ਜਾਅਲੀ ਕਰੰਸੀ ਤਿਆਰ ਕਰਨ ਦੇ ਦੋਸ਼ ''ਚ 5 ਖਿਲਾਫ ਪਰਚਾ

01/20/2020 4:49:52 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਜਾਅਲੀ ਕਰੰਸੀ ਤਿਆਰ ਕਰਨ ਦੇ ਦੋਸ਼ 'ਚ ਪੁਲਸ 5 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸੀ. ਆਈ. ਏ. ਬਹਾਦਰ ਸਿੰਘ ਵਾਲਾ ਦੇ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਪਿੰਡ ਅਕੋਈ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਤਪਾਲ ਵਾਸੀ ਫੰਗਣ ਮਾਜਰਾ ਜ਼ਿਲਾ ਪਟਿਆਲਾ ਕੰਪਿਊਟਰ, ਲੈਪਟਾਪ, ਪ੍ਰਿੰਟਰ, ਸਕੈਨਰ, ਡਾਈ ਰਾਹੀਂ ਜਾਅਲੀ ਕਰੰਸੀ ਬਣਾਉਣ ਦਾ ਵੱਡੇ ਪੱਧਰ 'ਤੇ ਧੰਦਾ ਕਰਦਾ ਹੈ, ਜੋ ਹੁਣ ਜੇਲ 'ਚ ਬੰਦ ਹੈ।

ਉਸ ਨਾਲ ਇਸ ਗੋਰਖ ਧੰਦੇ 'ਚ ਭੁਪਿੰਦਰ ਸਿੰਘ ਵਾਸੀ ਪਿੰਡ ਕਕਰਾਲਾ ਭਾਈਕਾ, ਚਿੰਤਨ ਸਿੰਘ ਉਰਫ ਖੰਨੂੰ ਵਾਸੀ ਕਕਰਾਲਾ ਭਾਈਕਾ, ਲਖਵਿੰਦਰ ਸਿੰਘ ਉਰਫ ਸ਼ਿੰਦਾ ਵਾਸੀ ਸਮਾਣਾ, ਮੁਹੰਮਦ ਸਲੀਮ ਉਰਫ ਸੰਮੀ ਵਾਸੀ ਬੰਗਾਵਾਲੀ ਸ਼ਾਮਲ ਹਨ। ਇਨ੍ਹਾਂ ਨੇ ਭਾਰੀ ਗਿਣਤੀ 'ਚ ਜਾਅਲੀ ਕਰੰਸੀ ਭੁਪਿੰਦਰ ਸਿੰਘ ਪਿੰਡ ਕਕਰਾਲਾ ਦੇ ਘਰ ਤਿਆਰ ਕੀਤੀ ਸੀ। ਇਹ ਲੋਕ ਸੰਗਰੂਰ, ਧੂਰੀ, ਲੁਧਿਆਣਾ ਅਤੇ ਹੋਰ ਕਸਬਿਆਂ 'ਚ ਜਾਅਲੀ ਕਰੰਸੀ ਸਪਲਾਈ ਕਰ ਕੇ ਭੋਲੇ-ਭਾਲੇ ਲੋਕਾਂ ਨਾਲ ਧੋਖਾਦੇਹੀ ਕਰਦੇ ਹਨ। ਸੂਚਨਾ ਦੇ ਆਧਾਰ 'ਤੇ ਉਕਤ ਪੰਜਾਂ ਵਿਅਕਤੀਆਂ ਖਿਲਾਫ ਥਾਣਾ ਸਿਟੀ ਸੰਗਰੂਰ ਵਿਚ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


cherry

Content Editor

Related News