ਨਸ਼ੇ ਦੀਆਂ ਗੋਲੀਆਂ ਅਤੇ ਭੁੱਕੀ ਸਮੇਤ 3 ਵਿਅਕਤੀ ਕਾਬੂ

10/16/2019 5:39:11 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ ਦੋ ਵੱਖ-ਵੱਖ ਕੇਸਾਂ 'ਚ 30 ਨਸ਼ੀਲੀਆਂ ਗੋਲੀਆਂ, 6 ਕਿਲੋ ਭੁੱਕੀ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਸੰਗਰੂਰ ਦੇ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਸੀ ਆਈ ਏ ਬਹਾਦਰ ਸਿੰਘ ਵਾਲਾ ਦੇ ਪੁਲਸ ਅਧਿਕਾਰੀ ਰਮਿੰਦਰ ਸਿੰਘ ਜਦੋਂ ਗਸ਼ਤ 'ਤੇ ਸਨ ਤਾਂ ਸੰਗਰੂਰ ਵਲੋਂ ਸੂਏ ਦੀ ਪਟੜੀ-ਪਟੜੀ ਇਕ ਸਕੂਟਰੀ ਆਉਂਦਾ ਦਿਖਾਈ ਦਿੱਤੀ, ਜਿਸ 'ਤੇ ਇਕ ਔਰਤ ਵੀ ਬੈਠੀ ਸੀ। ਪੁਲਸ ਪਾਰਟੀ ਨੂੰ ਦੇਖਕੇ ਉਹ ਪਿੱਛੇ ਮੁੜਣ ਲੱਗੇ ਤਾਂ ਸਕੂਟਰੀ ਅਚਾਨਕ ਬੇਕਾਬੂ ਹੋ ਗਈ ਅਤੇ ਦੋਵੇਂ ਜਾਣੇ ਸਕੂਟਰੀ ਤੋਂ ਹੇਠਾਂ ਡਿੱਗ ਪਏ। ਉਨ੍ਹਾਂ ਤੋਂ 6 ਕਿਲੋ ਭੁੱਕੀ ਅਤੇ 200 ਰੁਪਏ ਦੀ ਨਗਦੀ ਬਰਮਾਦ ਕੀਤੀ ਗਈ। ਉਕਤ ਦੋਸ਼ੀਆਂ ਦੀ ਪਛਾਣ ਸੁਖਦੇਵ ਸਿੰਘ ਅਤੇ ਚਰਨਜੀਤ ਕੌਰ ਵਾਸੀਆਨ ਸੰਗਰੂਰ ਵਜੋਂ ਹੋਈ। ਇਸੇ ਤਰ੍ਹਾਂ ਨਾਲ ਥਾਣਾ ਸਿਟੀ ਧੂਰੀ ਦੇ ਥਾਣੇਦਾਰ ਖਲੀਲ ਖਾਨ ਨੇ ਦੱਸਿਆ ਕਿ ਐੱਲ.ਆਰ.ਟੀ. ਸੈੱਲ ਦੇ ਪੁਲਸ ਅਧਿਕਾਰੀ ਅਮ੍ਰਿਤਪਾਲ ਸਿੰਘ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਕੱਕੜਵਾਲ ਚੌਂਕ ਧੂਰੀ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਸਿਮਰਨਜੀਤ ਸਿੰਘ  ਉਰਫ ਕਾਕਾ ਨਸ਼ੀਲੀਆਂ ਗੋਲੀਆਂ ਵੇਚਣ ਦਾ ਆਦੀ ਹੈ , ਜੋ ਹੁਣ ਵੀ ਸ਼ੇਰਪੁਰ ਚੌਂਕ ਓਵਰਬ੍ਰਿਜ ਹੇਠਾਂ ਨਸ਼ੀਲੀਆਂ ਗੋਲੀਆਂ ਵੇਚ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਮੌਕੇ 'ਤੇ ਪੁੱਜ ਕੇ ਉਸ ਕੋਲੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਗਿਆ।

Baljeet Kaur

This news is Content Editor Baljeet Kaur