਵੰਬਰ 2019 ਨੂੰ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਕਚਹਿਰੀ ਗਿਆ ਸੀ, ਜਿਥੇ ਉਸ ਨੂੰ 2 ਵਿਅਕਤੀ ਮਿਲੇ, ਜਿਨ੍ਹਾਂ ਨੇ ਉਸ ਨੂੰ ਸਾਈਡ 'ਤੇ ਲਿਜਾ ਕੇ ਕਿਹਾ ਕਿ ਅਸੀਂ ਦੋਵੇਂ ਆਰ. ਟੀ. ਏ. ਦਫ਼ਤਰ 'ਚ ਲੱਗੇ ਹੋਏ ਹਾਂ। ਡਰਾਈਵਿੰਗ ਲਾਇਸੈਂਸ ਬਣਾਉਣ ਦਾ ਕੰਮ ਸਾਡੇ ਕੋਲ ਹੈ। ਅਸੀਂ ਡਰਾਈਵਿੰਗ ਲਾਇਸੈਂਸ ਬਿਨਾਂ ਕਿਸੇ ਟਰਾਇਲ ਤੋਂ ਬਣਾ ਦੇਵਾਂਗੇ। ਉਨ੍ਹਾਂ ਨੇ ਇਕ ਲਾਇਸੈਂਸ ਮਗਰ 5-5 ਹਜ਼ਾਰ ਰੁਪਏ ਦੀ ਮੰਗ ਕੀਤੀ ਤਾਂ ਉਸ ਨੇ ਆਪਣੇ ਦੋਸਤ ਕਰਨ ਸਿੰਘ, ਸੇਤਨ ਰਾਮ, ਉਦੇ ਕੁਮਾਰ, ਦਾਰਾ ਅਤੇ ਹੋਰ ਨਜ਼ਦੀਕੀਆਂ ਦੇ ਪਰੂਫ ਲੈ ਕੇ 5-5 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਉਸ ਨੂੰ 2 ਲੱਖ 35 ਹਜ਼ਾਰ ਰੁਪਏ ਦੇ ਦਿੱਤੇ। ਉਨ੍ਹਾਂ ਨੇ ਇਕ ਹਫਤੇ ਬਾਅਦ ਲਾਇਸੈਂਸ ਦੇਣ ਦੀ ਗੱਲ ਕਹੀ ਜਦੋਂ ਮੈਂ ਉਨ੍ਹਾਂ ਨੂੰ ਫੋਨ ਕੀਤਾ ਤਾਂ ਫੋਨ ਬੰਦ ਆ ਰਿਹਾ ਸੀ। ਇਸ ਤਰ੍ਹਾਂ ਉਨ੍ਹਾਂ ਨੇ 2 ਲੱਖ 35 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਪੁਲਸ ਨੇ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਸੁਰੇਸ਼ ਵਾਲੀਆ ਵਾਸੀ ਪਠਾਨਕੋਟ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


cherry

Content Editor

Related News