ਜ਼ਿਲ੍ਹਾ ਸੰਗਰੂਰ ’ਚ ਮੱਧਮ ਪਈ ਕੋਰੋਨਾ ਦੀ ਰਫ਼ਤਾਰ, ਲੋਕਾਂ ਨੇ ਲਿਆ ਸੁੱਖ ਦਾ ਸਾਹ

06/13/2021 5:23:49 PM

ਸੰਗਰੂਰ (ਬੇਦੀ/ਰਿਖੀ):  ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਪਾਜ਼ੇਟਿਵ ਕੇਸਾਂ  ਅਤੇ ਮੌਤਾਂ  ਦੀ ਗਿਣਤੀ ਘਟਣ ਨਾਲ ਸੁੱਖ ਦਾ ਸਾਹ ਆਉਂਦਾ ਜਾਪ ਰਿਹਾ ਹੈ। ਅੱਜ ਜ਼ਿਲ੍ਹੇ ਅੰਦਰ ਕੁੱਲ 2 ਮੌਤਾਂ ਅਤੇ 30 ਵਿਅਕਤੀ ਪਾਜ਼ੇਟਿਵ ਆਏ ਹਨ, ਜਿਨ੍ਹਾਂ ਨੂੰ ਮਿਲਾ ਕਿ ਹੁਣ ਤੱਕ ਜਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ 15321 ਹੋ ਗਈ ਹੈ। ਇਨ੍ਹਾਂ ਵਿੱਚੋਂ ਹੁਣ ਸਿਰਫ਼ 502 ਕੇਸ ਹੀ ਐਕਟਿਵ  ਚੱਲ ਰਹੇ ਹਨ। ਉੱਥੇ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਅਦ ਵੀ ਦਲੇਰੀ ਨਾਲ ਇਸ ਘਾਤਕ ਬਿਮਾਰੀ ਦਾ ਸਾਹਮਣਾ ਕਰਕੇ ਮੁੜ ਤੰਦਰੁਸਤ ਹੋਣ ਵਾਲੇ ਜਿੰਦਾਦਿਲੀ ਦੀ ਮਿਸਾਲ ਬਣਨ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ 13998 ਹੋ ਗਈ ਹੈ, ਜਿਨ੍ਹਾਂ ਨੂੰ ਵੇਖ ਕਿ ਰੋਜ਼ਾਨਾ ਪਾਜ਼ੇਟਿਵ ਆਉਣ ਵਾਲੇ ਵਿਅਕਤੀਆਂ ਨੂੰ ਹੌਂਸਲਾ ਮਿਲ ਰਿਹਾ ਹੈ। ਜ਼ਿਲ੍ਹੇ ਲਈ ਅੱਜ ਵੱਡੀ ਰਾਹਤ ਦੀ ਗੱਲ ਰਹੀ ਕਿ 68 ਮਜਬੂਤ ਇਰਾਦੇ ਵਾਲੇ ਵਿਅਕਤੀਆਂ ਨੇ ਕੋਰੋਨਾ ਨੂੰ ਹਰਾ ਕਿ ਜ਼ਿੰਦਗੀ ਨੂੰ ਜਿੰਦਾਬਾਦ ਕਿਹਾ ਹੈ।

ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 821 ਲੋਕ ਕੋਰੋਨਾ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਅੱਜ ਕੁੱਲ 30 ਕੇਸ ਪਾਜ਼ੇਟਿਵ ਆਏ। ਪਾਜ਼ੇਟਿਵ ਅਤੇ ਕੇਸਾਂ ਦੀ ਜੇਕਰ ਬਲਾਕ ਅਨੁਸਾਰ ਗੱਲ ਕਰੀਏ ਤਾਂ  ਸਿਹਤ ਬਲਾਕ ਸੰਗਰੂਰ ’ਚ 5, ਸਿਹਤ ਬਲਾਕ ਲੌਂਗੋਵਾਲ 'ਚ 6 ਕੇਸ, ਸੁਨਾਮ ਵਿੱਚ 3 ,ਮੂਣਕ ਵਿਚ 2,ਅਮਰਗੜ੍ਹ ਵਿੱਚ 2, ਕੌਹਰੀਆਂ ਵਿੱਚ 2,  ਮਾਲੇਰਕੋਟਲਾ ਵਿੱਚ 4, ਸ਼ੇਰਪੁਰ ਵਿੱਚ 4, ਅਹਿਮਦਗੜ੍ਹ ਵਿੱਚ 2 ਅਤੇ ਪੰਜਗਰਾਈਆਂ ਵਿੱਚ 2 ਵਿਅਕਤੀ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ਵਿੱਚ ਅੱਜ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 2 ਹੈ, ਜਿਨ੍ਹਾਂ ਵਿੱਚੋਂ ਸਿਹਤ ਬਲਾਕ ਮੂਣਕ ਵਿੱਚ 54  ਸਾਲਾ ਵਿਅਕਤੀ, ਅਤੇ ਬਲਾਕ ਅਮਰਗੜ੍ਹ  ਵਿੱਚ 70 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ।

ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 15321
ਐਕਟਿਵ ਕੇਸ 502
ਠੀਕ ਹੋਏ 13998
ਮੌਤਾਂ 821

Shyna

This news is Content Editor Shyna