ਜ਼ਿਲ੍ਹਾ ਸੰਗਰੂਰ ਤੋਂ ਅੱਜ 7 ਨਵੇਂ ਕੋਰੋਨਾ ਦੇ ਕੇਸ ਆਏ ਸਾਹਮਣੇ

12/03/2020 5:07:45 PM

ਸੰਗਰੂਰ (ਬੇਦੀ/ਰਿਖੀ) : ਜ਼ਿਲ੍ਹਾ ਸੰਗਰੂਰ ਵਿਚ ਕਰੋਨਾ ਦੇ ਕੇਸ ਆਉਣੇ ਜਾਰੀ ਹਨ। ਜ਼ਿਲ੍ਹੇ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ ਜਿੱਥੇ ਵੱਧ ਰਹੀ ਹੈ, ਉੱਥੇ ਹੀ ਕਰੋਨਾ ਜੰਗ ਨੂੰ ਜਿੱਤਣ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ। ਅੱਜ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਜ਼ਿਲ੍ਹੇ ਵਿਚ 7 ਨਵੇਂ ਕੇਸ ਪਾਜ਼ੇਟਿਵ ਆਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਜ਼ਿਲ੍ਹੇ ਵਿਚ ਕੁੱਲ ਕੇਸਾਂ ਦੀ ਗਿਣਤੀ 4233 ਹੋ ਗਈ ਹੈ। ਇਸ ਦੇ ਨਾਲ ਹੀ ਅੱਜ 17 ਮਰੀਜ਼ਾਂ ਨੇ ਕਰੋਨਾ ਜੰਗ ਜਿੱਤ ਕੇ ਜਿੰਦਗੀ ਨੂੰ ਜਿੰਦਾਬਾਦ ਕਿਹਾ ਹੈ।

ਅੱਜ ਆਏ ਕੇਸਾਂ ਵਿਚ ਸਿਹਤ ਬਲਾਕ ਸੰਗਰੂਰ ਤੋਂ 1, ਮਾਲੇਰਕੋਟਲਾ ਤੋਂ 2, ਧੂਰੀ ਤੋਂ 1, ਕੋਹਰੀਆ ਤੋਂ 1, ਅਹਿਮਦਗੜ੍ਹ ਤੋਂ 1 ਅਤੇ ਭਵਾਨੀਗੜ੍ਹ ਤੋਂ 1 ਨਵਾਂ ਕੇਸ ਸਾਹਮਣੇ ਆਇਆ ਹੈ, ਬਾਕੀ ਸਾਰੇ ਬਲਾਕਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।  ਜ਼ਿਕਰਯੋਗ ਹੈ ਕੇ ਜ਼ਿਲ੍ਹੇ ਵਿਚ ਸਾਰੇ ਬਲਾਕਾਂ ਵਿਚ ਕੋਵਿਡ ਟੈਸਟਿੰਗ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਹੁਣ ਤੱਕ ਜ਼ਿਲ੍ਹੇ ਵਿਚ 1,49,198 ਲੋਕਾਂ ਦਾ ਟੈਸਟ ਹੋ ਚੁੱਕਾ ਹੈ ਅਤੇ ਹੁਣ ਤੱਕ ਜ਼ਿਲ੍ਹੇ ਵਿਚ ਕੁੱਲ 4233 ਵਿਅਕਤੀ ਪਾਜ਼ੇਟਿਵ ਆਏ ਹਨ, ਜਿਨ੍ਹਾਂ ਵਿਚੋਂ 3,979 ਲੋਕ ਕਰੋਨਾ ਤੋਂ ਜੰਗ ਜਿੱਤ ਚੁੱਕੇ ਹਨ। ਹੁਣ ਤੱਕ ਜ਼ਿਲ੍ਹੇ ਵਿਚ 187 ਲੋਕ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ।

ਸੰਗਰੂਰ ਕੋਰੋਨਾ ਅਪਡੇਟ

  • ਕੁੱਲ ਕੇਸ- 4233
  • ਐਕਟਿਵ ਕੇਸ- 67
  • ਠੀਕ ਹੋਏ- 3979
  • ਮੌਤਾਂ- 187

cherry

Content Editor

Related News