ਸੰਗਰੂਰ ਜ਼ਿਲ੍ਹੇ ''ਚ ਕੋਰੋਨਾ ਨਾਲ 5 ਮੌਤਾਂ, 34 ਨਵੇਂ ਮਾਮਲੇ ਆਏ ਸਾਹਮਣੇ

08/21/2020 1:34:35 AM

ਸੰਗਰੂਰ,(ਦਲਜੀਤ ਸਿੰਘ ਬੇਦੀ) : ਕੋਰੋਨਾ ਦਾ ਕਹਿਰ ਜ਼ਿਲ੍ਹੇ 'ਚ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਤੇ ਹਰ ਦਿਨ ਹੋਰ ਖਤਰਨਾਕ ਹੁੰਦਾ ਜਾ ਰਿਹਾ ਹੈ। ਕੋਰੋਨਾ ਨਾਲ ਜ਼ਿਲ੍ਹੇ 'ਚ ਵੀਰਵਾਰ ਨੂੰ 5 ਹੋਰ ਮੌਤਾਂ ਹੋ ਗਈਆਂ ਤੇ 34 ਨਵੇਂ ਮਾਮਲੇ ਸਾਹਮਣੇ ਆਏ ਹਨ।

ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ (32) ਪੁੱਤਰ ਹਰਭਜਨ ਸਿੰਘ ਵਾਸੀ ਧਰਮਪੁਰਾ ਮੁਹੱਲਾ ਧੂਰੀ, ਹਰਦੀਪ ਕੌਰ (53) ਪਤਨੀ ਬਲਦੇਵ ਸਿੰਘ ਵਾਸੀ ਸੰਗਰੂਰ ਅਤੇ ਬੀਰਬਲ ਦਾਸ (52) ਪੁੱਤਰ ਸੀਤਾ ਰਾਮ ਵਾਸੀ ਚੀਮਾ ਮੰਡੀ, ਵਿਨੋਦ ਗੋਇਲ (60) ਪੁੱਤਰ ਵਰਖਾ ਰਾਮ ਵਾਸੀ ਲਹਿਰਾ, ਉਰਮਿਲਾ ਦੇਵੀ (71) ਵਾਸੀ ਸੁਨਾਮ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਉਕਤ ਮਰੀਜ਼ਾਂ 'ਚੋਂ 4 ਦੀ ਮੌਤ ਜੀ. ਐਮ.ਸੀ. ਪਟਿਆਲਾ 'ਚ ਇਲਾਜ ਦੌਰਾਨ ਹੋਈ, ਜਦਕਿ ਵਿਨੋਦ ਗੋਇਲ ਦੀ ਮੌਤ ਜੀ.ਐਮ.ਸੀ. ਅਗਰੋਹਾ (ਰੋਹਿਤਕ, ਹਰਿਆਣਾ) 'ਚ ਇਲਾਜ ਦੌਰਾਨ ਹੋਈ। ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 63 ਤੱਕ ਪੁੱਜ ਚੁੱਕੀ ਹੈ, ਜਦਕਿ ਅੱਜ 34 ਨਵੇਂ ਮਾਮਲੇ ਸਾਹਮਣੇ ਆਏ ਤੇ 24 ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ। ਜ਼ਿਲ੍ਹੇ 'ਚ ਹੁਣ ਤਕ ਕੋਰੋਨਾ ਦੇ 1671 ਕੇਸ ਸਾਹਮਣੇ ਆ ਚੁੱਕੇ ਹਨ, ਜਦਕਿ 1294 ਮਰੀਜ਼ ਠੀਕ ਹੋ ਚੁੱਕੇ ਹਨ।

ਦੱਸਣਯੋਗ ਹੈ ਕਿ ਜਿਥੇ ਸੰਗਰੂਰ 'ਚ ਕੋਰੋਨਾ ਦਾ ਕਹਿਰ ਜਾਰੀ ਹੈ, ਉਥੇ ਹੀ ਜ਼ਿਲ੍ਹਾ ਬਰਨਾਲਾ 'ਚ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜ਼ਿਲ੍ਹੇ 'ਚ ਅੱਜ 51 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 500 ਤੋਂ ਟੱਪ ਗਿਆ ਹੈ। ਹੁਣ ਤੱਕ ਜ਼ਿਲ੍ਹੇ 'ਚ 17846 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 16289 ਲੋਕਾਂ ਦੀ ਰਿਪੋਰਟ ਨੈਗੇਟਿਵ ਹੈ, ਜਦਕਿ 729 ਲੋਕਾਂ ਦੇ ਨਤੀਜੇ ਦੀ ਅਜੇ ਉਡੀਕ ਹੈ। ਹੁਣ ਤੱਕ ਜ਼ਿਲ੍ਹੇ 'ਚ ਕੁੱਲ 828 ਲੋਕ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ ਜਿਨ੍ਹਾਂ 'ਚੋਂ 312 ਸਿਹਤਮੰਦ ਹੋ ਕੇ ਘਰ ਪਰਤ ਚੁੱਕੇ ਹਨ ਅਤੇ 501 ਜ਼ਿਲੇ 'ਚ ਐਕਟਿਵ ਕੋਰੋਨਾ ਪਾਜ਼ੇਟਿਵ ਕੇਸ ਹਨ। ਇਨ੍ਹਾਂ 'ਚੋਂ ਸਿਟੀ ਬਰਨਾਲਾ ਵਿਚ ਕੋਰੋਨਾ ਪਾਜ਼ੇਟਿਵ 304 ਐਕਟਿਵ ਕੇਸ ਸਨ ਜਦਕਿ ਅੱਠ ਮੌਤਾਂ ਹੋ ਚੁੱਕੀਆਂ ਹਨ।


Deepak Kumar

Content Editor

Related News