ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਕਰਕੇ ਹੋਈਆਂ ਦੋ ਹੋਰ ਮੌਤਾਂ,18 ਵਿਅਕਤੀ ਆਏ ਪਾਜ਼ੇਟਿਵ

03/31/2021 5:27:45 PM

ਸੰਗਰੂਰ (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦਾ ਜਾਨਲੇਵਾ ਹਮਲਾ ਜਾਰੀ ਹੈ, ਜਿੱਥੇ ਅੱਜ ਜ਼ਿਲ੍ਹੇ ’ਚ ਦੋ ਹੋਰ ਮੌਤਾਂ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ, ਉੱਥੇ ਕੋਰੋਨਾ ਦੇ ਪਾਜ਼ੇਟਿਵ ਆਉਣ ਦਾ ਸਿਲਸਿਲਾ ਵੀ ਉਸੇ ਤਰ੍ਹਾਂ ਜਾਰੀ ਹੈ।ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਜ਼ਿਲ੍ਹਾ ਸੰਗਰੂਰ ’ਚ ਅੱਜ ਫਿਰ 18 ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਹਨ ਅਤੇ ਸਿਹਤ ਬਲਾਕ ਸੰਗਰੂਰ ਦੀ ਇੱਕ 40 ਸਾਲਾ ਅਤੇ ਬਲਾਕ ਪੰਜਗਰਾਈਆਂ ਦਾ 60 ਸਾਲਾ ਵਿਅਕਤੀ ਦੀ ਕੋਰੋਨਾ ਕਰਕੇ ਮੌਤ ਹੋ ਗਈ ਹੈ।

ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਸਿਹਤ ਬਲਾਕ ਸੰਗਰੂਰ ’ਚ 3, ਧੂਰੀ ’ਚ 1 ਸਿਹਤ ਬਲਾਕ ਲੌਂਗੋਵਾਲ 'ਚ 2 ਕੇਸ, ਸੁਨਾਮ ਵਿੱਚ 1, ਮੂਣਕ ਵਿੱਚ 3, ਅਮਰਗੜ੍ਹ ਵਿੱਚ 2, ਭਵਾਨੀਗੜ੍ਹ 4, ਮਾਲੇਰਕੋਟਲਾ ਵਿੱਚ 2 ,ਵਿਅਕਤੀ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 5504 ਕੇਸ ਹਨ, ਜਿਨ੍ਹਾਂ ’ਚੋਂ ਕੁੱਲ 4905 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 365 ਕੇਸ ਐਕਟਿਵ ਚੱਲ ਰਹੇ ਹਨ ਅਤੇ ਅੱਜ 64 ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ ਜਦਕਿ 234 ਲੋਕ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ।

ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 5604
ਐਕਟਿਵ ਕੇਸ 365
ਠੀਕ ਹੋਏ 4905
ਮੌਤਾਂ 234

Shyna

This news is Content Editor Shyna