ਸੰਗਰੂਰ : ਕਿਸਾਨ ਨਾਲ ਹੋਈ ਆਨਲਾਈਨ ਠੱਗੀ, ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)

12/10/2019 12:11:58 PM

ਸੰਗਰੂਰ (ਰਾਜੇਸ਼ ਕੋਹਲੀ) : ਦੇਸ਼ 'ਚ ਆਨਲਾਈਨ ਠੱਗੀ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ। ਜ਼ਮਾਨਾ ਜਿਵੇਂ-ਜਿਵੇਂ ਹਾਈਟੈਕ ਹੋ ਰਿਹਾ ਹੈ। ਠੱਗ ਵੀ ਉਸੇ ਤਰ੍ਹਾਂ ਹਾਈਟੈਕ ਹੁੰਦੇ ਜਾ ਰਹੇ ਹਨ। ਠੱਗੀ ਮਾਰਨ ਲਈ ਨਵੇਂ ਤੋਂ ਨਵਾਂ ਤਰੀਕਾ ਅਜਮਾਇਆ ਜਾ ਰਿਹਾ ਹੈ। ਕੁਝ ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਦੇ ਬੈਂਕ ਖਾਤੇ 'ਚੋਂ ਰਕਮ ਉਡਾ ਲਈ ਗਈ ਸੀ ਤੇ ਹੁਣ ਠੱਗਾਂ ਨੇ ਸੰਗਰੂਰ ਦੇ ਇਕ ਕਿਸਾਨ ਦੇ ਬੈਂਕ ਖਾਤੇ ਖਾਲੀ ਕਰ ਦਿੱਤੇ ਹਨ। ਧੂਰੀ ਦੇ ਪਿੰਡ ਪੇਧਨੀ ਦੇ ਕਿਸਾਨ ਗੁਰਸੇਵਕ ਸਿੰਘ ਨੂੰ ਨੇ ਦੱਸਿਆ ਕਿ ਉਸ ਨੂੰ ਪੇ.ਟੀ.ਐੱਮ. ਬੰਦ ਹੋਣ ਦਾ ਮੈਸੇਜ ਆਇਆ ਸੀ ਅਤੇ ਇਸ ਤੋਂ ਅਗਲੇ ਹੀ ਦਿਨ ਇਕ ਫੋਨ ਆਇਆ ਅਤੇ ਉਸ ਨੂੰ ਕਿਹਾ ਕਿ ਉਹ ਪੇ.ਟੀ.ਐੱਮ. ਤੋਂ ਬੋਲ ਰਹੇ ਹਨ। ਉਨ੍ਹਾਂ ਕਿਸਾਨ ਨੂੰ ਪੇ.ਟੀ.ਐੱਮ. ਵਾਲੇਟ 'ਚ 1 ਰੁਪਇਆ ਐਡ ਕਰਨ ਅਤੇ ਫਿਰ ਇਕ ਐਪਲੀਕੇਸ਼ਨ ਲੋਡ ਕਰਨ ਨੂੰ ਕਿਹਾ, ਜਿਸ ਤੋਂ ਬਾਅਦ ਕਿਸਾਨ ਨਾਲ ਠੱਗੀ ਦੀ ਖੇਡ ਸ਼ੁਰੂ ਹੋ ਗਈ।

ਜਿਵੇਂ ਹੀ ਐਪਲੀਕੇਸ਼ਨ ਡਾਊਨਲੋਡ ਹੋਈ ਤਾਂ ਪੂਰਾ ਮੋਬਾਇਲ ਜਾਅਲਸਾਜਾਂ ਦੇ ਕੋਲ ਟ੍ਰੇਸ ਹੋਣ ਲੱਗਿਆ। ਕਿਸਾਨ ਜੋ ਵੀ ਆਪਣਾ ਪਾਸਵਰਡ ਤੇ ਯੂਜਰ ਆਈ.ਡੀ. ਭਰਦਾ ਗਿਆ ਉਹ ਠੱਗਾਂ ਨੂੰ ਪਤਾ ਚੱਲਦਾ ਗਿਆ। ਫਿਰ ਠੱਗਾਂ ਨੇ ਕਿਸਾਨ ਦੇ ਬੈਂਕ ਖਾਤਿਆਂ 'ਚੋਂ 763000 ਰੁਪਏ ਉਡਾ ਲਏ। ਕਿਸਾਨ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਅਤੇ ਹੁਣ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਸਾਈਬਰ ਕ੍ਰਾਈਮ ਤੇ ਐੱਸ.ਐੱਸ.ਪੀ. ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।  ਇਹ ਖਬਰ ਦਿਖਾਉਣ ਦਾ ਸਾਡਾ ਮੁੱਖ ਮਕਸਦ ਇਹ ਹੈ ਕਿ ਲੋਕ ਵੀ ਸੁਚੇਤ ਹੋਣ ਤੇ ਜੇਕਰ ਕੋਈ ਫੋਨ ਕਾਲ ਆਉਂਦੀ ਹੈ ਤਾਂ ਪਹਿਲਾਂ ਉਸ ਦੀ ਜਾਂਚ ਪੜਤਾਲ ਕੀਤੀ ਜਾਵੇ ਤਾਂ ਜੋ ਅਜਿਹੀਆਂ ਠੱਗੀਆਂ ਤੋਂ ਬਚਿਆ ਜਾ ਸਕੇ।

cherry

This news is Content Editor cherry